post

Jasbeer Singh

(Chief Editor)

Punjab

ਬੋਰ ਬੈੱਲ `ਚ ਡਿੱਗੇ ਦੋ ਸਾਲਾ ਬੱਚੇ ਦੀ ਆਖਰ ਬੱਚ ਗਈ ਜਾਨ

post-img

ਬੋਰ ਬੈੱਲ `ਚ ਡਿੱਗੇ ਦੋ ਸਾਲਾ ਬੱਚੇ ਦੀ ਆਖਰ ਬੱਚ ਗਈ ਜਾਨ ਫਾਜ਼ਿਲਕਾ : ਪੰਜਾਬ ਦੇ ਫਾਜ਼ਿਲਕਾ ਦੀ ਦਾਣਾ ਮੰਡੀ ਵਿੱਚ ਇੱਕ ਬੋਰ ਬੈੱਲ `ਚ ਡਿੱਗੇ ਬੱਚੇ ਨੂੰ ਫਾਜ਼ਿਲਕਾ ਜਿ਼ਲ੍ਹਾ ਪ੍ਰਸ਼ਾਸਨ ਦੀ ਮੁਸਤੈਦੀ ਅਤੇ ਤੇਜ਼ੀ ਨਾਲ ਕੀਤੀ ਗਈ ਕਾਰਵਾਈ ਨਾਲ ਸੁਰੱਖਿਤ ਬਾਹਰ ਕੱਢ ਲਿਆ ਗਿਆ। ਬੱਚੇ ਨੂੰ ਇਲਾਜ ਲਈ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਭਰਤੀ ਕਰਾਇਆ ਗਿਆ ਹੈ ਤੇ ਡਾਕਟਰਾਂ ਅਨੁਸਾਰ ਬੱਚਾ ਹੁਣ ਪੂਰੀ ਤਰ੍ਹਾਂ ਸੁਰੱਖਿਤ ਹੈ ਤੇ ਉਸਨੂੰ ਕੁਝ ਸਮੇਂ ਲਈ ਡਾਕਟਰੀ ਦੇਖਰੇਖ ਵਿੱਚ ਰੱਖਿਆ ਗਿਆ ਹੈ। ਹਸਪਤਾਲ ਵਿੱਚ ਪਹੁੰਚੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਜਿਵੇਂ ਹੀ ਇਸ ਘਟਨਾ ਦੀ ਸੂਚਨਾ ਮਿਲੀ ਤੁਰੰਤ ਆਪਦਾ ਪ੍ਰਬੰਧਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿ਼ਲ੍ਹਾ ਪ੍ਰਸ਼ਾਸਨ ਨੇ ਤੇਜ਼ੀ ਨਾਲ ਕਾਰਵਾਈ ਆਰੰਭ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਏਡੀਸੀ ਜਨਰਲ ਰਾਕੇਸ਼ ਕੁਮਾਰ ਪੋਪਲੀ ਦੀ ਦੇਖਰੇਖ ਵਿਚ ਫਾਇਰ ਬ੍ਰਿਗੇਡ ਅਤੇ ਗਰੀਨ ਐਸ ਫੋਰਸ ਦੇ ਵਲੰਟੀਅਰਾਂ ਸਮੇਤ ਮੌਕੇ ਤੇ ਕਾਰਵਾਈ ਆਰੰਭੀ ਗਈ। ਸਿਹਤ ਟੀਮਾਂ ਮੌਕੇ `ਤੇ ਬੁਲਾਈਆਂ ਗਈਆਂ ਅਤੇ ਨਾਲ ਦੀ ਨਾਲ ਐੱਨ. ਡੀ. ਆਰ. ਐੱਫ. ਅਤੇ ਫੌਜ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਅਤੇ ਐਨ. ਡੀ. ਆਰ. ਐਫ. ਅਤੇ ਫੌਜ ਦੀਆਂ ਟੀਮਾਂ ਫਾਜ਼ਿਲਕਾ ਲਈ ਰਵਾਨਾ ਵੀ ਹੋ ਗਈਆਂ ਸਨ। ਪਰ ਇਸੇ ਦੌਰਾਨ ਜ਼ਿਲਾ ਪ੍ਰਸ਼ਾਸਨ ਵੱਲੋਂ ਫਾਇਰ ਬ੍ਰਿਗੇਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇਜ਼ੀ ਨਾਲ ਕਾਰਵਾਈ ਕਰਕੇ ਬੋਰ ਬੈੱਲ ਦੇ ਬਰਾਬਰ ਇੱਕ ਜੇਸੀਬੀ ਨਾਲ ਟੋਆ ਪੁੱਟਿਆ ਗਿਆ ਅਤੇ ਬੱਚੇ ਨੂੰ ਸੁਰੱਖਿਤ ਬਾਹਰ ਕੱਢ ਲਿਆ ਗਿਆ।

Related Post