post

Jasbeer Singh

(Chief Editor)

crime

ਗੋਲਗੱਪੇ ਵੇਚਣ ਵਾਲੇ ਤਿੰਨ ਬੱਚਿਆਂ ਦੇ ਪਿਓ ਦੇ ਸਿਰ ਤੇ ਪ੍ਰਵਾਸੀ ਦਾ ਕਤਲ

post-img

ਗੋਲਗੱਪੇ ਵੇਚਣ ਵਾਲੇ ਤਿੰਨ ਬੱਚਿਆਂ ਦੇ ਪਿਓ ਦੇ ਸਿਰ ਤੇ ਪ੍ਰਵਾਸੀ ਦਾ ਕਤਲ ਸਿਰ ਤੇ ਮਾਰੀ ਗਈ ਤੇਜਧਾਰ ਹਥਿਆਰ ਨਾਲ ਸੱਟ,ਪੁਲਿਸ ਨੇ ਜਾਂਚ ਕੀਤੀ ਸ਼ੁਰੂ ਗੁਰਦਾਸਪੁਰ : ਪੰਜਾਬ ਦੇ ਸ਼ਹਿਰ ਗੁਰਦਾਸਪੁਰ ਦੇ ਕਸਬਾ ਭੈਣੀ ਮੀਆਂ ਖਾਂ ਵਿੱਚ ਦੇਰ ਰਾਤ ਗੋਲਗੱਪੇ ਦੀ ਰੇਹੜੀ ਲਗਾ ਕੇ ਘਰ ਵਾਪਿਸ ਆ ਰਹੇ ਇਕ ਪ੍ਰਵਾਸੀ ਦਾ ਕਤਲ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਧਰਮਿੰਦਰ ਨਾਮ ਦਾ ਇਹ ਗੋਲਗੱਪੇ ਵੇਚਣ ਵਾਲਾ ਦੇਰ ਰਾਤ ਗੋਲ ਗੱਪੇ ਵੇਚ ਕੇ ਰੇਹੜੀ ਨਾਲ ਲੈ ਕੇ ਵਾਪਸ ਘਰ ਨੂੰ ਵਾਪਸ ਆ ਰਿਹਾ ਸੀ ਕਿ ਰਸਤੇ ਵਿੱਚ ਉਸ ਦਾ ਲੁਟੇਰਿਆਂ ਵੱਲੋਂ ਲੁੱਟ ਖੋਹ ਦੀ ਨੀਅਤ ਨਾਲ਼ ਅੰਜ ਪਛਾਤੇ ਵਿਅਕਤੀਆਂ ਵੱਲੋਂ ਤੇਜ਼ਦਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਹਾਲਾਂਕਿ ਪੁਲਿਸ ਅਜੇ ਇਸ ਨੂੰ ਅੰਨਾ ਕਤਲ ਮੰਨ ਰਹੀ ਹੈ ਪਰ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ । ਜਾਣਕਾਰੀ ਦਿੰਦਿਆਂ ਮ੍ਰਿਤਕ ਧਰਮਿੰਦਰ ਦੀ ਪਤਨੀ ਅੰਜਲੀ ਅਤੇ ਉਸਦੇ ਜੀਜੇ ਉਦੇਵੀਰ ਨੇ ਦੱਸਿਆ ਕਿ ਉਹਨਾਂ ਨੂੰ ਦੇਰ ਰਾਤ ਸੂਚਨਾ ਮਿਲੇਗੀ ਧਰਮਿੰਦਰ ਦੀ ਕਿਸੇ ਨਾਲ ਲੜਾਈ ਹੋ ਗਈ ਹੈ ਜਦੋਂ ਮੌਕੇ ਤੇ ਗਏ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਉਹਨਾਂ ਦੱਸਿਆ ਕਿ ਉਹ ਇੱਕ ਸਾਲ ਤੋਂ ਭੈਣੀ ਮੀਆਂ ਖਾਂ ਵਿਖੇ ਰਹਿ ਰਹੇ ਹਨ ਅਤੇ ਗੋਲਗੱਪੇ ਵੇਚਣ ਦਾ ਕੰਮ ਕਰਦੇ ਹਨ। ਧਰਮਿੰਦਰ ਮ੍ਰਿਤਕ ਮੱਧ ਪ੍ਰਦੇਸ਼ ਦੇ ਜਿਲਾ ਭਿੰਡ ਤੇ ਕਿਸੇ ਪਿੰਡ ਦਾ ਰਹਿਣ ਵਾਲਾ ਸੀ ਅਤੇ ਉਸਦੀ ਉਮਰ 32 ਸਾਲ ਦੱਸੀ ਜਾ ਰਹੀ ਹੈ।ਉਸਦੇ ਤਿੰਨ ਬੱਚੇ ਹਨ ਜਿਹਨਾਂ ਵਿੱਚੋਂ ਸਭ ਤੋਂ ਵੱਡਾ ਬੇਟਾ ਚਾਰ ਸਾਲ ਦਾ ਤੇ ਸਭ ਤੋਂ ਛੋਟੀ ਲੜਕੀ ਇੱਕ ਸਾਲ ਦੀ ਹੈ। ਓਨਾ ਇਨਸਾਫ ਦੀ ਮੰਗ ਕੀਤੀ ਹੈ । ਦੂਜੇ ਪਾਸੇ ਖਾਣਾ ਭੈਣੀ ਮੀਆਂ ਖਾਨ ਦੇ ਐਸਐਚ ਓ ਸੁਰਿੰਦਰ ਪਾਲ ਨੇ ਦੱਸਿਆ ਕਿ ਮ੍ਰਿਤਕ ਧਰਮਿੰਦਰ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਸ ਦੇ ਸਿਰ ਤੇ ਗਹਿਰੀ ਸੱਟ ਦਾ ਇੱਕ ਨਿਸ਼ਾਨ ਹੈ ਪਰ ਫਿਲਹਾਲ ਇਹ ਸਾਫ ਨਹੀਂ ਹੈ ਕਿ ਉਸ ਦਾ ਕਤਲ ਦੀ ਨੀਅਤ ਨਾਲ ਹੀ ਕੀਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।

Related Post