post

Jasbeer Singh

(Chief Editor)

Patiala News

ਦੀ ਪਟਿਆਲਾ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਪਟਿਆਲਾ ਦਾ 71ਵਾਂ ਸਹਿਕਾਰਤਾ ਸਪਤਾਹ ਦਾ ਇਜਲਾਸ ਆਯੋਜਿਤ

post-img

ਦੀ ਪਟਿਆਲਾ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਪਟਿਆਲਾ ਦਾ 71ਵਾਂ ਸਹਿਕਾਰਤਾ ਸਪਤਾਹ ਦਾ ਇਜਲਾਸ ਆਯੋਜਿਤ ਪਟਿਆਲਾ : ਦੀ ਪਟਿਆਲਾ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਪਟਿਆਲਾ ਦਾ 71ਵਾਂ ਸਹਿਕਾਰਤਾ ਸਪਤਾਹ ਦਾ ਇਜਲਾਸ ਐਸ. ਐਸ. ਟੀ. ਨਗਰ ਵਿਖੇਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਪੀ. ਏ. ਡੀ . ਬੀ. ਪਟਿਆਲਾ ਦੀ ਪ੍ਰਬੰਧਕ ਕਮੇਟੀ ਦੇਚੇਅਰਮੈਨ ਹਰਪ੍ਰੀਤ ਸਿੰਘ ਚੱਠਾ ਪਹੁੰਚੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਬਿੰਦਰ ਸਿੰਘ ਕਸਿਆਣਾ ਵਾਈਸ ਚੇਅਰਮੈਨ, ਲਖਵਿੰਦਰ ਸਿੰਘ ਖੇੜੀ ਬਰਨਾ ਲੋਨ ਸਬ ਕਮੇਟੀ ਚੇਅਰਮੈਨ, ਕਿਰਪਾ ਸਿੰਘ ਉੱਪਲੀ ਲੋਨ ਸਬ ਕਮੇਟੀ ਮੈਂਬਰ, ਗੁਰਦੇਵਜੀਤ ਸਿੰਘ ਰਣਬੀਰਪੁਰਾ ਲੋਨ ਸਬ ਕਮੇਟੀ ਮੈਂਬਰ,ਵਲੈਤੀ ਰਾਮ ਪੰਜੌਲਾ ,ਬਲਿਹਾਰ ਸਿੰਘ ਸ਼ੱਮਸਪੁਰ ਕਮੇਟੀ ਮੈਂਬਰ, ਹਰਪ੍ਰੀਤ ਸਿੰਘ ਘੁਮੰਣ, ਕੇਸ਼ਵ ਗੁਪਤਾ ਸੀਨੀਅਰ ਮੈਨੇਜਰ ਸੀ. ਬੀ. ਪਟਿਆਲਾ, ਰਾਹੁਲ ਗੁਪਤਾ ਇੰਸਪੈਕਟਰ ਸਹਿਕਾਰੀ ਸਭਾਵਾਂ, ਦਰਸ਼ਨ ਸਿੰਘ ਨੁਮਾਇੰਦਾ ਡੀ. ਸੀ. ਯੂ. ਪਟਿਆਲਾ, ਪੀ. ਏ. ਡੀ. ਬੀ. ਪਟਿਆਲਾ ਨਾਲ ਜੁੜੇ ਕਿਸਾਨ ਭਰਾ ਅਤੇ ਸ੍ਰੀ ਪਵਨਪ੍ਰੀਤ ਸਿੰਘ ਸਹਾਇਕ ਜਨਰਲ ਮੈਨੇਜਰ ਪੀ. ਏ. ਡੀ. ਬੀਜ਼ ਜਿਲ੍ਹਾ ਪਟਿਆਲਾ, ਗਗਨਦੀਪ ਸਿੰਘ ਕਾਲੇਕਾ ਮੈਨੇਜਰ ਪੀ. ਏ. ਡੀ. ਬੀ. ਪਟਿਆਲਾ ਦੇਨਾਲ ਸਮੂਹ ਪੀ. ਏ. ਡੀ. ਬੀ. ਸਟਾਫ ਮੌਜੂਦ ਸਨ । ਇਸ ਮੌਕੇ ਜੌਇਜੀਤ ਸਿੰਘ ਬੇਦੀ ਸਹਾਇਕ ਮੈਨੇਜਰ ਨੇ ਸਹਿਕਾਰਤਾ ਸਪਤਾਹ ਦੇ ਥੀਮ “ੳੁੱਦਮਤਾ, ਰੋਜ਼ਗਾਰ ਅਤੇ ਕੌਸ਼ਲ ਵਿਕਾਸ ਵਿੱਚ ਪੀ. ਏ.ਡੀ. ਬੀ. ਪਟਿਆਲਾ ਅਤੇ ਭਾਰਤ ਨੂੰ ਵਿਕਸਿਤ ਭਾਰਤ ਬਣਾਉਣ ਵਿੱਚ ਸਹਿਕਾਰੀ ਸੰਸਥਾਵਾਂ ਦੀ ਅਹਿਮ ਭੂਮਿਕਾ ਬਾਰੇ ਵੀ ਜਾਣੂ ਕਰਵਾਇਆ । ਇਸ ਉਪਰੰਤ ਵਲੈਤੀ ਰਾਮ ਪੰਜੌਲਾ ਵੱਲੋਂ ਵੀ ਸਹਿਕਾਰਤਾ ਅਤੇ ਸਹਿਕਾਰੀ ਸੰਸਥਾਵਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇਮੁੱਖ ਮਹਿਮਾਨ ਚੇਅਰਮੈਨ ਹਰਪ੍ਰੀਤ ਸਿੰਘ ਚੱਠਾ ਵੱਲੋਂ ਪੀ. ਏ. ਡੀ. ਬੀ. ਪਟਿਆਲਾ ਦੇ ਕਰਜ਼ਦਾਰਾਂ, ਕਮੇਟੀ ਮੈਂਬਰ ਸਹਿਬਾਨ ਅਤੇ ਆਏ ਹੋਰ ਪਤਵੰਤੇਸਜਣਾ ਦਾ ਸਨਮਾਨ ਕੀਤਾ ਗਿਆ। ਅੰਤ ਵਿੱਚ ਸਟੇਜ ਸਕੱਤਰ ਵੱਲੋਂ ਹਾਜਰ ਆਏ ਸਾਰੇ ਪਤਵੰਤੇ ਸੱਜਣਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ।

Related Post