
ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਯੂਨੀਅਨ ਦੇ ਨੁਮਾਇੰਦਿਆ ਨੂੰ ਸੋਂਪਿਆ ਤਨਖਾਹ ਵਾਧੇ ਦਾ ਪੱਤਰ
- by Jasbeer Singh
- January 19, 2025

ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਯੂਨੀਅਨ ਦੇ ਨੁਮਾਇੰਦਿਆ ਨੂੰ ਸੋਂਪਿਆ ਤਨਖਾਹ ਵਾਧੇ ਦਾ ਪੱਤਰ -ਆਜ਼ਾਦ ਯੂਨੀਅਨ ਮੁਲਾਜ਼ਮਾਂ ਨੇ ਨਵੇਂ ਬੱਸ ਅੱਡੇ ਵਿਖੇ ਲੱਡੂ ਵੰਡ ਕੇ ਕੀਤੀ ਖੁਸ਼ੀ ਜ਼ਾਹਰ ਪਟਿਆਲਾ : ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਬੀਤੇ ਦਿਨੀਂ ਪੀ. ਆਰ. ਟੀ. ਸੀ. ਮੁੱਖ ਦਫਤਰ ਵਿਖੇ ਕੰਟਰੈਕਟ ਵਰਕਰ ਯੂਨੀਅਨਾਂ ਦੇ ਮੈਬਰਾਂ ਨੂੰ ਤਨਖਾਹ ਦੇ ਵਾਧੇ ਦਾ ਪੱਤਰ ਸੋਂਪਿਆ । ਦੱਸਣਯੋਗ ਹੈ ਕਿ ਜਿਹੜੇ ਮੁਲਾਜਮਾਂ ਨੂੰ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ । ਉਨ੍ਹਾਂ 1148 ਮੁਲਾਜਮਾਂ ਦੀ ਤਨਖਾਹ ਵਿੱਚ ਵਾਧਾ ਕਰਦਿਆ 2500 ਸਮੇਤ 10 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ । ਉਹਨਾਂ ਖਾਸ ਤੌਰ ਤੇ ਕਿਹਾ ਕਿ ਇਹਨਾਂ ਮੁਲਾਜ਼ਮਾਂ ਨੇ ਕਦੇ ਵੀ ਬੇਫਜੂਲ ਹੜਤਾਲਾ ਕਰ ਬੱਸਾਂ ਬੰਦ ਕਰ ਕੇ ਲੋਕਾਂ ਨੂੰ ਖੱਜਲ ਖੁਆਰ ਨਹੀ ਕੀਤਾ ਬਲਕਿ ਇਸ ਦੇ ਉਲਟ ਆਪਣਾ ਕੰਮ ਇਮਾਨਦਾਰੀ ਨਾਲ ਕਰਕੇ ਪੀ. ਆਰ. ਟੀ. ਸੀ. ਦੀ ਆਮਦਨ ਵਧਾਉਣ ਵਿੱਚ ਬਣਦਾ ਯੋਗਦਾਨ ਪਾਇਆ ਹੈ । ਪੱਤਰ ਲੈਣ ਮਗਰੋਂ ਆਜ਼ਾਦ ਯੂਨੀਅਨ ਦੇ ਨੁਮਾਇੰਦਿਆ ਨੇ ਨਵੇਂ ਬੱਸ ਅੱਡੇ ਵਿਖੇ ਲੱਡੂ ਵੰਡ ਖੁਸ਼ੀ ਜ਼ਾਹਰ ਕੀਤੀ । ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਇਸ ਮੌਕੇ ਗੱਲਬਾਤ ਕਰਦਿਆ ਕਿਹਾ ਕਿ ਕੁਝ ਸਮਾਂ ਪਹਿਲਾ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਵਿੱਚ ਕੰਟਰੈਕਟ ਵਰਕਰਾਂ ਦੀ ਤਨਖਾਹ ਵਾਧੇ ਲਈ ਵਿਚਾਰ ਵਟਾਂਦਰਾਂ ਕਰ ਫਾਈਲ ਬਣਾ ਕੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਅਗਵਾਈ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭੇਜੀ ਗਈ ਸੀ, ਜਿਸ ਤੇ ਮੁੱਖ ਮੰਤਰੀ ਮਾਨ ਨੇ ਦੇਰੀ ਨਾ ਲਗਾੳਂਦਿਆ ਤਨਖਾਹ ਵਾਧੇ ਨੂੰ ਜਲਦ ਲਾਗੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ । ਉਨਾਂ ਕਿਹਾ ਕਿ ਕੁਝ ਦਿਨ ਪਹਿਲਾ ਵੀ ਕੰਟਰੈਕਟ ਵਰਕਰ ਯੂਨੀਅਨਾਂ ਦੇ ਨੁਮਾਇਦਿਆਂ ਦੀ ਮੀਟਿੰਗ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨਾਲ ਕਰਵਾਈ ਗਈ ਸੀ, ਜਿਸ ਵਿੱਚ ਕਾਰਪੋਰੇਸ਼ਨ ਵਿੱਚ ਨਵੀਆਂ ਬੱਸਾਂ ਪਾਕੇ ਠੇਕਾ ਕਰਮਚਾਰੀਆਂ ਨੂੰ ਰੈਗੂਲਰ ਕਰਨਾ ਅਤੇ ਇੰਤਜ਼ਾਰ ਸੂਚੀ ਵਿੱਚੋ ਕਰਮਚਾਰੀਆਂ ਬਾਹਰ ਕੱਢ ਕੇ ਡਿਊਟੀਆਂ ਤੇ ਲੈਣਾ ਅਤੇ ਏਡਵਾਂਸ ਬੂਕਰਾਂ ਦੇ ਕਮਿਸ਼ਨ ਵਿੱਚ ਵਾਧਾ ਕਰਨ ਸਮੇਤ ਹੋਰ ਅਹਿਮ ਮੰਗਾਂ ਨੂੰ ਵੀ ਜਲਦੀ ਹੱਲ ਕਰਨ ਬਾਰੇ ਵੀ ਵਿਚਾਰ ਚਰਚਾ ਹੋਈ ਸੀ । ਇਸੇ ਦੌਰਾਨ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਗੱਲਬਾਤ ਕਰਦਿਆ ਕਿਹਾ ਕਿ ਪੀ. ਆਰ. ਟੀ. ਸੀ. ਵੱਲੋ ਪੰਜਾਬ ਰੋਡਵੇਜ ਦੀ ਤਰਜ ਤੇ ਡਰਾਈਵਰਾਂ ਦੀ ਉਜਰਤਾਂ ਵਿੱਚ 2500 ਰੁਪਏ ਅਤੇ ਇਸੇ ਅਨੁਪਾਤ ਵਿੱਚ ਬਾਕੀ ਕਰਮਚਾਰੀਆਂ ਦੀ ਉਜਰਤਾਂ ਵਿੱਚ ਵਾਧਾ ਕਰਦੇ ਹੋਏ 30 ਪ੍ਰਤੀਸ਼ਤ ਦਾ ਵਾਧਾ ਦਿੱਤਾ ਗਿਆ ਸੀ । 15 ਸਤੰਬਰ 2021 ਤੋਂ ਬਾਅਦ ਨਿਯੁਕਤ ਕੀਤੇ ਗਏ ਅਜਿਹੇ ਕਰਮਚਾਰੀਆਂ ਨੂੰ ਕੇਵਲ ਘੱਟੋ ਘੱਟੋ ਘੱਟ ਉਜਰਤਾਂ ਹੀ ਦਿੱਤੀਆਂ ਜਾ ਰਹੀਆਂ ਸਨ, ਇਸ ਲਈ ਉਜਰਤਾਂ ਵਿੱਚ ਪਾਈ ਜਾ ਰਹੀ ਇਸ ਅਸਮਾਨਤਾ ਨੂੰ ਦੂਰ ਕਰਨ ਲਈ ਪੀ. ਆਰ. ਟੀ. ਸੀ. ਦੇ ਬੋਰਡ ਆਫ ਡਾਇਰੈਕਟਰਜ਼ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਮਿਤੀ 15 ਸਤੰਬਰ 2021 ਤੋਂ ਬਾਅਦ ਬਾਹਰੀ ਸੰਸਥਾ ਕੰਟਰੈਕਟ ਆਧਾਰ ਤੇ ਲਏ ਗਏ ਕਰਮਚਾਰੀ ਜੋ ਕਿ ਇੱਕ ਸਾਲ ਤੋਂ ਬਿਨਾ ਬਰੇਕ ਕੰਮ ਕਰ ਰਹੇ ਹਨ, ਦੀ ਉਜਰਤਾਂ ਵਿੱਚ 2500 ਰੁਪਏ ਦਾ ਵਾਧਾ ਦੇਣ ਉਪਰੰਤ 10 ਪ੍ਰਤੀਸ਼ਤ ਦਾ ਹੋਰ ਵਾਧਾ ਦੇਣ ਦਾ ਫੈਸਲਾ ਲਿਆ ਗਿਆ ਹੈ । ਮੀਟਿੰਗ ਦੌਰਾਨ ਪੀਆਰਟੀਸੀ ਕੰਟਰੈਕਟ ਪੀਆਰਟੀਸੀ ਵਰਕਰਜ ਯੂਨੀਅਨ ਅਜ਼ਾਦ ਰਜਿ ਨੰ 31 ਦੇ ਸੂਬਾ ਜਨਰਲ ਸਕੱਤਰ ਮਨਜਿੰਦਰ ਕੁਮਾਰ ਬੱਬੂ ਸ਼ਰਮਾ, ਸਰਪ੍ਰਸਤ ਗੁਰਧਿਆਨ ਸਿੰਘ ਭਾਨਰਾ, ਗੁਰਪਾਲ ਸਿੰਘ ਸੰਗਰੂਰ, ਖੁਸ਼ਵਿੰਦਰ ਸਿੰਘ ਬੁਢਲਾਡਾ, ਸੂਬਾ ਪ੍ਰਧਾਨ ਹਰਵਿੰਦਰ ਸਿੰਘ ਕਾਲਾ, ਖੁਸ਼ਵਿੰਦਰ ਸਿੰਘ, ਜਾਨਪਾਲ ਸਿੰਘ,ਹਰਪਾਲ ਸਿੰਘ ਮੱਤੀ, ਰਣਜੀਤ ਸਿੰਘ, ਜਵਾਹਰ ਸਿੰਘ, ਗੁਰਪ੍ਰੀਤ ਗੋਪੀ, ਸਿਮਰਨਜੀਤ ਬਰਾੜ, ਸਵਰਨ ਸਿੰਘ ਸਾਮਿਲ ਅਤੇ ਹੋਰ ਮੁਲਾਜ਼ਮ ਵੀ ਮੌਜੂਦ ਰਹੇ । ਆਜ਼ਾਦ ਯੂਨੀਅਨ ਨੇ ਕਿਹਾ ਮਹਿਕਮੇ ਦੇ ਖਾਸ ਕਰ ਚੇਅਰਮੈਨ ਹਡਾਣਾ ਨਾਲ ਸਦਾ ਡਟ ਕੇ ਖੜਾਂਗੇ । ਪੀਆਰਟੀਸੀ ਵਰਕਰਜ ਯੂਨੀਅਨ ਅਜ਼ਾਦ ਰਜਿ ਨੰ 31 ਦੇ ਨੁਮਾਇੰਦਿਆ ਨੇ ਨਵੇ ਬੱਸ ਅੱਡੇ ਲੱਡੂ ਵੰਡਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਯੂਨੀਅਨ ਦੇ ਜਨਰਲ ਸਕੱਤਰ ਮਨਜਿੰਦਰ ਕੁਮਾਰ ਬੱਬੂ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਤੋਹਫਾ ਬੇਹੱਦ ਸ਼ਲਾਘਾਯੋਗ ਹੈ । ਉਹਨਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਹਮੇਸ਼ਾ ਲੋਕ ਸੇਵਾ ਲਈ ਤੱਤਪਰ ਰਹਿਣਗੇ ਅਤੇ ਕਦੇ ਵੀ ਬੇਫਜੂਲ ਹੜਤਾਲ ਕਰ ਬੱਸਾਂ ਬੰਦ ਕਰ ਕੇ ਲੋਕ ਸੇਵਾ ਲਈ ਅਰਪਣ ਪੀ. ਆਰ. ਟੀ. ਸੀ. ਲਈ ਮੁਸ਼ਕਲ ਪੈਦਾ ਨਹੀ ਕਰਨਗੇ। ਉਹਨਾਂ ਲੋਕਾਂ ਨੂੰ ਵੀ ਵਿਸ਼ਵਾਸ਼ ਦਵਾਇਆ ਕਿ ਉਹ ਹਮੇਸ਼ਾ ਲੋਕਾਂ ਦੀ ਸਹੂਲਤ ਅਤੇ ਚੰਗੇ ਸਫਰ ਦਾ ਆਨੰਦ ਦੇਣ ਲਈ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕਰਨਗੇ ।
Related Post
Popular News
Hot Categories
Subscribe To Our Newsletter
No spam, notifications only about new products, updates.