ਸ੍ਰੀ ਭਗਵਾਨ ਜਗਨ ਨਾਥ ਜੀ ਦੀ ਰੱਥ ਯਾਤਰਾ ਦੇ ਸੱਦੇ ਪੱਤਰ ਵੰਡਣ ਦੀ ਦੀ ਪ੍ਰਕਿਰਿਆ ਹੋਈ ਤੇਜ਼ ਯਾਤਰਾ ਧੂਮ ਧਾਮ ਨਾਲ ਕੱਢੀ ਜ
- by Jasbeer Singh
- July 10, 2024
ਸ੍ਰੀ ਭਗਵਾਨ ਜਗਨ ਨਾਥ ਜੀ ਦੀ ਰੱਥ ਯਾਤਰਾ ਦੇ ਸੱਦੇ ਪੱਤਰ ਵੰਡਣ ਦੀ ਦੀ ਪ੍ਰਕਿਰਿਆ ਹੋਈ ਤੇਜ਼ ਯਾਤਰਾ ਧੂਮ ਧਾਮ ਨਾਲ ਕੱਢੀ ਜਾਵੇਗੀ ਪਟਿਆਲਾ, 10 ਜੁਲਾਈ : ਸੁਦਰਸ਼ਨ ਮਿੱਤਲ ਪ੍ਰੈਸ ਸੈਕਟਰੀ ਇਸ਼ਕਾਨ ਫੈਸਟੀਵਲ ਕਮੇਟੀ ਪਟਿਆਲਾ ਵਲੋਂ ਸ੍ਰੀ ਪਵਨ ਗੁਪਤਾ ਰਾਸ਼ਟਰੀਯ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਦੇ ਨਿਵਾਸ ਸਥਾਨ ਤੇ ਜਾ ਕੇ ਭਗਵਾਨ ਜਗਨ ਨਾਥ ਰੱਥ ਯਾਤਰਾ ਦਾ ਸੱਦਾ ਪੱਤਰ ਦਿੱਤਾ ਗਿਆ ਅਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੀ ਸਾਰੀ ਕੌਰ ਕਮੇਟੀ ਦੇ ਮੈਂਬਰ ਸਾਹਿਬਾਨ ਨਾਲ ਆਪਣੀ ਹਾਜਰੀ ਜਰੂਰੀ ਲਗਵਾਉਣੀ ਹੈ ਅਤੇ ਤੁਸੀਂ ਸਵੇਰੇ 10:00 ਵਜੇ ਤੋਂ 12:00 ਵਜੇ ਤੱਕ ਐਸ.ਕੇ.ਡੀ.ਐਸ. ਭਵਨ ਵਿਖੇ ਛੱਪਨ ਭੋਗ ਲਗਾ ਕੇ ਆਪਣੀ ਹਾਜਰੀ ਲਗਵਾਉਣੀ ਹੈ ਅਤੇ ਸੁਦਰਸ਼ਨ ਮਿੱਤਲ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੀ ਸ਼ੁੱਧ ਰਸੋਈ ਵਿੱਚ ਬਿਨਾਂ ਪਿਆਜ, ਲੱਸਣ ਅਤੇ ਹਲਦੀ ਤੋਂ ਬਿਨਾਂ ਕੋਈ ਵੀ ਚੀਜ ਇੱਕ ਗ੍ਰਾਂਮ ਤੋਂ ਲੈ ਕੇ 10 ਹਜਾਰ ਕਿਲੋਗ੍ਰਾਮ ਤੱਕ ਬਣਾ ਕੇ ਲਿਆਉਣੀ ਹੈ। ਪਵਨ ਗੁਪਤਾ ਪ੍ਰਧਾਨ ਹਿੰਦੁਸਤਾਨ ਸ਼ਿਵ ਸੈਨਾ ਨੇ ਸੁਦਰਸ਼ਨ ਮਿੱਤਲ ਅਤੇ ਉਹਨਾਂ ਦੀ ਟੀਮ ਨੁੰ ਵਿਸ਼ਵਾਸ਼ ਦਿਵਾਇਆ ਹੈ ਕਿ ਮੈਂ ਐਸ.ਕੇ.ਡੀ.ਐਸ. ਭਵਨ ਵਿੱਚ ਹਾਜਰ ਹੋ ਕੇ ਭਗਵਾਨ ਜਗਨ ਨਾਥ ਜੀ ਦੇ ਚਰਨਾ ਵਿੱਚ ਹਾਜਰੀ ਤਾਂ ਲਗਾਉਗਾ ਹੀ ਅਤੇ ਹੋਰ ਵੀ ਕੋਈ ਕਿਸੇ ਤਰ੍ਹਾਂ ਦੀ ਮੇਰੇ ਲਾਇਕ ਸੇਵਾ ਹੋਵੇ ਤਾਂ ਮੈਨੂੰ ਜਰੂਰ ਦੱਸਣਾ ਅਤੇ ਨਾਲ ਹੀ ਮੈਂ ਰੱਥ ਯਾਤਰਾ ਦੇ ਨਾਲ ਵੀ ਆਪਣੀ ਹਾਜਰੀ ਲਗਵਾਉਣਗਾ। ਇਸ ਮੌਕੇ ਸੁਦਰਸ਼ਨ ਮਿੱਤਲ ਦੀ ਟੀਮ ਨਾਲ ਜ਼ਸਵਿੰਦਰ ਸਿੰਘ ਸੈਂਡੀ ਵਾਲੀਆ, ਪ੍ਰਦੀਪ ਕਪਿਲਾ, ਜਰਨੈਲ ਸਿੰਘ ਮਾਹੀ, ਇੰਦਰ ਕੁਮਾਰ ਅਰੋੜਾ, ਆਦਿ ਹਾਜਰ ਸਨ।
