
ਖ਼ਾਲਸਾ ਕਾਲਜ ਪਟਿਆਲਾ ਵਿਖੇ ਚੱਲ ਰਿਹਾ ਐਂਟੀ ਰੈਗਿੰਗ ਹਫਤਾ ਸਫਲਤਾ ਪੂਰਵਕ ਸੰਪੰਨ
- by Jasbeer Singh
- August 23, 2024

ਖ਼ਾਲਸਾ ਕਾਲਜ ਪਟਿਆਲਾ ਵਿਖੇ ਚੱਲ ਰਿਹਾ ਐਂਟੀ ਰੈਗਿੰਗ ਹਫਤਾ ਸਫਲਤਾ ਪੂਰਵਕ ਸੰਪੰਨ ਪਟਿਆਲਾ : ਖ਼ਾਲਸਾ ਕਾਲਜ ਪਟਿਆਲਾ ਦੇ ਐਂਟੀ ਰੈਗਿੰਗ ਸੈੱਲ ਨੇ ਪੂਰੇ ਹਫ਼ਤੇ ਦੌਰਾਨ ਹੋਏ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕਰਨ ਲਈ ਇਨਾਮ ਵੰਡ ਸਮਾਰੋਹ ਦੇ ਨਾਲ ਐਂਟੀ ਰੈਗਿੰਗ ਹਫ਼ਤੇ ਦੀ ਸਫਲਤਾਪੂਰਵਕ ਸਮਾਪਤੀ ਕੀਤੀ। ਸਮਾਪਤੀ ਸਮਾਗਮ ਦੀ ਸ਼ੁਰੂਆਤ ਡਾ. ਧਰਮਿੰਦਰ ਸਿੰਘ ਉੱਭਾ ਦੇ ਸਮਾਪਤੀ ਭਾਸ਼ਣ ਨਾਲ ਹੋਈ, ਜਿਨ੍ਹਾਂ ਨੇ ਰੈਗਿੰਗ-ਮੁਕਤ ਕੈਂਪਸ ਦੀ ਮਰਿਆਦਾ ਨੂੰ ਕਾਇਮ ਰੱਖਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਅਤੇ ਭਾਗੀਦਾਰਾਂ ਨੂੰ ਉਨ੍ਹਾਂ ਦੇ ਰਚਨਾਤਮਿਕ ਯੋਗਦਾਨ ਲਈ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਦੀ ਸੰਪੂਰਨ ਸ਼ਖਸੀਅਤ ਨੂੰ ਵਿਕਸਤ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਐਂਟੀ ਰੈਗਿੰਗ ਸੈੱਲ ਦੇ ਕਨਵੀਨਰ ਡਾ: ਰੂਬਲ ਬਰਾੜ ਨੇ ਹਾਜ਼ਰੀਨ ਨੂੰ ਦੱਸਿਆ ਕਿ ਰੈਗਿੰਗ ਦੇ ਖ਼ਤਰਿਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ, ਲੋਗੋ ਡਿਜ਼ਾਈਨਿੰਗ ਅਤੇ ਰੀਲ ਮੇਕਿੰਗ ਮੁਕਾਬਲੇ ਕਰਵਾਏ ਗਏ। ਪ੍ਰੋ: ਜਸਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਆਪਣੇ ਹੁਨਰ ਨੂੰ ਨਿਖਾਰਨ ਲਈ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਂਦੇ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਨੌਜਵਾਨਾਂ ਨੂੰ ਯੁਵਕ ਮੇਲਿਆਂ ਵਿੱਚ ਵੀ ਸਰਗਰਮ ਭਾਗ ਲੈਣ ਲਈ ਪ੍ਰੇਰਨਾ ਦਿੱਤੀ।ਹਫਤਾ ਪਰ ਚੱਲੇ ਮੁਕਾਬਲਿਆਂ ਵਿੱਚ ਸਲੋਗਨ ਰਾਈਟਿੰਗ ਵਿੱਚ ਹਰਪ੍ਰੀਤ ਕੌਰ ਬੀ.ਐਸ.ਸੀ. ਐਗਰੀਕਲਚਰ-1 ਨੇ ਪਹਿਲਾ ਸਥਾਨ, ਬੀ.ਏ. (ਆਨਰਜ਼) ਅੰਗਰੇਜ਼ੀ-3 ਦੀ ਇਸ਼ਲੀਨ ਕੌਰ ਨੇ ਦੂਜਾ ਸਥਾਨ ’ਤੇ ਅਤੇ ਬੀ.ਐੱਸ.ਸੀ. ਦੇ ਲਵਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਪੋਸਟਰ ਮੇਕਿੰਗ ਵਿੱਚ ਬੀਏ (ਆਨਰਜ਼) ਸੋਸ਼ਲ ਸਾਇੰਸਜ਼-1 ਦੀ ਤਨਵੀਰ ਕੌਰ ਨੇ ਪਹਿਲਾ, ਬੀਏ-1 ਦੇ ਸਿਮਰਨਜੀਤ ਸਿੰਘ ਨੇ ਦੂਜਾ, ਲੋਗੋ ਡਿਜ਼ਾਈਨਿੰਗ ਵਿੱਚ ਬੀ.ਐਸ.ਸੀ (ਐਗਰੀਕਲਚਰ)-1 ਦੇ ਲਵਪ੍ਰੀਤ ਸਿੰਘ ਨੇ ਪਹਿਲਾ ਸਥਾਨ, ਬੀ.ਏ.-1 ਦੀ ਅਤੀਸ਼ਾ ਨੇ ਦੂਜਾ, ਬੀਏ (ਆਨਰਜ਼) ਸੋਸ਼ਲ ਸਾਇੰਸਜ਼ ਦੇ ਡੈਨੀਅਲ ਨੇ ਲੇਖ ਲਿਖਣ ਵਿੱਚ ਪਹਿਲਾ ਸਥਾਨ, ਬੀ.ਏ.-1 ਦੀ ਕਿਰਨਪ੍ਰੀਤ ਕੌਰ ਅਤੇ ਹੁਸਨਪ੍ਰੀਤ ਕੌਰ ਨੇ ਦੂਜਾ ਸਥਾਨ, ਰੀਲ ਮੇਕਿੰਗ ਵਿੱਚ ਬੀ.ਏ.-3 ਦੀ ਦੀ ਰਾਣੀ ਨੇ ਪਹਿਲਾ ਸਥਾਨ, ਬੀ.ਏ.(ਆਨਰ) ਅੰਗਰੇਜ਼ੀ-3 ਦੀ ਅਰਸ਼ਦੀਪ ਕੌਰ ਦੂਜਾ ਸਥਾਨ ਪ੍ਰਾਪਤ ਕੀਤਾ। ਜੇਤੂਆਂ ਨੂੰ ਉਨ੍ਹਾਂ ਦੇ ਯਤਨਾਂ ਲਈ ਮਾਨਤਾ ਦੇ ਚਿੰਨ੍ਹ ਵਜੋਂ ਸਰਟੀਫਿਕੇਟ ਅਤੇ ਪੁਰਸਕਾਰ ਦਿੱਤੇ ਗਏ। ਸਟੇਜ ਦਾ ਸੰਚਾਲਨ ਡਾ: ਸਤਵਿੰਦਰ ਕੌਰ ਨੇ ਬਾਖੂਬੀ ਨਿਭਾਇਆ। ਸਮਾਗਮ ਦੀ ਸਮਾਪਤੀ ਡਾ: ਰੂਬਲ ਬਰਾੜ ਦੇ ਧੰਨਵਾਦੀ ਮਤੇ ਨਾਲ ਹੋਈ। ਇਸ ਮੌਕੇ ਕਾਲਜ ਦੇ ਡਿਪਟੀ ਪਿ੍ਰੰਸੀਪਲ ਡਾ: ਜਸਲੀਨ ਕੌਰ, ਵਾਈਸ ਪਿ੍ਰੰਸੀਪਲ ਡਾ: ਗੁਰਮੀਤ ਸਿੰਘ, ਡਾ: ਗੁਰਸ਼ਰਨ ਸਿੰਘ ਗਿੱਲ, ਡੀਨ ਸਪੋਰਟਸ, ਪ੍ਰੋ: ਜਸਪ੍ਰੀਤ ਕੌਰ, ਰਜਿਸਟਰਾਰ ਅਤੇ ਕੰਟਰੋਲਰ ਪ੍ਰੀਖਿਆਵਾਂ ਅਤੇ ਡਾ: ਮਨਵੀਰ ਕੌਰ ਅਤੇ ਐਂਟੀ ਰੈਗਿੰਗ ਸੈੱਲ ਦੇ ਸਾਰੇ ਮੈਂਬਰ ਹਾਜ਼ਰ ਸਨ।