post

Jasbeer Singh

(Chief Editor)

Patiala News

ਨਾਭਾ ਉਤਸਵ ਸੰਮਤੀ ਨਾਭਾ ਦੀ ਮੀਟਿੰਗ ਮਾਤਾ ਰਾਣੀ ਮੰਦਿਰ ਵਿਖੇ ਹੋਈ

post-img

ਨਾਭਾ ਉਤਸਵ ਸੰਮਤੀ ਨਾਭਾ ਦੀ ਮੀਟਿੰਗ ਮਾਤਾ ਰਾਣੀ ਮੰਦਿਰ ਵਿਖੇ ਹੋਈ ਸਮੂਹ ਮੈਂਬਰਾਂ ਨੇ ਮੁੜ ਤੋਂ ਕ੍ਰਿਸ਼ਨ ਮੰਗਲਾ ਕੁਕੀ ਨੂੰ ਸਰਬ ਸੰਮਤੀ ਨਾਲ ਚੁਣਿਆ ਪ੍ਰਧਾਨ ਨਾਭਾ, 19 ਅਗਸਤ () ਨਾਭਾ ਉਤਸਵ ਸੰਮਤੀ ਨਾਭਾ ਦੀ ਮੀਟਿੰਗ ਮਾਤਾ ਰਾਣੀ ਮੰਦਿਰ ਭਿੱਖੀ ਮੋੜ ਵਿਖੇ ਹੋਈ। ਮੀਟਿੰਗ ਵਿੱਚ ਪ੍ਰਧਾਨ ਕ੍ਰਿਸ਼ਨ ਮੰਗਲਾ ਕੁਕੀ ਵੱਲੋ ਪਿਛਲੇ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਅਤੇ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਸੁਰਿੰਦਰ ਕੁਮਾਰ ਗੁਪਤਾ ਅਤੇ ਜਗਦੀਸ਼ ਮੱਗੋ ਨੂੰ ਚੋਣ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵ ਨਿਯੁਕਤ ਚੇਅਰਮੈਨ ਦੀ ਦੇਖਰੇਖ ਵਿੱਚ ਸਾਬਕਾ ਪ੍ਰਧਾਨ ਕ੍ਰਿਸ਼ਨ ਮੰਗਲਾ ਕੁਕੀ ਨੂੰ ਮੈਂਬਰਾਂ ਦੀ ਹਾਜਰੀ ਵਿੱਚ ਸਰਬ ਸੰਮਤੀ ਨਾਲ ਪ੍ਰਧਾਨ ਨਿਯੁਕਤ ਕੀਤਾ ਗਿਆ। ਪ੍ਰਧਾਨ ਨਿਯੁਕਤ ਹੋਣ ਉਪਰੰਤ ਕ੍ਰਿਸ਼ਨ ਮੰਗਲਾ ਕੁੱਕੀ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜਿੰਮੇਵਾਰੀ ਮੈਂਬਰਾਂ ਵੱਲੋਂ ਸੋਪੀ ਗਈ ਹੈ ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ। ਇਸ ਮੌਕੇ ਸਮਾਜ ਸੇਵੀ ਰਮੇਸ਼ ਗਾਬਾ, ਮਾਤਾ ਰਾਣੀ ਮੰਦਿਰ ਪ੍ਰਧਾਨ ਪ੍ਰਵੀਨ ਕੁਮਾਰ ਮਿੱਤਲ ਗੋਗੀ ਤੇ ਸਮੂਹ ਮੈਂਬਰਾਂ ਵੱਲੋਂ ਨਵ ਨਿਯੁਕਤ ਪ੍ਰਧਾਨ ਕ੍ਰਿਸ਼ਨ ਕੁਮਾਰ ਮੰਗਲਾ ਕੁੱਕੀ ਨੂੰ ਮਾਤਾ ਦੀ ਚੁੰਨੀ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਹਿਰ ਦੀਆਂ ਵੱਖ ਵੱਖ ਧਾਰਮਿਕ, ਸਮਾਜਿਕ ਸੰਸਥਾਵਾਂ ਦੇ ਪ੍ਰਧਾਨ ਅਤੇ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਹਰੀ ਕ੍ਰਿਸ਼ਨ ਸੇਠ, ਓਮ ਪ੍ਰਕਾਸ਼ ਗਰਗ ਸੁਮਿਤ ਗੋਇਲ ਸੈਟੀ, ਵਿਵੇਕ ਸਿੰਗਲਾ ਅਤੇ ਰਵਨੀਸ਼ ਗੋਇਲ ਨੇ ਸਾਂਝੇ ਤੱਰ ਤੇ ਕਿਹਾ ਕਿ ਇਸ ਵਾਰ ਭਗਵਾਨ ਵਾਮਨ ਅਵਤਾਰ ਦਾ ਦਿਹਾੜਾ ਬੜੀ ਧੂਮਧਾਮ ਨਾਲ ਨਾਭਾ ਵਿਖੇ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੌਕੇ ਸ਼ਾਨਦਾਰ ਸੇਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਬਜਾਰਾਂ ਅਤੇ ਮੁਹੱਲਿਆ ਵਿਚੋਂ ਕੱਢੀ ਜਾਵੇਗੀ। ਇਸ ਮੌਕੇ ਮੀਟਿੰਗ ਵਿੱਚ ਐਡਵੋਕੇਟ ਭਾਰਤ ਭੂਸ਼ਨ ਜੈਨ ਨਿਤਿਨ, ਸੰਜੇ ਮੱਗੋ, ਗੁਰਦਿੱਤ ਸੋਠ, ਐਡਵੋਕੇਟ ਰੋਹਿਤ ਜਿੰਦਲ, ਵਿਕਾਸ ਮਿੱਤਲ, ਮਹੇਸ਼ ਇੰਦਰ ਸ਼ਰਮਾ, ਵਿਨੋਦ ਕਾਲੜਾ, ਸੰਦੀਪ ਸਿੰਗਲਾ, ਪ੍ਰਮੋਦ ਜਿੰਦਲ, ਮੋਹਨ ਲਾਲ ਮਿੱਤਲ, ਸ਼ਿਵ ਜਿੰਦਲ, ਮੋਹਿਤ ਅਰੋੜਾ, ਸੰਜੀਵ ਜਿੰਦਲ, ਭੁਵੇਸ਼ ਬਾਂਸਲ, ਕੇਵਲ ਕ੍ਰਿਸ਼ਨ ਕੋਮੀ, ਵਿਪਨ ਸਿੰਗਲਾ, ਵਿਜੇ ਕੁਮਾਰ, ਸੰਜੇ ਢੀਂਗਰਾ, ਆਦਿ ਮੈਂਬਰ ਹਾਜ਼ਰ ਸਨ।

Related Post