ਸਾਨੂੰ ਆਪਣੀ ਸਿਹਤ ਦੀ ਨਿਯਮਤ ਜਾਂਚ ਕਰਵਾਉਣੀ ਚਾਹੀਦੀ ਹੈ : ਜਗਤਾਰ ਜੱਗੀ -ਜਨਹਿਤ ਸਮਿਤੀ ਪਟਿਆਲਾ ਵਲੋ ਬਾਰਾਦਰੀ ਗਾਰਡਨ ਪਟਿਆਲਾ ਵਿਖੇ ਪ੍ਰਾਇਮ ਮਲਟੀਸਪੇਸ਼ਲਟੀ ਹਸਪਤਾਲ ਪਟਿਆਲਾ ਨਾਲ ਮਿਲ ਕੇ ਲਗਾਇਆ ਗਿਆ ਮੈਡੀਕਲ ਜਾਂਚ ਕੈਂਪ ਪਟਿਆਲਾ, 2 ਜੂਨ : ਜਨਹਿਤ ਸੰਮਿਤੀ ਪਟਿਆਲਾ ਵੱਲੋਂ ਬਾਰਾਦਰੀ ਗਾਰਡਨ ਪਟਿਆਲਾ ਵਿਖੇ ਪ੍ਰਾਇਮ ਮਲਟੀਸਪੇਸ਼ਲਟੀ ਹਸਪਤਾਲ ਦੇ ਸਹਿਯੋਗ ਨਾਲਮਿਲ ਕੇ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ, ਜਿਸ ਵਿਚਵੱਡੀ ਗਿਣਤੀ ਵਿਚ ਸੈਰ ਪ੍ਰੇਮੀਆ ਨੇ ਆਪਣੇ ਟੈਸਟ ਕਰਵਾਏ। ਇਸ ਮੌਕੇ 100 ਦੇ ਕਰੀਬ ਲੋਕਾ ਨੇ ਆਪਣੀ ਸਿਹਤ ਦੀ ਜਾਂਚ ਕਰਵਾਈ। ਇਸ ਮੌਕੇ ਮੈਡਮ ਸਾਹੀਵਾਲ ਵਲੋ ਸੰਸਥਾ ਦੇ ਨੇਕ ਕਾਰਜਾਂ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹੁਣ ਸਮਾਜ ਨੂੰ ਮੈਡੀਕਲ ਸੇਵਾਵਾਂ ਦੀ ਲੋੜ ਹੈ, ਜਨਹਿਤ ਸਮਿਤੀ ਦਾ ਉਪਰਾਲਾ ਬਹੁਤ ਵੱਡਾ ਅਤੇ ਲਾਭਕਾਰੀ ਹੈ ਕਿਉ ਕੇ ਨਿਯਮਤ ਰੂਪ ਚ ਸ਼ਰੀਰਕ ਜਾਂਚ ਕਰਵਾਉਣਾ ਸਿਹਤਮੰਦ ਤੇ ਲੰਬੀ ਜਿੰਦਗੀ ਜਿਊਣ ਲਈ ਜਰੂਰੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸਿਹਤ ਦਾਧਿਆਨ ਰੱਖਣਾ ਚਾਹੀਦਾ ਹੈ । ਇਸ ਮੌਕੇ ਜਗਤਾਰ ਜੱਗੀ ਸਮਾਜ ਸੇਵੀ ਨੇ ਸੰਸਥਾ ਨੂੰ ਇਸ ਕੈਂਪ ਨੂੰ ਲਗਾਉਣ ਲਈ ਮੁਬਾਰਕਾ ਦਿੱਤੀਆ।ਉਨ੍ਹਾਂ ਨੇ ਦੱਸਿਆ ਕਿ ਸੰਸਥਾ ਜਨਹਿਤ ਸਮਿਤੀ ਵਲੋ ਹਰ ਮਹੀਨੇ ਤਿੰਨ ਵਾਰ ਅਜਿਹੇ ਮੈਡੀਕਲ ਜਾਂਚ ਕੈਂਪ ਬਿਲਕੁਲ ਮੁਫਤ ਇਥੇ ਲਗਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਦੇ ਕੈਂਪ ਵਿਚ ਸ਼ੂਗਰ,ਬਲੱਡ ਪਰੈਸ਼ਰ ਅਤੇ ਜਰਨਲ ਚੈੱਕਅਪ ਕੀਤੇ ਗਏ ਹਨ, ਅੱਜ ਵੱਡੀ ਗਿਣਤੀ ਚ ਵਿਅਕਤੀਆ ਨੇ ਕੈਂਪ ਵਿੱਚ ਟੈਸਟ ਕਰਵਾਏ ਹਨ। ਉਨਾ ਦੱਸਿਆ ਕਿ ਅਸੀਂ ਕੈਂਪ ਤੋ ਇਲਾਵਾ ਲੋੜਵੰਦ ਮਰੀਜ਼ਾ ਨੂੰ ਮੈਡੀਸਿਨ ਅਤੇ ਅਪਰੇਸ਼ਨ ਦਾ ਸਮਾਨ ਵੀ ਦਿੰਦੇ ਹਾਂ। ਉਨਾਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਸਥਾ ਦੇ ਸੀਨੀਅਰ ਆਗੂ ਦੁਆ ਸਾਹਿਬ ਵਲੋ ਸੰਸਥਾ ਦੇ ਕੰਮਾਂ ਬਾਰੇ ਦੱਸਿਆ ਗਿਆ। ਉਨਾਂ ਕਿਹਾ ਕਿ ਸਾਨੂੰ ਸਾਡੀ ਸਿਹਤ ਪ੍ਰਤੀ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ ਤਾਂ ਜੋ ਅਸੀ ਕਿਸੇ ਵੀ ਬਿਮਾਰੀ ਤੋਂ ਪਹਿਲਾ ਆਪਣੀ ਸਿਹਤ ਦਾ ਧਿਆਨ ਰੱਖ ਸਕੀਏ। ਉਨ੍ਹਾਂਦੱਸਿਆ ਕਿ ਸੰਸਥਾ ਵਲੋ ਲਗਾਤਾਰ ਸ਼ਹਿਰ ਸੰਭਾਲ ਦੇ ਪ੍ਰੋਗਰਾਮ ਚਲਾਏ ਜਾ ਰਹੇ ਹਨ। ਇਸ ਮੌਕੇ ਪ੍ਰਾਈਮ ਹਸਪਤਾਲ ਦੇ ਸਟਾਫ ਵਲੋ ਬੜੇ ਵਧੀਆ ਢੰਗ ਨਾਲ ਲੋਕਾ ਦੀ ਸਿਹਤ ਦੀ ਜਾਂਚ ਕੀਤੀ ਗਈ। ਇਸ ਮੌਕੇ ਜੀ ਐਸ ਬੇਦੀ,ਐਡਵੋਕੇਟ ਭਵਰਾ ਜੀ, ਜਸਵੰਤ ਸਿੰਘ ਕੌਲੀ, ਰਾਜ ਕੁਮਾਰ ਮਹਿਤਾ, ਲਾਲਾ ਦੇਸ਼ ਰਾਜ,ਮਜਿਤ ਸਿੰਘ, ਸਤੀਸ਼ ਜੋਸ਼ੀ, ਐਡਵੋਕੇਟ ਜੀ ਐਸ ਗਰੇਵਾਲ, ਸਮਰਜੀਤ ਗੋਇਲ, ਸੀਤਾ ਰਾਮ, ਮਨਿੰਦਰ ਸਿੰਘ, ਸੁਰਿੰਦਰ ਸਿੰਘ ਅਤੇ ਹੋਰ ਸੈਰ ਪ੍ਰੇਮੀ ਸ਼ਾਮਿਲ ਹੋਏ। ਪ੍ਰੋਗਰਾਮ ਦੇ ਅੰਤ ਤੇ ਸੰਸਥਾ ਵਲੋ ਪ੍ਰਾਇਮ ਮਲਟੀਸਪੇਸ਼ਲਟੀ ਹਸਪਤਾਲ ਦੀ ਮੈਡੀਕਲ ਟੀਮ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਕ੍ਰਿਤਿਕਾ ਗੁਪਤਾ ਦੇ ਨਾਲ ਰੁਪਿੰਦਰ ਕੌਰ, ਨਿਮਰਤ ਅਗਰਵਾਲ ਅਤੇ ਨਰਿੰਦਰ ਸਿੰਘ ਵਿਸ਼ੇਸ ਤੌਰ ਤੇ ਪਹੁੰਚੇ।ਸੀਨੀਅਰ ਆਗੂ ਚਮਨ ਲਾਲ ਗਰਗ ਜੀ ਵਲੋ ਸਾਰਿਆ ਨੂੰ ਇਸ ਪ੍ਰੋਗਰਾਮ ਲਈ ਮੁਬਾਰਕਬਾਦ ਦਿੱਤੀ ਗਈ।
