
ਸ਼ੁਰੂ ਹੋ ਗਈ Union Budget ਦੀ ਤਿਆਰੀ, 1 ਜੁਲਾਈ ਨਹੀਂ ਇਸ ਸਮੇਂ ਪੇਸ਼ ਹੋ ਸਕਦਾ ਹੈ ਬਜਟ
- by Aaksh News
- June 14, 2024

ਆਮ ਲੋਕਾਂ ਦੇ ਨਾਲ-ਨਾਲ ਹੁਣ ਸਾਰਿਆਂ ਦੀ ਨਜ਼ਰ ਕੇਂਦਰੀ ਬਜਟ 'ਤੇ ਹੈ। ਜੀ ਹਾਂ, ਇਸ ਸਾਲ ਕੇਂਦਰੀ ਬਜਟ (Union Budget 2024) ਜੁਲਾਈ 'ਚ ਪੇਸ਼ ਕੀਤਾ ਜਾਵੇਗਾ। ਭਾਵੇਂ ਬਜਟ ਹਰ ਸਾਲ 1 ਫਰਵਰੀ ਨੂੰ ਪੇਸ਼ ਕੀਤਾ ਜਾਂਦਾ ਹੈ, ਪਰ ਜਿਸ ਸਾਲ ਲੋਕ ਸਭਾ ਚੋਣਾਂ ਹੁੰਦੀਆਂ ਹਨ, ਕੇਂਦਰੀ ਬਜਟ ਜੁਲਾਈ 'ਚ ਪੇਸ਼ ਕੀਤਾ ਜਾਂਦਾ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਆਉਣ ਵਾਲੇ ਕੇਂਦਰੀ ਬਜਟ 2024-25 ਦੀਆਂ ਤਿਆਰੀਆਂ 13 ਜੂਨ ਤੋਂ ਸ਼ੁਰੂ ਹੋ ਗਈਆਂ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਾਵਧਾਨੀਪੂਰਵਕ ਯੋਜਨਾਬੰਦੀ ਤੇ ਵਿਆਪਕ ਵਿਸ਼ਲੇਸ਼ਣ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਅਧਿਕਾਰੀਆਂ ਨੂੰ ਬਜਟ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਵਾਰ ਵੀ ਮੰਤਰਾਲੇ ਦਾ ਉਦੇਸ਼ ਸੁਚੱਜੇ ਬਜਟ ਨੂੰ ਯਕੀਨੀ ਬਣਾਉਣਾ ਹੈ। ਦੇਸ਼ ਦੀਆਂ ਆਰਥਿਕ ਤਰਜੀਹਾਂ ਤੇ ਚੁਣੌਤੀਆਂ 'ਤੇ ਧਿਆਨ ਦਿੱਤਾ ਜਾਵੇਗਾ। ਇਸ ਵਾਰ ਵੀ ਪੂਰੀ ਉਮੀਦ ਹੈ ਕਿ ਮੰਤਰਾਲੇ ਦੀ ਟੀਮ ਆਉਣ ਵਾਲੇ ਵਿੱਤੀ ਸਾਲ 'ਚ ਮਜ਼ਬੂਤ ਤੇ ਰਣਨੀਤਕ ਵਿੱਤੀ ਯੋਜਨਾ ਵਿੱਚ ਯੋਗਦਾਨ ਦੇਵੇਗੀ। ਨਿਊਜ਼ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਵਿੱਤੀ ਸਾਲ 2024-25 ਦਾ ਕੇਂਦਰੀ ਬਜਟ ਜੁਲਾਈ ਦੇ ਤੀਜੇ ਹਫ਼ਤੇ ਤਕ ਸੰਸਦ 'ਚ ਪੇਸ਼ ਕੀਤਾ ਜਾ ਸਕਦਾ ਹੈ। 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿੱਤੀ ਸਾਲ 2024-2025 ਲਈ ਅੰਤਰਿਮ ਬਜਟ ਪੇਸ਼ ਕੀਤਾ ਸੀ।