post

Jasbeer Singh

(Chief Editor)

Patiala News

ਜਥੇਬੰਦੀ ਨੇ ਕੀਤੀ ਮੀਟਿੰਗ ਸਰਕਾਰ ਜੰਗਲਾਤ ਕਾਮਿਆਂ ਦੇ ਮਸਲੇ ਕਰੋ ਹੱਲ : ਮੰਡੋਲੀ

post-img

ਜਥੇਬੰਦੀ ਨੇ ਕੀਤੀ ਮੀਟਿੰਗ ਸਰਕਾਰ ਜੰਗਲਾਤ ਕਾਮਿਆਂ ਦੇ ਮਸਲੇ ਕਰੋ ਹੱਲ : ਮੰਡੋਲੀ ਪਟਿਆਲਾ 20 ਮਈ 2025 : ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ (ਰਜਿਸਟਰਡ) ਨੇ ਪੰਜਾਬ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਮੰਡੋਲੀ, ਸੂਬਾ ਜਨਰਲ ਸਕੱਤਰ ਵੀਰਪਾਲ ਸਿੰਘ ਲੂੰਬਾ, ਮੀਤ ਪ੍ਰਧਾਨ ਮੇਜਰ ਸਿੰਘ ਬਹੇੜ, ਮਨਤੇਜ਼ ਸਿੰਘ, ਸੱਤ ਦੀ ਰਹਿਨ ਨੁਮਾਈ ਹੇਠ ਬਾਰਾਦਰੀ ਗਾਰਡਨ ਪਾਰਕ ਵਿੱਚ ਵੱਡੀ ਗਿਣਤੀ ਨਾਲ ਇਕੱਤਰ ਹੋ ਕੇ ਵਣ ਕਿਰਤੀ ਕਾਮਿਆਂ ਲੰਮੇ ਸਮੇਂ ਤੋਂ ਰੁੱਕੀਆਂ ਤਨਖਾਹਾਂ ਬਾਰੇ 10 ਸਾਲਾ ਦੀ ਸੇਵਾਵਾਂ ਪੂਰੀ ਕਰ ਚੁੱਕੇ ਵਰਕਰਾਂ ਨੂੰ ਰੈਗੂਲਰ ਕਰਨ ਲਈ ਵਿਚਾਰਾ ਕਰਦਿਆਂ ਆਗੂਆਂ ਨੇ ਦੱਸਿਆ ਕਿ ਸਰਕਾਰ ਕੇਵਲ ਇਸ਼ਤਿਹਾਰ ਤੱਕ ਸੀਮਿਤ ਹੈ। ਅਜੇ ਤੱਕ ਸਰਕਾਰ ਨੇ ਇੱਕ ਵੀ ਦਿਹਾੜੀਦਾਰ ਕਾਮਾ ਪੱਕਾ ਨਹੀਂ ਕੀਤਾ ਅਤੇ ਨਾ ਹੀ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਕਿਰਤੀ ਕਾਮਿਆਂ ਨੂੰ ਤਨਖਾਹ ਰਲਜ ਨਹੀਂ ਕੀਤੀ ਗਈ। ਜਿਸ ਕਰਕੇ ਕਿਰਤੀ ਲੋਕਾਂ ਨੂੰ ਆਪਣੇ ਘਰਾਂ ਦਾ ਗੁਜਾਰਾ ਕਰਨਾ ਬਹੁਤ ਮੁਸ਼ਕਿਲ ਹੈ। ਕਈ ਲੋਕਾਂ ਨੇ ਕਣਕ, ਤੁੜੀ ਵੀ ਨਹੀਂ ਖਰੀਦ ਕੀਤੀ। ਕੱਚੇ ਵਰਕਰ ਸਰਕਾਰ ਦੇ ਹਲਕੇ ਅੰਦਰ ਰੋਸ ਰੈਲੀ ਕਰਨ ਲਈ ਤੱਤਪਰ ਹੋਏ ਬੈਠੇ ਹਨ। ਜਿਸ ਲਈ ਰਣਨੀਤੀ ਤਿਆਰ ਕਰਦੇ ਹੋਏ ਆਗੂਆਂ ਮੀਟਿੰਗ ਦੌਰਾਨ ਦੱਸਿਆ ਕਿ ਜੰਗਲਾਤ ਦੀ ਨਜਾਇਜ ਕਟਾਈ ਜ਼ੋਰਾ ਪਰ, ਨਰੇਗਾ ਕਾਮਿਆਂ ਤੋਂ ਸਟਰਿਪਾ ਅੰਦਰ ਕੰਮ ਕਰਵਾਉਣਾ ਬੰਦ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਦੌਗਲੀ ਨੀਤੀ ਕਰਕੇ ਕਿਰਤੀ ਵਰਕਰਾਂ ਤੇ ਵਿਭਾਗ ਦੇ ਜੰਗਲਾ ਦਾ ਨੁਕਸਾਨ ਕੀਤਾ ਜਾ ਰਿਹਾ ਹੈ। ਜਿਸ ਨੂੰ ਜਥੇਬਦੀ ਬਰਦਾਸ਼ਤ ਨਹੀਂ ਕਰੇਗੀ। ਇਸ ਲਈ ਸਰਕਾਰ ਨੂੰ ਤੁਰੰਤ ਗੰਭੀਰਤਾ ਨਾਲ ਧਿਆਨ ਦੇ ਕੇ ਵਣ ਵਿਭਾਗ ਪੰਜਾਬ ਨੂੰ ਬਚਾਉਣ ਲਈ ਕਦਮ ਚੁੱਕਣੇ ਜਰੂਰੀ ਸਨ। ਇਯ ਦੀ ਮੀਟਿੰਗ ਵਿੱਚ ਕਿਰਤੀ ਕਾਮਿਆਂ ਨੇ ਸਰਕਾਰ ਵਿਰੁੱਧ ਹੋਰ ਮੰਗਾਂ ਬਾਰੇ ਵੀ ਭੜਾਸ ਕੱਢੀ ਹੈ। ਇਸ ਸਮੇਂ ਹਰਦੀਪ ਸਿੰਘ ਸਰਹਿੰਦ, ਕੁਲਵਿੰਦਰ ਸਿੰਘ ਰਾਜਪੁਰਾ, ਕੁਲਵਤ ਸਿੰਘ ਨਾਭਾ, ਲਾਜੋ ਸਮਾਣਾ, ਪਰਮਜੀਤ ਕੌਰ, ਹਰਚਰਨ ਸਿੰਘ, ਹਰਪ੍ਰੀਤ ਸਿੰਘ, ਅਮਰਜੀਤ, ਬੇਅੰਤ ਸਿੰਘ, ਬਿਮਲਾ, ਸਰਬਜੀਤ ਕੌਰ, ਹਰਬੰਸ ਕੌਰ, ਸ਼ੁਰੇਸ਼ ਕੁਮਾਰ ਆਦਿ ਹਾਜਰ ਸਨ।

Related Post