ਕੇਂਦਰ ਸਰਕਾਰ ਦੀਆਂ ਘਟੀਆ ਨੀਤੀਆਂ ਨੇ ਪੂਰੇ ਦੇਸ਼ ਦਾ ਭੱਠਾ ਬਿਠਾਇਆ : ਰਾਜਾ ਵੜਿੰਗ
- by Admin
- June 2, 2025
ਕੇਂਦਰ ਸਰਕਾਰ ਦੀਆਂ ਘਟੀਆ ਨੀਤੀਆਂ ਨੇ ਪੂਰੇ ਦੇਸ਼ ਦਾ ਭੱਠਾ ਬਿਠਾਇਆ : ਰਾਜਾ ਵੜਿੰਗ - ਨਰਿੰਦਰ ਲਾਲੀ, ਬਲਿਹਾਰ ਸਮਸ਼ਪੁਰ ਨੇ ਕੀਤਾ ਰਾਜਾ ਵੜਿੰਗ ਨੂੰ ਸਨਮਾਨਿਤ ਪਟਿਆਲਾ, 2 ਜੂਨ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਖਿਆ ਕਿ ਕੇਂਦਰ ਦੀਆਂ ਘਟੀਆ ਨੀਤੀਆਂ ਨੇ ਪੂਰੇ ਦੇਸ ਦਾ ਭਠਾ ਬਿਠਾ ਦਿੱਤਾ ਹੈ। ਅੱਜ ਇਥੇ ਇਕ ਸਮਾਗਮ ਦੌਰਾਨ ਕਾਂਗਰਸ ਦੇ ਓਬੀਸੀ ਸੈਲ ਦੇ ਨੈਸ਼ਨਲ ਕੌਮੀ ਕੁਆਰਡੀਨੇਟਰ ਅਤੇ ਹਰਿਆਦਾ ਓਬੀਸੀ ਸੈਲ ਦੇ ਇੰਚਾਰਜ ਨਰਿੰਦਰ ਲਾਲੀ ਅਤੇ ਉੱਘੇ ਸਮਾਜ ਸੇਵਕ ਤੇ ਸਾਬਕਾ ਜਿਲਾ ਪਰਿਸ਼ਦ ਮੈਂਬਰ ਬਲਿਹਾਰ ਸਿੰਘ ਸਮਸ਼ਪੁਰ ਨੇ ਰਾਜਾ ਵੜਿੰਗ ਦਾ ਵਿਸੇਸ਼ ਤੋਰ ਤੇ ਸਨਮਾਨ ਕੀਤਾ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਵੀ ਪੁੱਜੇ ਸਮੂਹ ਲੋਕਾਂ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਨਰਿੰਦਰ ਲਾਲੀ ਤੇ ਬਲਿਹਾਰ ਸਿੰਘ ਸਮਸ਼ਪੁਰ ਨੇ ਆਖਿਆ ਕਿ ਕਾਂਗਰਸ ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਹੇਠ ਕਾਗਰਸ ਦਿਨੋ ਦਿਨ ਮਜਬੂਤ ਹੋ ਰਹੀ ਹੈ। ਉਨਾ ਆਖਿਆ ਕਿ ਕਾਂਗਰਸ ਆਉਣ ਵਾਲੇ ਪੰਜਾਬ ਦਾ ਭਵਿਖ ਹੈ ਕਿਉਂਕਿ ਇਸ ਵੇਲੇ ਮੌਜੂਦਾ ਸਰਕਾਰ ਦੇ ਹਾਲਾਤ ਬੇਹਦ ਮਾੜੇ ਹਨ। ਦੋਵੇਂ ਨੇਤਾਵਾਂ ਨੇ ਆਖਿਆ ਕਿ ਸੰਵਿਧਾਨ ਬਚਾਓ ਰੈਲੀ ਦੌਰਾਨ ਹਜਾਰਾਂ ਵਰਕਰ ਪੁੱਜੇ, ਜਿਨਾ ਦਾ ਤਹਿ ਦਿਲੋ ਧੰਨਵਾਦ ਕਰਦੇ ਹਨ। ਉਨਾ ਆਖਿਆ ਕਿ ਪਿਛਲੇ ਕਈ ਦਿਨਾਂ ਤੋਂ ਰੈਲੀ ਦੀਆਂ ਤਿਆਰੀਆਂ ਵਿਚ ਲਗੇ ਸਨ ਤੇ ਕਾਂਗਰਸੀ ਵਰਕਰਾਂ ਨੇ ਵਧ ਚੜਕੇ ਰੈਲੀ ਵਿਚ ਪਹੁੰਚ ਕੀਤੀ ਹੈ। ਉਨਾ ਆਖਿਆ ਕਿ ਪੰਜਾਬ ਵਿਚ ਕਾਂਗਰਸ ਦਿਨੋ ਦਿਨ ਮਜਬੂਤ ਹੁੰਦੀ ਜਾ ਰਹੀ ਹੈ, ਜਿਸਤੋ ਸਪੱਸ਼ਟ ਹੈ ਕਿ ਪੰਜਾਬ ਵਿਚ ਆਉਣ ਵਾਲੀ ਸਰਕਾਰ ਕਾਂਗਰਸ ਦੀ ਹੀ ਹੋਵੇਗੀ। ਦੋਵੇਂ ਨੇਤਾਵਾਂ ਨੇ ਕਿਹਾ ਕਿ ਇਸ ਵੇਲੇ ਜਿਥੇ ਦੇਸ਼ ਮੋਦੀ ਤੋਂ ਦੁਖੀ ਹੈ, ਉਥੇ ਲੋਕ ਪੰਜਾਬ ਦੀ ਮੌਜੂਦਾ ਸਰਕਾਰ ਤੋਂ ਦੁਖੀ ਹਨ। ਲੋਕ ਇਹ ਚਾਹੁੰਦੇ ਹਨ ਕਿ ਤੁਰੰਤ ਪੰਜਾਬ ਵਿਚ ਸਰਕਾਰ ਨੂੰ ਬਦਲਿਆ ਜਾਵੇ ਤਾਂ ਜੋ ਪੰਜਾਬ ਦੀ ਕਾਇਆ ਕਲਪ ਕੀਤੀ ਜਾ ਸਕੇ। ਇਸ ਮੌਕੇ ਅਨੁਜ ਤ੍ਰਿਵੇਦੀ, ਰੇਖਾ ਅਗਰਵਾਲ, ਗੋਪੀ ਰਹੇਜਾ, ਨਰਿੰਦਰ ਪੱਪਾ, ਸੰਜੇ ਸ਼ਰਮਾ, ਜਿੰਮੀ ਗੁਪਤਾ, ਪ੍ਰਦੀਪ ਦਿਵਾਂਸ, ਪ੍ਰਵੀਨ ਕੁਮਾਰ, ਅਸ਼ੋਕ ਕੁਮਾਰ, ਸਤਪਾਲ ਮਹਿਤਾ, ਸੁਰਿੰਦਰ ਕੁਮਾਰ, ਡਿੰਪੀ ਵੜਿੰਗ, ਨਰੇਸ਼ ਠਾਕੁਰ, ਸਤੀਸ਼ ਕੰਬੋਜ, ਲਲਿਤ ਭਾਰਦਵਾਜ, ਜਸਵਿੰਦਰ ਜਰਗੀਆ, ਜਗਜੀਤ ਸਿੰਘ ਸੱਗੂ ਅਤੇ ਹੋਰ ਵੀ ਬਹੁਤ ਸਾਰੇ ਨੇਤਾ ਹਾਜਰ ਸਨ।
