
ਜਿਲਾ ਵਣ ਮੰਡਲ ਅਫਸਰ ਪਟਿਆਲਾ ਨਾਲ ਕੀਤੀ ਜੱਥੇਬੰਦੀ ਨੇ ਮੀਟਿੰਗ : ਲੂੰਬਾ, ਮੰਡੋਲੀ,
- by Jasbeer Singh
- June 12, 2025

ਜਿਲਾ ਵਣ ਮੰਡਲ ਅਫਸਰ ਪਟਿਆਲਾ ਨਾਲ ਕੀਤੀ ਜੱਥੇਬੰਦੀ ਨੇ ਮੀਟਿੰਗ : ਲੂੰਬਾ, ਮੰਡੋਲੀ, ਪਟਿਆਲਾ 12 ਜੂਨ : ਪੰਜਾਬ ਵਣ ਵਿਭਾਗ ਵਰਕਰਜ਼ ਰਜਿ: ਵਣ ਮੰਡਲ ਕਮੇਟੀ ਪਟਿਆਲਾ ਦੇ ਜਿਲਾ ਪ੍ਰਧਾਨ ਸ੍ਰੀ ਵੀਰਪਾਲ ਸਿੰਘ ਲੂੰਬਾ ਤੇ ਸੂਬਾ ਪ੍ਰਧਾਨ ਬਲਵੀਰ ਸਿੰਘ ਮੰਡੋਲੀ ਤੇ ਵਣ ਰੇਜ਼ ਪ੍ਰਧਾਨ ਸਕੱਤਰ ਨੇ ਵਣ ਮੰਡਲ ਦੇ ਕਿਰਤੀ ਕਾਮਿਆਂ ਦੀਆਂ ਪੈਂਡਿੰਗ ਤੇ ਰੁੱਕੀਆਂ ਤਨਖਾਹਾਂ ਅਤੇ ਫੁੱਟਕਲ ਮੰਗਾਂ ਬਾਰੇ ਜਿਲਾ ਡੀ. ਐਫ. ਓ. ਗੁਰਅਮਮਨਪ੍ਰੀਤ ਸਿੰਘ ਪੀ.ਐਫ.ਐਸ. ਅਤੇ ਤਹਿਸੀਲ ਦੇ ਵਣ ਰੇਂਜ ਅਫਸਰ ਅਤੇ ਬਲਾਕ ਅਫਸਰ ਦੀ ਅਗਵਾਈ ਹੇਠ ਇੱਕ ਹੰਗਾਮੀ ਮੀਟਿੰਗ ਕਰਕੇ ਕਿਰਤੀ ਕਾਮਿਆਂ ਦੀਆਂ ਜਾਇਜ ਮੰਗਾਂ ਪਰ ਜ਼ੋਰ ਦਿੱਤਾ ਗਿਆ । ਪੈਂਡਿੰਗ ਤੇ ਰੁਕੀਆਂ ਤਨਖਾਹਾਂ ਚਾਰ ਦਿਨਾਂ ਵਿੱਚ ਕਰਨ ਦਾ ਭਰੋਸਾ ਦਿੱਤਾ ਗਿਆ। ਨਜਾਇਜ ਛਾਟੀ ਨਹੀਂ ਕੀਤੀ ਜਾਵੇਗੀ। ਵਿਭਾਗ ਅੰਦਰ ਕੰਮ ਕਰਦੇ ਪੁਰਾਣੇ ਮਿਹਨਤਕਸ਼ ਕਿਰਤੀ ਕਾਮਿਆਂ ਨੂੰ ਪਹਿਲ ਦੇ ਆਧਾਰ ਤੇ ਕੰਮ ਦਿੱਤਾ ਜਾਵੇਗਾ। ਮਸਟ੍ਰੋਲ ਸੂਚੀ ਨੋਟਿਸ ਬੋਰਡ ਪਰ ਤਹਿਸੀਲ ਰੇਂਜ ਦਫਤਰਾਂ ਅੱਗੇ ਚਿਪਕਾਈ ਜਾਵੇਗੀ । ਵਿਭਾਗੀ ਕੰਮਾਂ ਵਿੱਚ ਟਾਰਗੇਟ ਵਿੱਚ ਵਾਧਾ ਕਰਕੇ ਸਾਰੇ ਕਿਰਤੀਆਂ ਨੂੰ ਕੰਮ ਦਿੱਤਾ ਜਾਵੇਗਾ। ਗੈਰ ਮੌਸਮੀ ਲਗਵਾਏ ਜਾ ਰਹੇ ਪੌਦਿਆਂ ਬਾਰੇ ਤੇ ਨਜਾਇਜ ਕਬਜਿਆਂ ਦੀ ਡਿਮਾਰਕੇਸ਼ਨ ਕਟਵਾਕੇ, ਕਬਜੇ ਸਡਾਏ ਜਾਣਗੇ। ਹਾਜਰ ਮੰਡਲ ਕਮੇਟੀ ਨੇ ਮੀਟਿੰਗ ਖੁਸ਼ ਬਾਰ ਮਾਹੌਲ ਵਿੱਚ ਉੱਚ ਅਧਿਕਾਰੀ ਦੀ ਤੇ ਜਥੇਬੰਦੀ ਸਹਿਮਤੀ ਨਾਲ ਸਮਾਪਤ ਹੋਈ। ਇਸ ਮੌਕੇ ਮੀਟਿੰਗ ਵਿੱਚ ਮੇਜਰ ਸਿੰਘ ਲਹੋੜ, ਗੁਰਪ੍ਰੀਤ ਸਿੰਘ ਨਾਭਾ, ਲਾਜਵੰਤੀ ਸਮਾਣਾ, ਕੁਲਵਿੰਦਰ ਸਿੰਘ ਰਾਜਪੁਰਾ, ਬੇਅੰਤ ਸਿੰਘ ਭਾਦਸੋਂ, ਸਾਧੂ ਸਿੰਘ ਪਟਿਆਲਾ, ਹਰਚਰਨ ਸਰਹਿੰਦ, ਹਰਦੀਪ ਸਿੰਘ ਸੌਜਾ, ਰਾਮ ਕਿਸ਼ਨ, ਮੇਜਰ ਚੁਪਕੀ, ਹਾਜਰ ਸਨ ।