post

Jasbeer Singh

(Chief Editor)

National

ਪਾਕਿਸਤਾਨੀ ਨਾਗਰਿਕ ਨੇ ਪ੍ਰੇਮਿਕਾ ਦੇ ਪਰਿਵਾਰਕ ਮੈਂਬਰਾਂ ਤੋਂ ਬਚਾਅ ਕਰਦਿਆਂ ਭੱਜ ਕੇ ਦਾਖਲ ਕੀਤੀ ਸਰਹੱਦ

post-img

ਪਾਕਿਸਤਾਨੀ ਨਾਗਰਿਕ ਨੇ ਪ੍ਰੇਮਿਕਾ ਦੇ ਪਰਿਵਾਰਕ ਮੈਂਬਰਾਂ ਤੋਂ ਬਚਾਅ ਕਰਦਿਆਂ ਭੱਜ ਕੇ ਦਾਖਲ ਕੀਤੀ ਸਰਹੱਦ ਬਾੜਮੇਰ : ਬਾੜਮੇਰ `ਚ ਸਰਹੱਦ ਪਾਰ ਤੋਂ ਭਾਰਤ `ਚ ਦਾਖਲ ਹੋਏ ਪਾਕਿਸਤਾਨੀ ਨਾਗਰਿਕ ਨੇ ਸੁਰੱਖਿਆ ਏਜੰਸੀਆਂ ਨੂੰ ਘੁਸਪੈਠ ਦਾ ਜੋ ਕਾਰਨ ਦੱਸਿਆ ਹੈ, ਉਹ ਹੈਰਾਨ ਕਰਨ ਵਾਲਾ ਹੈ। ਪਾਕਿਸਤਾਨੀ ਨਾਗਰਿਕ ਨੇ ਦੱਸਿਆ ਕਿ ਜਦੋਂ ਉਸ ਦੀ ਪ੍ਰੇਮਿਕਾ ਦੇ ਪਰਿਵਾਰਕ ਮੈਂਬਰ ਉਸ ਦੇ ਪਿੱਛੇ ਭੱਜੇ ਤਾਂ ਉਹ ਭੱਜ ਕੇ ਭਾਰਤੀ ਸਰਹੱਦ ਵਿੱਚ ਦਾਖਲ ਹੋ ਗਿਆ। ਪਾਕਿਸਤਾਨੀ ਨਾਗਰਿਕ ਨੇ ਦੱਸਿਆ ਕਿ ਦੇਰ ਰਾਤ ਫਰਾਰ ਹੁੰਦੇ ਹੋਏ ਉਹ ਭਟਕ ਗਿਆ ਅਤੇ ਭਾਰਤੀ ਸਰਹੱਦ ਦੇ ਅੰਦਰ 15 ਕਿਲੋਮੀਟਰ ਅੰਦਰ ਝੜਪਾ ਪਿੰਡ ਪਹੁੰਚ ਗਿਆ। ਸਵੇਰੇ ਜਦੋਂ ਪਿੰਡ ਵਾਸੀਆਂ ਨੇ ਉਸ ਨੂੰ ਦੇਖਿਆ ਅਤੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਹ ਪਾਕਿਸਤਾਨ ਦੇ ਥਾਰਪਾਰਕਰ ਜਾਣ ਵਾਲੀ ਬੱਸ ਦਾ ਪਤਾ ਪੁੱਛਣ ਲੱਗਾ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਉਸ ਨੂੰ ਬੀਐੱਸਐੱਫ ਹਵਾਲੇ ਕਰ ਦਿੱਤਾ। ਬਾੜਮੇਰ ਦੇ ਐੱਸਪੀ ਨਰਿੰਦਰ ਸਿੰਘ ਮੀਨਾ ਨੇ ਦੱਸਿਆ ਕਿ ਭਾਰਤੀ ਖੇਤਰ ਵਿੱਚ ਦਾਖ਼ਲ ਹੋਏ ਪਾਕਿਸਤਾਨੀ ਨਾਗਰਿਕ ਦਾ ਨਾਮ ਜੱਸੀ ਪੁੱਤਰ ਪਰਸ਼ੂਰਾਮ ਹੈ। ਉਹ 24 ਅਗਸਤ ਦੀ ਰਾਤ ਨੂੰ ਆਪਣੀ ਪ੍ਰੇਮਿਕਾ ਨੂੰ ਮਿਲਣ ਪਾਕਿਸਤਾਨ ਸਰਹੱਦ `ਤੇ ਇਕ ਪਿੰਡ ਪਹੁੰਚਿਆ ਸੀ। ਜਦੋਂ ਉਸ ਦੀ ਪ੍ਰੇਮਿਕਾ ਦੇ ਪਰਿਵਾਰ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਉੱਥੋਂ ਭੱਜ ਗਿਆ। ਪਾਕਿਸਤਾਨੀ ਨਾਗਰਿਕ 24 ਅਗਸਤ ਨੂੰ ਤੜਕੇ 2:48 ਵਜੇ ਬੀਐੱਸਐੱਫ ਦੇ ਕੈਮਰਿਆਂ ਵਿੱਚ ਦੇਖਿਆ ਗਿਆ ਸੀ। ਐੱਸਪੀ ਮੁਤਾਬਕ ਪਾਕਿਸਤਾਨੀ ਨਾਗਰਿਕ ਦੇ ਕਬਜ਼ੇ `ਚੋਂ 2 ਸਿਮ ਵਾਲਾ ਇੱਕ ਮੋਬਾਈਲ ਫ਼ੋਨ ਅਤੇ ਇੱਕ ਡਾਇਰੀ ਮਿਲੀ ਹੈ।

Related Post