post

Jasbeer Singh

(Chief Editor)

National

ਸੇਵਾਮੁਕਤ ਜੱਜ ਨੂੰ ਡਿਜਟਿਲ ਅਰੈਸਟ` ਕਰਕੇ ਠੱਗੇ ਇਕ ਕਰੋੜ ਰੁਪਏ

post-img

ਸੇਵਾਮੁਕਤ ਜੱਜ ਨੂੰ ਡਿਜਟਿਲ ਅਰੈਸਟ` ਕਰਕੇ ਠੱਗੇ ਇਕ ਕਰੋੜ ਰੁਪਏ ਹੈਦਰਾਬਾਦ, 10 ਮਾਰਚ 2026 : ਭਾਰਤ ਦੇਸ ਦੇ ਸੂਬੇ ਤੇਲੰਗਾਨਾ ਵਿਖੇ ਇਕ ਸਾਬਕਾ ਜਿਲਾ ਜੱਜ ਨੂੰ ਡਿਜ਼ੀਟਲ ਅਰੈਸਟ ਕਰਕੇ ਲੱਖਾਂ ਦੀ ਧੋਖਾਧੜੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਆਖ ਦੇ ਸਾਬਕਾ ਜੱਜ ਨਾਲ ਕਰ ਗਏ ਧੋਖਾਧੜੀ ਤੇਲੰਗਾਨਾ `ਚ ਇਕ ਸੇਵਾਮੁਕਤ ਜਿ਼ਲਾ ਜੱਜ `ਡਿਜੀਟਲ ਅਰੈਸਟ` ਧੋਖਾਦੇਹੀ ਦਾ ਸਿ਼ਕਾਰ ਹੋ ਗਏ ਅਤੇ ਇਕ ਕਰੋੜ ਰੁਪਏ ਗੁਆ ਬੈਠੇ । ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ । ਸਾਈਬਰ ਠੱਗਾਂ ਨੇ 69 ਸਾਲਾ ਸੇਵਾਮੁਕਤ ਜੱਜ ਨੂੰ ਲੱਗਭਗ ਇਕ ਹਫ਼ਤਾ ਪਹਿਲਾਂ ਧਮਕੀ ਦਿੱਤੀ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਮੋਬਾਈਲ ਨੰਬਰ ਦੀ ਵਰਤੋਂ ਔਰਤਾਂ ਦੀ ਸਮੱਗਲਿੰਗ ਅਤੇ ਹੋਰ ਅਪਰਾਧਾਂ `ਚ ਹੋਈ ਹੈ। ਧੋਖਾਧੜੀ ਹੋਣ ਦੇ ਕਿੰਨੇ ਦਿਨਾਂ ਬਾਅਦ ਕਰਵਾਈ ਸਿ਼ਕਾਇਤ ਦਰਜ ਪੀੜਤ ਇੱਥੇ ਸਥਿਤ ਮਲਕਾਗਿਰੀ ਦੇ ਨਿਵਾਸੀ ਹਨ ।ਉਨ੍ਹਾਂ ਨੇ ਸਾਈਬਰ ਠੱਗਾਂ ਦੇ ਬੈਂਕ ਖ਼ਾਤਿਆਂ `ਚ ਇਕ ਕਰੋੜ ਰੁਪਏ ਭੇਜ ਦਿੱਤੇ । ਧੋਖਾਦੇਹੀ ਦਾ ਪਤਾ ਲੱਗਣ ਤੋਂ 3 ਦਿਨ ਪਹਿਲਾਂ ਬਾਅਦ ਉਨ੍ਹਾਂ ਨੇ ਸਿ਼ਕਾਇਤ ਦਰਜ ਕਰਵਾਈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਇਹ ਪੁੱਛੇ ਜਾਣ `ਤੇ ਕਿ ਸੇਵਾਮੁਕਤ ਜੱਜ ਹੋਣ ਦੇ ਬਾਵਜੂਦ ਉਹ ਠੱਗਾਂ ਦੇ ਝਾਂਸੇ `ਚ ਕਿਵੇਂ ਆ ਗਏ । ਆਮ ਤੌਰ ਤੇ ਲੋਕ ਡਰ ਜਾਂਦੇ ਹਨ ਜਾਅਲਸਾਜ਼ਾਂ ਦੀਆਂ ਧਮਕੀਆਂ ਤੋਂ ਪੁਲਸ ਨੇ ਦੱਸਿਆ ਕਿ ਆਮ ਤੌਰ `ਤੇ ਲੋਕ ਜਾਅਲਸਾਜ਼ਾਂ ਦੀਆਂ ਧਮਕੀਆਂ ਤੋਂ ਡਰ ਜਾਂਦੇ ਹਨ । `ਡਿਜੀਟਲ ਅਰੈਸਟ` ਧੋਖਾਦੇਹੀ `ਚ ਅਪਰਾਧੀ ਖੁਦ ਨੂੰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਦੱਸ ਕੇ ਲੋਕਾਂ ਨਾਲ ਠੱਗੀ ਮਾਰਦੇ ਹਨ । ਉਹ ਵਿਅਕਤੀਆਂ ਨੂੰ ਉਨ੍ਹਾਂ ਦੇ ਗੈਰ-ਕਾਨੂੰਨੀ ਗਤੀਵਿਧੀਆਂ `ਚ ਸ਼ਾਮਲ ਹੋਣ ਦੇ ਝੂਠੇ ਦੋਸ਼ਾਂ ਰਾਹੀਂ ਡਰਾਉਂਦੇ ਹਨ।

Related Post

Instagram