
ਵਿਸ਼ਵ ਵਿੱਚ ਚੋਟੀ ਦੇ ਦੋ ਫ਼ੀਸਦੀ ਸਾਇੰਸਦਾਨਾਂ ਵਿੱਚ ਪੰਜਾਬੀ ਯੂਨੀਵਰਸਿਟੀ ਦੇ 14 ਅਧਿਆਪਕਾਂ ਦਾ ਨਾਮ ਸ਼ਾਮਿਲ
- by Jasbeer Singh
- September 23, 2024

ਵਿਸ਼ਵ ਵਿੱਚ ਚੋਟੀ ਦੇ ਦੋ ਫ਼ੀਸਦੀ ਸਾਇੰਸਦਾਨਾਂ ਵਿੱਚ ਪੰਜਾਬੀ ਯੂਨੀਵਰਸਿਟੀ ਦੇ 14 ਅਧਿਆਪਕਾਂ ਦਾ ਨਾਮ ਸ਼ਾਮਿਲ ਪਟਿਆਲਾ, 23 ਸਤੰਬਰ : ਪੰਜਾਬੀ ਯੂਨੀਵਰਸਿਟੀ ਦੇ 14 ਫ਼ੈਕਲਟੀ ਮੈਂਬਰਾਂ ਨੇ ਦੁਨੀਆ ਵਿਚਲੇ ਚੋਟੀ ਦੇ 2 ਪ੍ਰਤੀਸ਼ਤ ਵਿਗਿਆਨੀਆਂ ਦੀ ਸੂਚੀ ਵਿੱਚ ਆਪਣਾ ਨਾਮ ਬਣਾ ਲਿਆ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਇੱਥੇ ਯੂਨੀਵਰਸਿਟੀ ਬੁਲਾਰੇ ਨੇ ਦੱਸਿਆ ਕਿ ਯੂ. ਐੱਸ. ਏ. ਦੀ ਸਟੈਨਫੋਰਡ ਯੂਨੀਵਰਸਿਟੀ ਵੱਲੋਂ ਜਾਰੀ ਸੂਚੀ ਵਿੱਚ ਪੰਜਾਬੀ ਯੂਨੀਵਰਸਿਟੀ ਤੋਂ ਅੱਠ ਅਧਿਆਪਕਾਂ ਦਾ ਨਾਮ 'ਕੈਰੀਅਰ-ਲੌਂਗ ਲਿਸਟ' ਨਾਮਕ ਸ਼ਰੇਣੀ ਵਿੱਚ ਸ਼ਾਮਿਲ ਹੈ ਜਦੋਂ ਕਿ 14 ਅਧਿਆਪਕਾਂ ਦਾ ਨਾਮ ਇੱਕ ਸਾਲ ਦੇ ਅੰਕੜਿਆਂ ਉੱਤੇ ਅਧਾਰਿਤ ਸ਼ਰੇਣੀ ਵਿੱਚ ਸ਼ਾਮਿਲ ਹੈ। ਇੱਕ ਸਾਲ ਵਾਲ਼ੀ ਸੂਚੀ 2023 ਵਿੱਚ ਕੀਤੀ ਗਈ ਖੋਜ ਦੇ ਅਧਾਰ ਉੱਤੇ ਤਿਆਰ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਹ ਚੋਣ ਉੱਚ ਕੋਟੀ ਦੇ ਇੱਕ ਲੱਖ ਵਿਗਿਆਨੀਆਂ ਦੇ ਅਧਾਰ ਉੱਤੇ ਸੀ-ਸਕੋਰ (ਸਵੈ-ਸਾਈਟੇਸ਼ਨ ਤੋਂ ਬਿਨਾ ਅਤੇ ਨਾਲ਼) ਰਾਹੀਂ ਕੀਤੀ ਗਈ ਹੈ । ਕੈਰੀਅਰ ਲੌਂਗ ਲਿਸਟ ਵਿੱਚ ਬਾਇਓ-ਟੈਕਨਾਲੋਜੀ ਵਿਭਾਗ ਤੋਂ ਡਾ. ਰਾਮ ਸਰੂਪ ਸਿੰਘ, ਫਾਰਮਾਸਿਊਟੀਕਲ ਅਤੇ ਡਰੱਗ ਰਿਸਰਚ ਵਿਭਾਗ ਤੋਂ ਡਾ. ਅਸ਼ੋਕ ਕੁਮਾਰ ਤਿਵਾੜੀ, ਰਸਾਇਣ ਵਿਗਿਆਨ ਵਿਭਾਗ ਤੋਂ ਡਾ. ਅਸ਼ੋਕ ਕੁਮਾਰ ਮਲਿਕ, ਗਣਿਤ ਵਿਭਾਗ ਤੋਂ ਡਾ. ਪਰਵੀਨ ਲਤਾ, ਫਾਰਮਾਸਿਊਟੀਕਲ ਅਤੇ ਡਰੱਗ ਰਿਸਰਚ ਵਿਭਾਗ ਤੋਂ ਡਾ. ਅਮਤੇਸ਼ਵਰ ਜੱਗੀ, ਕੰਪਿਊਟਰ ਸਾਇੰਸ ਇੰਜਨੀਅਰਿੰਗ ਵਿਭਾਗ ਤੋਂ ਡਾ. ਚੰਦਨ ਸਿੰਘ, ਫਾਰਮਾਸਿਊਟੀਕਲ ਐਂਡ ਡਰੱਗ ਰਿਸਰਚ ਵਿਭਾਗ ਤੋਂ ਡਾ. ਓਮ ਸਿਲਾਕਾਰੀ, ਭੌਤਿਕ ਵਿਗਿਆਨ ਵਿਗਿਆਨ ਤੋਂ ਡਾ. ਅਸ਼ੋਕ. ਕੁਮਾਰ ਦਾ ਨਾਮ ਇਸ ਸੂਚੀ ਵਿੱਚ ਸ਼ਾਮਿਲ ਹੈ। ਇਸੇ ਤਰ੍ਹਾਂ ਇੱਕ ਸਾਲ ਦੇ ਅੰਕੜਿਆਂ ਉੱਤੇ ਅਧਾਰਿਤ ਸ਼ਰੇਣੀ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਜਿਨ੍ਹਾਂ 14 ਦੇ ਕਰੀਬ ਫੈਕਲਟੀ ਮੈਂਬਰਾਂ ਦੇ ਨਾਮ ਦਰਜ ਹੋਏ ਹਨ ਉਨ੍ਹਾਂ ਵਿੱਚ ਬਾਇਓ-ਟੈਕਨਾਲੋਜੀ ਵਿਭਾਗ ਤੋਂ ਡਾ. ਰਾਮ ਸਰੂਪ ਸਿੰਘ, ਫਾਰਮਾਸਿਊਟੀਕਲ ਅਤੇ ਡਰੱਗ ਰਿਸਰਚ ਵਿਭਾਗ ਤੋਂ ਡਾ. ਅਸ਼ੋਕ ਕੁਮਾਰ ਤਿਵਾੜੀ, ਰਸਾਇਣ ਵਿਗਿਆਨ ਵਿਭਾਗ ਤੋਂ ਡਾ. ਅਸ਼ੋਕ ਕੁਮਾਰ ਮਲਿਕ, ਗਣਿਤ ਵਿਭਾਗ ਤੋਂ ਡਾ. ਪਰਵੀਨ ਲਤਾ, ਫਾਰਮਾਸਿਊਟੀਕਲ ਅਤੇ ਡਰੱਗ ਰਿਸਰਚ ਵਿਭਾਗ ਤੋਂ ਡਾ. ਅਮਤੇਸ਼ਵਰ ਜੱਗੀ, ਕੰਪਿਊਟਰ ਸਾਇੰਸ ਇੰਜਨੀਅਰਿੰਗ ਵਿਭਾਗ ਤੋਂ ਡਾ. ਚੰਦਨ ਸਿੰਘ, ਫਾਰਮਾਸਿਊਟੀਕਲ ਐਂਡ ਡਰੱਗ ਰਿਸਰਚ ਵਿਭਾਗ ਤੋਂ ਡਾ. ਓਮ ਸਿਲਾਕਾਰੀ, ਗਣਿਤ ਵਿਭਾਗ ਤੋਂ ਡਾ. ਨਰਿੰਦਰ ਸਿੰਘ, ਰਸਾਇਣ ਵਿਗਿਆਨ ਵਿਭਾਗ ਤੋਂ ਡਾ. ਰਮਨਦੀਪ ਕੌਰ, ਫਾਰਮਾਸਿਊਟੀਕਲ ਐਂਡ ਡਰੱਗ ਰਿਸਰਚ ਵਿਭਾਗ ਤੋਂ ਡਾ. ਨਿਰਮਲ ਸਿੰਘ, ਫਾਰਮਾਸਿਊਟੀਕਲ ਅਤੇ ਡਰੱਗ ਰਿਸਰਚ ਤੋਂ ਡਾ. ਰਾਜੇਸ਼ ਗੋਇਲ, ਫਾਰਮਾਸਿਊਟੀਕਲ ਅਤੇ ਡਰੱਗ ਰਿਸਰਚ ਤੋਂ ਡਾ. ਯੋਗਿਤਾ ਬਾਂਸਲ, ਫਾਰਮਾਸਿਊਟੀਕਲ ਐਂਡ ਡਰੱਗ ਰਿਸਰਚ ਵਿਭਾਗ ਤੋਂ ਡਾ. ਗੁਰਪ੍ਰੀਤ ਕੌਰ ਅਤੇ ਭੌਤਿਕ ਵਿਗਿਆਨ ਵਿਭਾਗ ਤੋਂ ਡਾ. ਅਸ਼ੋਕ ਕੁਮਾਰ ਸ਼ਾਮਿਲ ਹਨ । ਵਾਈਸ ਚਾਂਸਲਰ ਸ੍ਰੀ. ਏ. ਕੇ. ਯਾਦਵ ਅਤੇ ਡੀਨ ਅਕਾਦਮਿਕ ਮਾਮਲੇ ਡਾ. ਨਰਿੰਦਰ ਕੌਰ ਮੁਲਤਾਨੀ ਵੱਲੋਂ ਇਸ ਪ੍ਰਾਪਤੀ ਉੱਤੇ ਸਾਰੇ ਫੈਕਲਟੀ ਮੈਂਬਰਾਂ ਨੂੰ ਵਿਸ਼ੇਸ਼ ਤੌਰ ਉੱਤੇ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ਼ ਅਦਾਰੇ ਦੇ ਵੱਕਾਰ ਵਿੱਚ ਵਾਧਾ ਹੁੰਦਾ ਹੈ। ਉਨ੍ਹਾਂ ਇਸ ਪ੍ਰਾਪਤੀ ਵਾਲ਼ੇ ਸਾਰੇ ਫ਼ੈਕਲਟੀ ਮੈਂਬਰਾਂ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮਿਆਰੀ ਰਸਾਲਿਆਂ ਵਿੱਚ ਆਪਣੇ ਖੋਜ-ਪੱਤਰ ਪ੍ਰਕਾਸ਼ਿਤ ਕਰਨ ਲਈ ਵੀ ਪ੍ਰੇਰਿਤ ਕੀਤਾ।
Related Post
Popular News
Hot Categories
Subscribe To Our Newsletter
No spam, notifications only about new products, updates.