post

Jasbeer Singh

(Chief Editor)

Patiala News

ਸ੍ਰੀ ਹਿੰਦੂ ਤਖਤ ਭਾਰਤ ਦੀ ਮੀਟਿੰਗ ਮੁੱਖ ਦਫ਼ਤਰ ਸ੍ਰੀ ਕਾਲੀ ਮਾਤਾ ਮੰਦਿਰ ਵਿਖੇ ਹੋਈ

post-img

ਸ੍ਰੀ ਹਿੰਦੂ ਤਖਤ ਭਾਰਤ ਦੀ ਮੀਟਿੰਗ ਮੁੱਖ ਦਫ਼ਤਰ ਸ੍ਰੀ ਕਾਲੀ ਮਾਤਾ ਮੰਦਿਰ ਵਿਖੇ ਹੋਈ ਪਟਿਆਲਾ : ਸ੍ਰੀ ਹਿੰਦੂ ਤਖਤ ਭਾਰਤ ਦੀ ਮੀਟਿੰਗ ਮੁੱਖ ਦਫ਼ਤਰ ਸ੍ਰੀ ਕਾਲੀ ਮਾਤਾ ਮੰਦਿਰ ਵਿਖੇ ਹੋਈ ਮੀਟਿੰਗ ਵਿੱਚ ਹਿੰਦੂ ਤਖਤ ਮੁੱਖੀ ਬ੍ਰਹਮਾਨੰਦ ਗਿਰੀ ਵੱਲੋਂ ਪਿਛਲੇ ਦਿਨੀ ਸਥਾਪਨਾ ਦਿਵਸ ਮੌਕੇ ਨੁਮਾਇੰਦਿਆਂ ਵੱਲੋਂ ਨਿਭਾਈਆਂ ਗਈਆਂ ਡਿਊਟੀਆਂ ਲਈ ਸਾਰੇ ਅਹੁਦੇਦਾਰਾਂ ਦੀ ਸ਼ਲਾਘਾ ਕੀਤੀ ਗਈ । ਮੀਟਿੰਗ ਵਿੱਚ ਪਿਛਲੇ ਦਿਨੀ ਹਿੰਦੂ ਤਖਤ ਦੇ ਰਾਸ਼ਟਰੀ ਪ੍ਰਚਾਰਕ ਕੁਨਾਲ ਅਗਰਵਾਲ ਤੇ ਗੈਂਗਸਟਰਾ ਵੱਲੋਂ ਕੀਤੀ ਹਮਲਾ ਕਰਨ ਦੀ ਕੋਸਿਸ਼ ਦਾ ਸਖਤ ਨੋਟਿਸ ਲੈਂਦਿਆਂ ਦੱਸਿਆ ਗਿਆ ਕਿ ਕੁਨਾਲ ਅਗਰਵਾਲ ਤੇ ਹਮਲਾ ਕਰਨ ਆਏ ਵਿਅਕਤੀਆਂ ਤੇ ਜਲੰਧਰ ਪੁਲਸ ਵੱਲੋਂ ਪੈਰਵਾਈ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ ਜੋ ਕਿ ਬਹੁਤ ਮੰਦਭਾਗਾ ਹੈ । ਉਹ ਇਸ ਸੰਬੰਧ ਵਿੱਚ ਡੀ. ਜੀ. ਪੀ. ਪੰਜਾਬ ਨੂੰ ਪੱਤਰ ਲਿਖ ਚੁੱਕੇ ਹਨ ਜਲੰਧਰ ਪੁਲਿਸ ਨੂੰ ਚਿਤਾਵਨੀ ਦਿੰਦੇ ਹਨ ਜੇ ਕਰ ਅਗਲੇ 48 ਘੰਟਿਆਂ ਵਿੱਚ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਹਿੰਦੂ ਤਖਤ ਦੀਆਂ ਸਾਰੀਆਂ ਜਿ਼ਲਾ ਵਾਈਜ ਟੀਮਾਂ ਆਪਣੇ ਆਪਣੇ ਸ਼ਹਿਰਾਂ ਵਿੱਚ ਡੀ. ਸੀ. ਦਫ਼ਤਰਾਂ ਅੱਗੇ ਧਰਨਾ ਦੇਣਗੀਆਂ ਤਖਤ ਮੁੱਖੀ ਵੱਲੋਂ ਪੰਜਾਬ ਸਰਕਾਰ ਨੂੰ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਪੀਲ ਕੀਤੀ । ਮੀਟਿੰਗ ਵਿੱਚ ਅਜੇ ਕੁਮਾਰ ਸ਼ਰਮਾ ਚੇਅਰਮੈਨ, ਈਸਵਰ ਚੰਦ ਸ਼ਰਮਾ ਜਰਨਲ ਸਕੱਤਰ ਪੰਜਾਚ, ਐਡਵੋਕੇਟ ਰਜਿੰਦਰ ਪਾਲ ਆਨੰਦ ਸੀਨੀਅਰ ਰਾਸ਼ਟਰੀ ਮੀਤ ਪ੍ਰਧਾਨ,ਅਸ਼ਵਨੀ ਭਾਰਗਵ ਪ੍ਰਧਾਨ ਜਾਗਰਣ ਸੁਧਾਰ ਮੰਡਲ ,ਬਿਕਰਮ ਭੱਲਾ, ਸੁਰੇਸ਼ ਪੰਡਤ, ਨਰੇਸ਼ ਕੁਮਾਰ ਕਾਕਾ ਪ੍ਰਧਾਨ ਗੁੜ ਮੰਡੀ, ਰਵਿੰਦਰ ਸਿੰਗਲਾ ਰਾਸ਼ਟਰੀ ਸਿ਼ਵ ਸੈਨਾ, ਸਰਵਣ ਕੁਮਾਰ,ਗਜਿੰਦਰ ਸ਼ਰਮਾ ਰਾਸ਼ਟਰੀ ਮੀਤ ਪ੍ਰਧਾਨ,ਦਰਸ਼ਨ ਸਿੰਘ ਪੀ. ਆਰ. ਟੀ. ਸੀ. , ਧਰਮ ਸਿੰਘ , ਭੁਪਿੰਦਰ ਸੈਣੀ ਤੇ ਐਸ. ਡੀ., ਬੀਰੂ ਪ੍ਰਧਾਨ,ਰਜਿੰਦਰ ਮਹੰਤ ਪਟਿਆਲਾ ਤੋ ਇਲਾਵਾ ਸੈਂਕੜੇ ਅਹੁਦੇਦਾਰ ਹਾਜ਼ਰ ਸਨ ।

Related Post