
ਮ੍ਰਿਤਕ ਰਾਮ ਗੋਪਾਲ ਮਿਸ਼ਰਾ ਦੀ ਮ੍ਰਿਤਕ ਦੇਹ ਨੂੰ ਰੱਖ ਕੇ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਕੀਤੀ ਮੁਲਜਮਾਂ ਖਿਲਾਫ਼
- by Jasbeer Singh
- October 14, 2024

ਮ੍ਰਿਤਕ ਰਾਮ ਗੋਪਾਲ ਮਿਸ਼ਰਾ ਦੀ ਮ੍ਰਿਤਕ ਦੇਹ ਨੂੰ ਰੱਖ ਕੇ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਕੀਤੀ ਮੁਲਜਮਾਂ ਖਿਲਾਫ਼ ਕਾਰਵਾਈ ਦੀ ਮੰਗ ਉੱਤਰ ਪ੍ਰਦੇਸ : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਬਹਿਰਾਇਚ `ਚ ਮ੍ਰਿਤਕ ਰਾਮ ਗੋਪਾਲ ਮਿਸ਼ਰਾ ਦੀ ਮ੍ਰਿਤਕ ਦੇਹ ਨੂੰ ਰੱਖ ਕੇ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਮੁਲਜਮਾਂ ਖਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਸੋਮਵਾਰ ਸਵੇਰੇ ਹਾਈਵੇਅ `ਤੇ ਇੱਕ ਵਾਹਨ ਨੂੰ ਵੀ ਸਾੜ ਦਿੱਤਾ। ਲੋਕ ਲਾਠੀਆਂ, ਡੰਡੇ ਅਤੇ ਤਲਵਾਰਾਂ ਲੈ ਕੇ ਸੜਕਾਂ `ਤੇ ਘੁੰਮ ਰਹੇ ਹਨ। ਪ੍ਰਦਰਸ਼ਨਕਾਰੀਆਂ ਨੂੰ ਮਨਾਉਣ ਦੇ ਯਤਨ ਕੀਤੇ ਜਾ ਰਹੇ ਹਨ ਪਰ ਹਰ ਕੋਈ ਮੁਲਜ਼ਮਾਂ ਖਿਲਿਾਫ਼ ਸਖ਼ਤ ਕਾਰਵਾਈ ਦੀ ਮੰਗ ’ਤੇ ਅੜੇ ਹੋਇਆ ਹੈ। ਪੁਲਿਸ ਪ੍ਰਦਰਸ਼ਨਕਾਰੀਆਂ `ਤੇ ਕਾਰਵਾਈ ਕਰਨ ਦੇ ਸਮਰੱਥ ਨਹੀਂ ਹੈ।ਦੱਸਣਯੋਗ ਹੈ ਕਿ ਹੰਗਾਮਾ ਵਧਦਾ ਜਾ ਰਿਹਾ ਹੈ । ਹਿੰਸਾ `ਚ ਮਾਰੇ ਗਏ ਰਾਮ ਗੋਪਾਲ ਦੇ ਅੰਤਿਮ ਸੰਸਕਾਰ `ਤੇ ਰੋਕ ਲਾ ਦਿੱਤੀ ਗਈ ਹੈ। ਮੌਕੇ `ਤੇ ਮੌਜੂਦ ਭੀੜ ਭੜਕ ਗਈ ਅਤੇ ਨਾਅਰੇਬਾਜ਼ੀ ਨਾਲ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।