
ਬਾਬਾ ਸਿੱਦੀਕੀ ਦੇ ਕਤਲ ਦੇ ਤਾਰ ਪੰਜਾਬ ਰਹਿਣ ਵਾਲੇ ਨੌਜਵਾਨ ਦਾ ਨਾਂ ਸਾਹਮਣੇ ਆਉਣ ਨਾਲ ਜੁੜੇ
- by Jasbeer Singh
- October 14, 2024

ਬਾਬਾ ਸਿੱਦੀਕੀ ਦੇ ਕਤਲ ਦੇ ਤਾਰ ਪੰਜਾਬ ਰਹਿਣ ਵਾਲੇ ਨੌਜਵਾਨ ਦਾ ਨਾਂ ਸਾਹਮਣੇ ਆਉਣ ਨਾਲ ਜੁੜੇ ਮਹਾਰਾਸ਼ਟਰ : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਐਨ. ਸੀ. ਪੀ. ਆਗੂ ਬਾਬਾ ਸਿੱਦੀਕੀ ਦੇ ਕਤਲ ਦੇ ਤਾਰ ਉਸ ਸਮੇਂ ਪੰਜਾਬ ਨਾਲ ਜੁੜ ਗਏ ਜਦੋਂ ਪੰਜਾਬ ਦੇ ਨਕੋਦਰ ਦੇ ਪਿੰਡ ਸ਼ੰਕਰ ਦੇ ਰਹਿਣ ਵਾਲੇ ਇੱਕ ਨੌਜਵਾਨ ਦਾ ਨਾਮ ਸਾਹਮਣੇ ਆਇਆ। ਪੁਲਸ ਮੁਤਾਬਕ ਚੌਥਾ ਮੁਲਜ਼ਮ 21 ਸਾਲ ਦਾ ਮੁਹੰਮਦ ਜ਼ੀਸ਼ਾਨ ਅਖਤਰ ਹੈ, ਜੋ ਬਾਬਾ ਸਿੱਦੀਕੀ ਦੇ ਕਾਤਲਾਂ ਨੂੰ ਹਰ ਪਲ ਜਾਣਕਾਰੀ ਦੇ ਰਿਹਾ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬਾਬਾ ਸਿੱਦੀਕੀ ਦੇ ਕਤਲ ਦੇ ਮੁਲਜ਼ਮਾਂ ਵਿੱਚ ਹਰਿਆਣਾ ਦੇ ਕੈਥਲ ਅਤੇ ਉੱਤਰ ਪ੍ਰਦੇਸ਼ ਦੇ ਬਹਿਰਾਇਚ ਜਿ਼ਲ੍ਹੇ ਦੇ ਰਹਿਣ ਵਾਲੇ ਸ਼ੂਟਰਾਂ ਦੇ ਨਾਮ ਸਾਹਮਣੇ ਆਏ ਸਨ। ਮੁਹੰਮਦ ਜ਼ੀਸ਼ਾਨ ਨੇ ਨਿਸ਼ਾਨੇਬਾਜ਼ਾਂ ਨੂੰ ਸਿੱਦੀਕੀ ਦੀ ਲੋਕੇਸ਼ਨ ਦਿੱਤੀ ਸੀ, ਜਿਸ ਤੋਂ ਬਾਅਦ ਨਿਸ਼ਾਨੇਬਾਜ਼ਾਂ ਦਾ ਕੰਮ ਆਸਾਨ ਹੋ ਗਿਆ। ਸਾਲ 2022 `ਚ ਮੁਲਜ਼ਮ ਮੁਹੰਮਦ ਜ਼ੀਸ਼ਾਨ ਅਖਤਰ ਨੂੰ ਜਲੰਧਰ ਦਿਹਾਤੀ ਪੁਲਿਸ ਨੇ ਕਤਲ ਅਤੇ ਲੁੱਟ-ਖੋਹ ਵਰਗੇ ਗੰਭੀਰ ਮਾਮਲਿਆਂ `ਚ ਗ੍ਰਿਫਤਾਰ ਕੀਤਾ ਸੀ।ਸੂਤਰਾਂ ਮੁਤਾਬਕ ਮੁਹੰਮਦ ਜੀਸ਼ਾਨ ਅਖਤਰ ਨੂੰ ਇਸ ਸਾਲ 7 ਜੂਨ ਨੂੰ ਪੰਜਾਬ ਦੀ ਪਟਿਆਲਾ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਜੇਲ੍ਹ ਵਿੱਚ ਰਹਿੰਦਿਆਂ ਹੀ ਉਹ ਲਾਰੈਂਸ ਗੈਂਗ ਦੇ ਸੰਪਰਕ ਵਿੱਚ ਆਇਆ ਅਤੇ ਬਾਹਰ ਆਉਣ ਤੋਂ ਬਾਅਦ ਉਹ ਉਨ੍ਹਾਂ ਦੇ ਗੈਂਗ ਵਿੱਚ ਸ਼ਾਮਲ ਹੋ ਗਿਆ। ਜ਼ੀਸ਼ਾਨ 7 ਮਹੀਨਿਆਂ ਬਾਅਦ ਜੇਲ੍ਹ ਤੋਂ ਰਿਹਾਅ ਹੋ ਕੇ ਗੁਰਮੇਲ ਨੂੰ ਮਿਲਣ ਕੈਥਲ ਗਿਆ ਅਤੇ ਉਥੋਂ ਮੁੰਬਈ ਲਈ ਰਵਾਨਾ ਹੋ ਗਿਆ ।