post

Jasbeer Singh

(Chief Editor)

crime

ਨੇਪਾਲੀ ਜੋੜੇ ਨੇ ਪਰਿਵਾਰ ਦੇ ਖਾਣੇ ਵਿਚ ਨਸ਼ੀਲੀ ਵਸਤੂ ਮਿਲਾ ਗਹਿਣੇ ਤੇ ਹੋਰ ਕੀਮਤੀ ਸਮਾਨ ਲੁੱਟ ਨੱਪਿਆ ਪੂਰਾ ਪਰਿਵਾਰ

post-img

ਨੇਪਾਲੀ ਜੋੜੇ ਨੇ ਪਰਿਵਾਰ ਦੇ ਖਾਣੇ ਵਿਚ ਨਸ਼ੀਲੀ ਵਸਤੂ ਮਿਲਾ ਗਹਿਣੇ ਤੇ ਹੋਰ ਕੀਮਤੀ ਸਮਾਨ ਲੁੱਟ ਨੱਪਿਆ ਪੂਰਾ ਪਰਿਵਾਰ ਸ਼ਿਮਲਾ : ਭਾਰਤ ਦੇਸ਼ ਦੇ ਸੂਬੇ ਹਿਮਾਚਲ ਦੇ ਸ਼ਿਮਲਾ `ਚ ਇਕ ਨੇਪਾਲੀ ਜੋੜੇ ਵਲੋਂ ਇਕ ਪਰਿਵਾਰ ਦੇ ਸਮੁੱਚੇ ਮੈਂਬਰਾਂ ਦੇ ਖਾਣੇ ਵਿਚ ਕੋਈ ਨਸ਼ੀਲੀ ਵਸਤੂ ਮਿਲਾ ਕੇ ਸਭ ਨੂੰ ਬੇਹੋਸ਼ ਕਰ ਦਿੱਤਾ ਤੇ ਬਾਅਦ ਵਿਚ ਘਰ ਵਿਚੋਂ ਗਹਿਣੇ ਤੇ ਹੋਰ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਏ। ਉਕਤ ਦੋਹਾਂ ਨੇਪਾਲੀ ਪਤੀ ਪਤਨੀ ਖਿਲਾਫ਼ ਚੋਰੀ ਕਰਨ ਦੇ ਦੋਸ਼ `ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਕ੍ਰਿਸ਼ਨ ਅਤੇ ਉਸ ਦੀ ਪਤਨੀ ਈਸ਼ਾ ਵਜੋਂ ਹੋਈ ਹੈ। ਪੁਲਸ ਅਨੁਸਾਰ ਚਿਵਾ ਪਿੰਡ `ਚ ਸੇਬ ਦੇ ਬਗੀਚੇ `ਚ ਕੰਮ ਕਰਨ ਵਾਲੇ ਨੇਪਾਲੀ ਜੋੜੇ ਨੇ ਪਰਿਵਾਰ ਦੇ ਮੈਂਬਰਾਂ ਅਤੇ ਦੇਖਭਾਲ ਕਰਨ ਵਾਲਿਆਂ (ਕੇਅਰ ਟੇਕਰ) ਲਈ ਬਣਾਏ ਗਏ ਭੋਜਨ `ਚ ਸਾਜਿਸ਼ ਦੇ ਅਧੀਨ ਨਸ਼ੀਲਾ ਪਦਾਰਥ ਮਿਲਾ ਦਿੱਤਾ। ਪੁਲਸ ਨੇ ਦੱਸਿਆ ਕਿ ਖਾਣਾ ਖਾਣ ਤੋਂ ਬਾਅਦ ਕੇਅਰ ਟੇਕਰ ਅਤੇ ਪਰਿਵਾਰ ਦੀਆਂ 2 ਔਰਤਾਂ ਬੇਹੋਸ਼ ਹੋ ਗਈਆਂ, ਜਿਸ ਤੋਂ ਬਾਅਦ ਜੋੜੇ ਨੇ ਘਰ `ਚ ਰੱਖੇ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ ਅਤੇ ਫਰਾਰ ਹੋ ਗਏ। ਪੁਲਸ ਜੋੜੇ ਦੀ ਤਲਾਸ਼ `ਚ ਛਾਪੇਮਾਰੀ ਕਰ ਰਹੀ ਹੈ। ਪੀੜਤ ਪਰਿਵਾਰ ਦੀ ਮੈਂਬਰ ਕੁਮਾਰੀ ਮਾਰਿਸ਼ਾ ਨੇ ਸ਼ਿਕਾਇਤ `ਚ ਦੱਸਿਆ ਕਿ ਉਨ੍ਹਾਂ ਨੇ ਜੋੜੇ ਨੂੰ ਸਿਰਫ਼ ਚਾਰ ਦਿਨ ਪਹਿਲੇ ਹੀ ਬਗੀਚੇ ਦੇ ਕੰਮਕਾਜ ਲਈ ਰੱਖਿਆ ਸੀ।

Related Post