
ਰੋਹਟੀਪੁਲ ਤੋਂ ਸਮਲਾ ਨੂੰ ਜਾਣ ਵਾਲੀ ਲਿੰਕ ਸੜਕ ਦਾ ਬੁਰਾ ਹਾਲ, ਪ੍ਰਸ਼ਾਸਨ ਸੁੱਤਾ ਕੁੰਭ ਕਰਨੀ ਨੀਂਦ
- by Jasbeer Singh
- May 24, 2025

ਰੋਹਟੀਪੁਲ ਤੋਂ ਸਮਲਾ ਨੂੰ ਜਾਣ ਵਾਲੀ ਲਿੰਕ ਸੜਕ ਦਾ ਬੁਰਾ ਹਾਲ, ਪ੍ਰਸ਼ਾਸਨ ਸੁੱਤਾ ਕੁੰਭ ਕਰਨੀ ਨੀਂਦ ਨਾਭਾ 24 ਮਈ : ਰੋਹਟੀ ਪੁਲ ਤੋਂ ਸਮਲਾ ਜਾਣ ਵਾਲੀ ਲਿੰਕ ਸੜਕ ਦਾ ਬੁਰਾ ਹਾਲ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਇਹ ਸੜਕ ਤਕਰੀਬਨ 8 ਤੋ 10 ਕਿਲੋਮੀਟਰ ਲੰਮੀ ਸੜਕ ਪਿੰਡ ਵਾਸੀਆਂ ਨੂੰ ਰੋਹਟੀ ਪੁਲ ਰਾਹੀਂ ਨਾਭਾ ਅਤੇ ਸਮਲਾ, ਅਜਨੋਦੇ ਰਾਹੀਂ ਮਡੋੜ ਨਾਲ ਜੋੜਦੀ ਹੈ। ਇਸ ਸੜਕ ਉੱਪਰ ਰੋਜ਼ਾਨਾ ਰੋਹਟੀ, ਹਿਆਣਾ ਕਲਾਂ, ਹਿਆਣਾ ਖੁਰਦ, ਸਮਲਾ, ਅਜਨੋਦਾ, ਪਿੰਡਾਂ ਦੇ ਲੋਕ ਆਉਂਦੇ-ਜਾਂਦੇ ਹਨ । ਉਨ੍ਹਾਂ ਕਿਹਾ ਕਿ ਲਗਪਗ 15 ਸਾਲ ਪਹਿਲਾਂ ਇਸ ਸੜਕ ਦੀ ਮੁਰੰਮਤ ਹੋਈ ਸੀ, ਉਸ ਤੋਂ ਬਾਅਦ ਕਿਸੇ ਸਰਕਾਰ ਜਾਂ ਹਲਕੇ ਦੇ ਕਿਸੇ ਵੀ ਨੁਮਾਇੰਦੇ ਨੇ ਸੜਕ ਦੀ ਸਾਰ ਨਹੀਂ ਲਈ, ਜਿਸ ਕਾਰਨ ਹਰ ਰੋਜ਼ ਇਸ ਸੜਕ ਉੱਤੇ ਹਾਦਸੇ ਵਾਪਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਤੌਰ 'ਤੇ ਕਈ ਵਾਰ ਸੜਕ ਉੱਤੇ ਪਏ ਟੋਇਆਂ ਨੂੰ ਮਿੱਟੀ ਨਾਲ ਭਰ ਚੁੱਕੇ ਹਨ, ਪਰ ਮੀਂਹ ਤੋਂ ਬਾਅਦ ਇਹ ਸੜਕ ਥਾਂ-ਥਾਂ ਮਿੱਟੀ ਖੁਰਨ ਕਾਰਨ ਟੁੱਟ ਜਾਂਦੀ ਹੈ ਅਤੇ ਥਾਂ-ਥਾਂ ਸੜਕ ਉੱਪਰ ਪਾਣੀ ਭਰ ਜਾਂਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਇਸ ਸੜਕ ਨੂੰ ਫੌਰੀ ਦੁਬਾਰਾ ਬਣਾਇਆ ਜਾਵੇ। ਕੀ ਕਹਿੰਦੇ ਹਨ ਐਕਸੀਅਨ ਨਾਭਾ :- ਇਸ ਬਾਰੇ ਜਦੋਂ ਪੀ.ਡਬਲਯੂ.ਡੀ ਮਹਿਕਮੇ ਦੇ ਐਕਸੀਅਨ ਨਾਲ ਗੱਲ ਕੀਤੀ ਤਾਂ ਉਹਨਾਂ ਫੋਨ ਚੁੱਕਣਾ ਮੁਨਾਸਿਬ ਨਾ ਸਮਝਿਆ ਜਦੋਂ ਇਸ ਸਬੰਧੀ ਹਲਕੇ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ ਨਾਲ ਗੱਲ ਕੀਤੀ ਉਨਾਂ ਕਿਹਾ ਕਿ ਜਲਦੀ ਇਸ ਸੜਕ ਦਾ ਕੰਮ ਸ਼ੁਰੂ ਹੋ ਜਾਵੇਗਾ