
1975 ਦੀ ਐਮਰਜੈਂਸੀ ਨਾਲ ਲੋਕਤੰਤਰ ਦੀ ਹੋਈ ਹੱਤਿਆ ਨੂੰ ਭੁਲਾਇਆ ਨਹੀਂ ਜਾ ਸਕਦਾ ਸੁਖਵਿੰਦਰ ਨੌਲੱਖਾ ਭਾਜਪਾ
- by Jasbeer Singh
- June 27, 2025

1975 ਦੀ ਐਮਰਜੈਂਸੀ ਨਾਲ ਲੋਕਤੰਤਰ ਦੀ ਹੋਈ ਹੱਤਿਆ ਨੂੰ ਭੁਲਾਇਆ ਨਹੀਂ ਜਾ ਸਕਦਾ ਸੁਖਵਿੰਦਰ ਨੌਲੱਖਾ ਭਾਜਪਾ ਪਟਿਆਲਾ, 27 ਜੂਨ : ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ ਹੈ। ਦੇਸ਼ ਨੂੰ ਦਰਪੇਸ ਔਕੜਾਂ ਤੋਂ ਬਚਾਉਣ ਅਤੇ ਨਵੀਆਂ ਉਚਾਈਆਂ ਤੇ ਪਹੁੰਚਾਉਣ ਲਈ ਜਿੱਥੇ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਦੀ ਜਿੰਮੇਵਾਰੀ ਹੁੰਦੀ ਹੈ ਉਥੇ ਮਜਬੂਤ ਵਿਰੋਧੀ ਧਿਰ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ । ਨੌਲੱਖਾ ਨੇ ਆਪਣੇ ਵਿਚਾਰਾ ਰਾਹੀਂ ਦੱਸਿਆ ਕਿ ਜੇ ਵਿਰੋਧੀ ਧਿਰ ਕਮਜੋਰ ਹੋਵੇਗੀ ਤਾਂ ਸੱਤਾ ਪੱਖ ਹਰ ਪਾਸੇ ਆਪਣੇ ਮੁਫਾਦਾਂ ਲਈ ਕੰਮ ਕਰੇਗੀ ਜਿਵੇਂ ਦੇਸ ਦੀ ਪ੍ਰਧਾਨਮੰਤਰੀ ਇੰਦਰਾ ਗਾਂਧੀ ਨੇ ਤਾਨਾਸਾਹ ਵਾਲਾ ਰੁੱਖ ਅਪਣਾ ਕੇ ਜਨਤਾ ਤੇ ਵਿਰੋਧੀ ਧਿਰ ਦੀ ਆਵਾਜ ਨੂੰ ਦਬਾਉਣ ਲਈ 25ਜੂਨ 1975 ਵਿੱਚ ਐਮਰਜੈਂਸੀ ਲਗਾ ਕੇ ਹਜਾਰਾਂ ਵਿਰੋਧੀ ਨੇਤਾਵਾਂ ਨੂੰ ਜੇਲ੍ਹਾਂ ਵਿੱਚ ਸੁਟਿਆ,ਗਰੀਬ ਜਨਤਾ ਦੀ ਨਸਬੰਦੀ ਕੀਤੀ ਅਤੇ ਮੀਡੀਆ ਪਰ ਸੈਂਸਰਸਿਪ ਲਗਾ ਦਿੱਤੀ ਗਈ। ਇਤਿਹਾਸ ਦੇ ਇਸ ਕਾਲੇ ਦੌਰ ਉਤੇ ਦੇਸ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸੰਵਿਧਾਨ ਅਤੇ ਲੋਕਤੰਤਰ ਦੀ ਕਾਰਜਪ੍ਰਣਾਲੀ ’ਤੇ ਸਵਾਲ ਕਰਨ ਵਾਲੀ ਕਾਂਗਰਸ ਹੀ ਹੈ ਜਿਸਦੇ ਨੇਤਾਵਾਂ ਨੇ ਆਪਾਤਕਾਲ ਲਗਾਇਆ ਸੀ।ਇਸ ਲਈ ਆਪਾਤਕਾਲ ਦੇ ਕਾਲੇ ਦੌਰ ਦੀਆਂ ਯਾਦਾਂ ਮਿਟਣੀਆ ਨਹੀਂ ਚਾਹੀਦੀਆਂ । ਸਾਨੂੰ ਆਪਣੇ ਮੌਲਿਕ ਅਧਿਕਾਰਾ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਤਾਂ ਕਿ ਸੁਤੰਤਰਤਾ ਅਤੇ ਲੋਕਤੰਤਰ ਅਧਿਕਾਰ ਬਚੇ ਰਹਿਣ, ਸਰਕਾਰਾਂ ਇਨ੍ਹਾਂ ਨੂੰ ਖੋਹ ਨਾ ਸਕਣ।ਸੱਤਾ ਧਿਰ ਕਿੱਸਾ ਕੁਰਸੀ ਵਾਲਾ ਖੇਲ ਖੇਡਦੀ ਰਹੇਗੀ ਸੱਤਾ ਵਿਚ ਬਣੇ ਰਹਿਣ ਲਈ। ਸਰਕਾਰ ਦੇ ਦੋ ਪੱਖ ਹੁੰਦੇ ਹਨ ਸੱਤਾ ਪੱਖ ਤੇ ਵਿਰੋਧੀ ਧਿਰ ਦੋਵੇਂ ਦੇਸ ਹਿੱਤ ਵਿਚ ਬਰਾਬਰ ਕੰਮ ਕਰਨ ਤਾਂ ਦੇਸ ਨਵੀਆਂ ਉਚਾਈਆਂ ਤੇ ਪਹੁੰਚ ਜਾਂਦਾ ਨਹੀਂ ਤਾਂ ਇਕ ਦੂਜੀ ਪਾਰਟੀ ਨੂੰ ਕੋਸਣ ਤੋਂ ਸਿਵਾਏ ਕੁਝ ਪੱਲੇ ਨਹੀਂ ਪੈਂਦਾ ਦੇਸ ਤੇ ਜਨਤਾ ਦੇ। ਜਿਵੇਂ ਭਾਰਤ ਵਿਚ ਅੱਜ ਵਿਰੋਧੀ ਧਿਰ ਦੇ ਹਲਾਤ ਬਣੇ ਹੋਏ ਨੇ। ਅਫਸੋਸ ਹੈ ਸਾਡੇ ਦੇਸ ਵਿੱਚ ਮਜਬੂਤ ਵਿਰੋਧੀ ਧਿਰ ਨਜਰ ਨਹੀਂ ਆ ਰਹੀ ਅਤੇ ਨਾਂ ਹੀ ਵਿਰੋਧੀ ਧਿਰਾਂ ਦੀ ਏਕਤਾ, ਸਾਰੀਆਂ ਪਾਰਟੀਆਂ ਆਪਣੀ ਆਪਣੀ ਡਫਲੀ ਤੇ ਆਪਣਾ ਆਪਣਾ ਰਾਗੁ ਅਲਾਪ ਰਹੀਆਂ ਹਨ। ਰਾਹੁਲ ਗਾਂਧੀ ਜੀ ਬਦੇਸਾਂ ਵਿੱਚ ਜਾਕੇ ਸਰਕਾਰ ਦੀ ਨੁਕਤਾਚੀਨੀ ਕਰਦੇ ਹਨ ।