ਬਜ਼ੁਰਗ ਕਬਾੜੀ ਨੇ ਜਿੱਤੀ ਕਰੋੜਾਂ ਦੀ ਲਾਟਰੀ ਜਲੰਧਰ : ਜਲੰਧਰ ਜਿਲ੍ਹੇ ਦੇ ਕਸਬਾ ਆਦਮਪੁਰ ਵਿੱਚ ਇੱਕ ਬਜ਼ੁਰਗ ਕਬਾੜੀ ਨੇ ਕਰੀਬ 2.5 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਪ੍ਰੀਤਮ ਲਾਲ ਜੱਗੀ ਵਾਸੀ ਆਦਮਪੁਰ ਨੇ ਰੱਖੜੀ ਬੰਪਰ ਦੀ ਟਿਕਟ ਖਰੀਦੀ ਸੀ। ਜਿਸ ਦੀ ਜੇਤੂ ਰਕਮ 2.5 ਕਰੋੜ ਰੁਪਏ ਸੀ। ਕੱਲ੍ਹ ਅਖਬਾਰ ਵਿੱਚ ਪੜ੍ਹਿਆ ਕਿ ਉਹ ਇਸ ਸਾਲ ਦੀ ਰੱਖੜੀ ਬੰਪਰ ਲਾਟਰੀ ਦਾ ਜੇਤੂ ਹੈ। ਵਿਜੇਤਾ ਕਬਾੜੀ ਦਾ ਕੰਮ ਕਰਦਾ ਹੈ।
