post

Jasbeer Singh

(Chief Editor)

Patiala News

ਪਿੰਡ ਦਲੱਦੀ ਦੇ ਲੋਕਾਂ ਨੇ ਇਕੱਠੇ ਹੋ ਕੇ ਵਾਟਰ ਟਰੀਟਮੈਂਟ ਪਲਾਂਟ ਦੇ ਪਾਣ ਦੀ ਨਿਕਾਸੀ ਦਾ ਕੰਮ ਰੋਕਿਆ

post-img

ਪਿੰਡ ਦਲੱਦੀ ਦੇ ਲੋਕਾਂ ਨੇ ਇਕੱਠੇ ਹੋ ਕੇ ਵਾਟਰ ਟਰੀਟਮੈਂਟ ਪਲਾਂਟ ਦੇ ਪਾਣ ਦੀ ਨਿਕਾਸੀ ਦਾ ਕੰਮ ਰੋਕਿਆ ਨਾਭਾ 14 ਜੂਲਾਈ (ਬਲਵੰਤ ਹਿਆਣਾ)ਨਾਭਾ ਨੇੜੇ ਦਲੱਦੀ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਵਾਟਰ ਟਰੀਟਮੈਂਟ ਪਲਾਂਟ ਦੇ ਪਾਣੀ ਦੀ ਨਿਕਾਸੀ ਦਾ ਕੰਮ ਰੋਕਿਆ ਉਥੇ ਹੀ ਪਿੰਡ ਦੇ ਸਾਬਕਾ ਸਰਪੰਚ ਗੁਰਚਰਨ ਸਿੰਘ ਨੇ ਕਿਹਾ ਕਿ ਦਲਦੀ ਪਿੰਡ ਦੇ ਵਸਨੀਕ ਪਹਿਲਾਂ ਹੀ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਪਿੰਡ ਦੇ ਵਸਨੀਕ ਕਾਲੇ ਪੀਲੀਏ ਦੌਰਾਨ ਚੜਾਈ ਕਰ ਚੁੱਕੇ ਹਨ ਅਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨਾਲ ਮਰ ਚੁੱਕੇ ਹਨ ਅਤੇ ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਨਾਭੇ ਸ਼ਹਿਰ ਦਾ ਪਾਣੀ ਦਲੱਦੀ ਦੇ ਟੋਬੇ ਵਿੱਚ ਪੈਣ ਕਰਕੇ ਨੇੜੇ ਦੇ ਘਰਾਂ ਦਾ ਪਾਣੀ ਹੱਦ ਤੋਂ ਵੱਧ ਗੰਦਾ ਹੋ ਚੁੱਕਿਆ ਹੈ ਉਹਨਾਂ ਕਿਹਾ ਕਿ ਨੇੜੇ ਦੇ ਜੋ ਥਰਮਰਸੀਬਲ ਬੋਰ ਹਨ ਉਹਨਾਂ ਦੇ ਵਿੱਚ ਪਾਣੀ ਦੀ ਜਿਆਦਾਤਰ ਸੈਂਪਲ ਫੇਲ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਜੇ ਵਾਟਰ ਟਰੀਟਮੈਂਟ ਪਲਾਂਟ ਦਾ ਪਾਣੀ ਇਸ ਵਿੱਚ ਪਵੇਗਾ ਤੇ ਪਿੰਡ ਵਾਸੀਆਂ ਹੋਰ ਵੀ ਜਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਉੱਥੇ ਹੀ ਪਿੰਡ ਵਾਸੀਆਂ ਨੇ ਮੰਗ ਰੱਖੀ ਕਿ ਇਸ ਦੇ ਕਾਰਨ ਭਿਆਨਕ ਬਿਮਾਰੀਆਂ ਹੋ ਰਹੀਆਂ ਹਨ ਜਿਵੇਂ ਕਿ ਸਕਿਨ ਪ੍ਰੋਬਲਮ ਤੇ ਹੋਰ ਵੀ ਬਿਮਾਰੀਆਂ ਲੱਗ ਰਹੀਆਂ ਹਨ। ਇੱਥੇ ਵਿਚਾਰ ਯੋਗ ਹੈ ਕਿ ਇਹ ਜੋ ਵਾਟਰ ਟਰੀਟਮੈਂਟ ਪਲਾਂਟ ਹੈ ਪਿਛਲੀ ਕਾਂਗਰਸ ਸਰਕਾਰ ਵੇਲੇ ਮਨਜ਼ੂਰ ਹੋਇਆ ਸੀ ਅਤੇ ਇਸ ਦਾ ਜੋ ਪਲੈਨ ਹੈ ਉਹ ਪਹਿਲਾਂ ਤੋਂ ਹੀ ਵਿਚਾਰ ਅਧੀਨ ਹੈ ਅਤੇ ਉਸ ਮੌਕੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਇਸ ਦਾ ਨੀ ਪੱਥਰ ਰੱਖ ਕੇ ਇਹ ਟਰੀਟਮੈਂਟ ਪਲਾਂਟ ਸ਼ੁਰੂ ਕਰਵਾਇਆ ਗਿਆ ਸੀ । ਜੋ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਲਗਭਗ ਤਿਆਰ ਹੋਣ ਜਾ ਰਿਹਾ ਹੈ ਇਸ ਮੌਕੇ ਗੱਲ ਕਰੀਏ ਪਿੰਡ ਵਾਸੀਆ ਦੀ ਉਹਨਾਂ ਵੱਲੋਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸ਼ਹਿਰ ਦਾ ਪਾਣੀ ਕਰਤਾਰ ਕਲੋਨੀ ਵਾਲੀ ਸਾਈਡ ਤੋਂ ਪੈਂਦਾ ਸੀ ਜੋ ਕਿ ਦੁਲੱਦੀ ਟੋਬੇ ਦੇ ਨੇੜੇ ਹੁੰਦਾ ਹੋਇਆ ਅੱਗੇ ਡਰੇਨ ਵਿੱਚ ਜਾਂਦਾ ਸੀ । ਜੋ ਟਰੀਟਮੈਂਟ ਪਲਾਂਟ ਚਾਲੂ ਹੋਣ ਜਾ ਰਿਹਾ ਉਸ ਦਾ ਸਿੱਧਾ ਪਾਣੀ ਦੁਲੱਦੀ ਪਿੰਡ ਦੇ ਟੋਬੇ ਵਿੱਚ ਪਾਉਣ ਦੀ ਪ੍ਰਕਿਰਿਆ ਹੈ। ਜਿਸ ਦਾ ਪਿੰਡ ਵਾਸੀ ਜਬਰਦਸਤ ਵਿਰੋਧ ਕਰ ਰਹੇ ਹਨ ਉਨਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਅਗਰ ਇਸ ਦਾ ਕੰਮ ਨਹੀਂ ਰੋਕਿਆ ਗਿਆ ਤਾਂ ਅਸੀਂ ਧਰਨੇ ਮੁਜਾਰੇ ਵੀ ਕਰਾਂਗੇ ਅਤੇ ਅਗਰ ਲੋੜ ਪਈ ਤਾਂ ਰੋਡ ਵੀ ਜਾਮ ਕੀਤੇ ਜਾਣਗੇ।

Related Post