
ਨੰਬਰ ਨਾਲ ਦਿਸੇਗਾ ਕਾਲ ਕਰਨ ਵਾਲੇ ਦਾ ਨਾਂ, ਸਰਕਾਰ ਗਠਨ ਤੋਂ ਬਾਅਦ ਜਾਰੀ ਹੋਵੇਗਾ ਕੰਪਨੀਆਂ ਨੂੰ ਰਸਮੀ ਨਿਰਦੇਸ਼
- by Aaksh News
- May 3, 2024

ਸੰਚਾਰ ਸਾਥੀ ਪੋਰਟਲ ਤੋਂ ਚੋਰੀ ਦੇ ਮੋਬਾਈਲ ਫੋਨ ਨੂੰ ਬਲਾਕ ਕਰਨ ਵਰਗੀ ਸਹੂਲਤ ਤੋਂ ਬਾਅਦ ਇਸ ਸਾਲ ਅਣਚਾਹੀਆਂ ਕਾਲਾਂ ਤੋਂ ਵੀ ਮੋਬਾਈਲ ਫੋਨ ਖ਼ਪਤਕਾਰਾਂ ਨੂੰ ਰਾਹਤ ਮਿਲ ਜਾਵੇਗੀ। ਕਾਲਰ ਨੇਮ ਪੈ੍ਰਜ਼ੈਂਟੇਸ਼ਨ (ਸੀਨੈਪ) ਯਾਨੀ ਨੰਬਰ ਦੇ ਨਾਲ ਕਾਲ ਕਰਨ ਵਾਲੇ ਦੇ ਨਾਂ ਦੇ ਡਿਸਪਲੇਅ ਦੀ ਸਹੂਲਤ ਵੀ ਟੈਲੀਕਾਮ ਕੰਪਨੀਆਂ ਇਸ ਸਾਲ ਸ਼ੁਰੂ ਕਰ ਦੇਣਗੀਆਂ। ਸੰਚਾਰ ਸਾਥੀ ਪੋਰਟਲ ਤੋਂ ਚੋਰੀ ਦੇ ਮੋਬਾਈਲ ਫੋਨ ਨੂੰ ਬਲਾਕ ਕਰਨ ਵਰਗੀ ਸਹੂਲਤ ਤੋਂ ਬਾਅਦ ਇਸ ਸਾਲ ਅਣਚਾਹੀਆਂ ਕਾਲਾਂ ਤੋਂ ਵੀ ਮੋਬਾਈਲ ਫੋਨ ਖ਼ਪਤਕਾਰਾਂ ਨੂੰ ਰਾਹਤ ਮਿਲ ਜਾਵੇਗੀ। ਕਾਲਰ ਨੇਮ ਪੈ੍ਰਜ਼ੈਂਟੇਸ਼ਨ (ਸੀਨੈਪ) ਯਾਨੀ ਨੰਬਰ ਦੇ ਨਾਲ ਕਾਲ ਕਰਨ ਵਾਲੇ ਦੇ ਨਾਂ ਦੇ ਡਿਸਪਲੇਅ ਦੀ ਸਹੂਲਤ ਵੀ ਟੈਲੀਕਾਮ ਕੰਪਨੀਆਂ ਇਸ ਸਾਲ ਸ਼ੁਰੂ ਕਰ ਦੇਣਗੀਆਂ। ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਦੂਰਸੰਚਾਰ ਵਿਭਾਗ ਇਸ ਸਬੰਧ ’ਚ ਦੂਰਸੰਚਾਰ ਕੰਪਨੀਆਂ ਨੂੰ ਰਸਮੀ ਨਿਰਦੇਸ਼ ਜਾਰੀ ਕਰ ਦੇਵੇਗੀ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਟੈਲੀਕਾਮ ਕੰਪਨੀਆਂ ਨੂੰ ਸੀਨੈਪ ਸਹੂਲਤ ਸਬੰਧੀ ਟਰਾਇਲ ਸ਼ੁਰੂ ਕਰਨ ਲਈ ਕਹਿ ਦਿੱਤਾ ਗਿਆ ਹੈ। ਇਸ ਸਹੂਲਤ ਨੂੰ ਦੇਸ਼ਭਰ ’ਚ ਲਾਗੂ ਕਰਨ ਤੋਂ ਪਹਿਲਾਂ ਤਿੰਨ ਮਹੀਨੇ ਤੱਕ ਕੁਝ ਖ਼ਾਸ ਇਲਾਕਿਆਂ ’ਚ ਕੰਪਨੀਆਂ ਟਰਾਇਲ ਕਰ ਸਕਦੀਆਂ ਹਨ। ਟੈਲੀਕਾਮ ਕੰਪਨੀਆਂ ਦਾ ਮੰਨਣਾ ਹੈ ਕਿ ਅਗਲੇ ਛੇ ਤੋਂ ਅੱਠ ਮਹੀਨਿਆਂ ’ਚ ਇਹ ਸੀਨੈਪ ਦੀ ਸਹੂਲਤ ਅਮਲ ’ਚ ਆ ਸਕਦੀ ਹੈ। ਪਿਛਲੇ ਕਈ ਸਾਲਾਂ ਤੋਂ ਫੋਨ ਖ਼ਪਤਕਾਰਾਂ ਨੂੰ ਕਾਲ ਦੌਰਾਨ ਨਾਂ ਦੀ ਸਹੂਲਤ ਦੇਣ ਦੀ ਕਵਾਇਦ ਚੱਲ ਰਹੀ ਹੈ। ਤਾਂ ਜੋ ਉਹ ਸਪੈਮ ਤੇ ਅਣਚਾਹੀਆਂ ਕਾਲਾਂ ਤੋਂ ਬੱਚ ਸਕਣ। ਹਾਲਾਂਕਿ ਟਰੂਕਾਲਰ ਵਰਗੇ ਐਪ ਨੰਬਰ ਦੇ ਨਾਲ ਨਾਂ ਦੇ ਡਿਸਪਲੇ ਦੀ ਸਹੂਲਤ ਦੇ ਰਹੀਆਂ ਹਨ, ਪਰ ਟੈਲੀਕਾਮ ਕੰਪਨੀਆਂ ਵੱਲੋਂ ਸੀਨੈਪ ਦੀ ਸਹੂਲਤ ਬਹਾਲ ਹੋਣ ’ਤੇ ਫੋਨ ’ਤੇ ਨੰਬਰ ਦੇ ਨਾਲ ਉਹੀ ਨਾਂ ਡਿਸਪਲੇ ਹੋਵੇਗਾ, ਜਿਸ ਨਾਂ ਤੋਂ ਉਸ ਨੰਬਰ ਦੇ ਸਿਮ ਲਈ ਕੇਵਾਈਸੀ ਕੀਤਾ ਗਿਆ ਹੋਵੇਗਾ। ਥੋਕ ਕੁਨੈਕਸ਼ਨ ਲੈਣ ’ਤੇ ਉਸ ਕੰਪਨੀ ਜਾਂ ਸੰਸਥਾ ਦਾ ਨਾਂ ਡਿਸਪਲੇ ਹੋਵੇਗਾ। ਟੈਲੀ ਮਾਰਕੀਟਿੰਗ ਲਈ ਵੱਖਰੀ ਨੰਬਰ ਸੀਰੀਜ਼ ਦੀ ਵੀ ਤਜਵੀਜ਼ ਹੈ ਤਾਂ ਜੋ ਗਾਹਕਾਂ ਨੂੰ ਪਤਾ ਲੱਗ ਜਾਵੇ ਕਿ ਇਹ ਟੈਲੀ ਮਾਰਕੀਟਿੰਗ ਦਾ ਨੰਬਰ ਹੈ। ਮੋਬਾਈਲ ਫੋਨ ਦੇ ਨਾਲ ਲੈਂਡਲਾਈਨ ਫੋਨ ’ਚ ਵੀ ਇਹ ਸਹੂਲਤ ਦਿੱਤੀ ਜਾਵੇਗੀ। ਸੂਤਰਾਂ ਮੁਤਾਬਕ, ਇਹ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਿਦੇਸ਼ ਤੋਂ ਆਉਣ ਵਾਲੇ ਕਾਲ ’ਚ ਵੀ ਕਾਲ ਕਰਨ ਵਾਲੇ ਦਾ ਨਾਂ ਦਾ ਪਤਾ ਲੱਗ ਜਾਵੇ। ਗਾਹਕ ਜੇਕਰ ਸੀਨੈਪ ਦੀ ਸਹੂਲਤ ਨਹੀਂ ਲੈਣੀ ਚਾਹੁੰਦਾ ਹੈ ਤਾਂ ਉਹ ਇਸ ਤੋਂ ਇਨਕਾਰ ਵੀ ਕਰ ਸਕਦਾ ਹੈ। ਟਰਾਈ ਨੇ ਫਰਵਰੀ ’ਚ ਜਾਰੀ ਕੀਤਾ ਸੀ ਖਰੜਾ ਟੈਲੀਕਾਮ ਕੰਪਨੀਆਂ ਕਾਲਿੰਗ ਲਾਈਨ ਆਈਡੈਂਟਿਫਿਕੇਸ਼ਨ ਦੀ ਸਹੂਲਤ ਦਿੰਦੀਆਂ ਹਨ ਜਿਸ ਤਹਿਤ ਕਾਲ ਕਰਨ ਵਾਲੇ ਦਾ ਨੰਬਰ ਦਿਖਾਈ ਦਿੰਦਾ ਹੈ। ਇਸ ਸਹੂਲਤ ਦਾ ਵਿਸਥਾਰ ਕਰਨ ਨਾਲ ਨੰਬਰ ਦੇ ਨਾਲ ਨਾਂ ਵੀ ਦਿਖਾਈ ਦੇਣ ਲੱਗੇਗਾ। ਇਸ ਸਬੰਧੀ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਫਰਵਰੀ ’ਚ ਖਰੜਾ ਜਾਰੀ ਕੀਤਾ ਸੀ।