post

Jasbeer Singh

(Chief Editor)

Punjab

ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਦਿੱਤੇ ਮੌੜ ਮੰਡੀ ਬੰਬ ਧਮਾਕੇ ਦੀ ਸੁਣਵਾਹੀ ਜਲਦ ਤੋਂ ਜਲਦ ਹੇਠਲੀ ਅਦਾਲਤ ਨੰੁ ਕਰਨ ਦੇ ਹ

post-img

ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਦਿੱਤੇ ਮੌੜ ਮੰਡੀ ਬੰਬ ਧਮਾਕੇ ਦੀ ਸੁਣਵਾਹੀ ਜਲਦ ਤੋਂ ਜਲਦ ਹੇਠਲੀ ਅਦਾਲਤ ਨੰੁ ਕਰਨ ਦੇ ਹੁਕਮ ਚੰਡੀਗੜ੍ਹ : ਪੰਜਾਬ ਦੇ ਮੌੜ ਮੰਡੀ ਬੰਬ ਧਮਾਕਾ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਤਲਵੰਡੀ ਸਾਬੋ ਦੀ ਹੇਠਲੀ ਅਦਾਲਤ ਨੂੰ ਹੁਕਮ ਜਾਰੀ ਕੀਤਾ ਹੈ ਕਿ ਉਹ ਇਸ ਮਾਮਲੇ ਦੀ ਸੁਣਵਾਈ ਜਲਦ ਤੋਂ ਜਲਦ ਮੁਕੰਮਲ ਕਰੇ। ਇਸ ਮਾਮਲੇ ਦੇ ਤਿੰਨੋਂ ਮੁਲਜ਼ਮ ਅਜੇ ਫ਼ਰਾਰ ਹਨ ਅਤੇ ਉਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ। ਹਾਲ ਹੀ ਵਿੱਚ ਇਨ੍ਹਾਂ ਮੁਲਜ਼ਮਾਂ ਦੀਆਂ ਜਾਇਦਾਦਾਂ ਦੀ ਨਿਲਾਮੀ ਸ਼ੁਰੂ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਧਮਾਕਾ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਚਾਰ ਦਿਨ ਪਹਿਲਾਂ ਇੱਕ ਜਨਤਕ ਰੈਲੀ ਵਿੱਚ ਹੋਇਆ ਸੀ। ਇਸ ਮਾਮਲੇ ਵਿੱਚ ਦੋ ਵਾਰ ਐਸਆਈਟੀ ਦਾ ਗਠਨ ਕੀਤਾ ਗਿਆ ਹੈ ਅਤੇ ਸਰਕਾਰ ਨੇ ਜਾਂਚ ਪੂਰੀ ਕਰਨ ਦਾ ਦਾਅਵਾ ਕੀਤਾ ਹੈ ਪਰ ਘਟਨਾ ਦੇ 7 ਸਾਲ ਬੀਤ ਜਾਣ ਦੇ ਬਾਵਜੂਦ ਇਸ ਮਾਮਲੇ ਦੇ ਤਿੰਨੋਂ ਦੋਸ਼ੀ ਅਜੇ ਤੱਕ ਫਰਾਰ ਹਨ। ਇਸ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਦਾ ਨਾਮ ਵੀ ਆਇਆ ਸੀ ਕਿ ਧਮਾਕੇ ਵਿੱਚ ਵਰਤੀ ਗਈ ਸਮੱਗਰੀ ਡੇਰੇ ਵਿੱਚ ਹੀ ਇਕੱਠੀ ਕੀਤੀ ਗਈ ਸੀ। ਜੇਕਰ ਪਟੀਸ਼ਨਰ ਦੇ ਵਕੀਲ ਦੀ ਮੰਨੀਏ ਤਾਂ ਇਹ ਮਾਮਲਾ ਹੁਣ ਉਥੋਂ ਹੀ ਖੜ੍ਹਾ ਹੈ, ਜਿੱਥੋਂ ਕਿਸੇ ਨੂੰ ਗ੍ਰਿਫ਼ਤਾਰ ਕੀਤੇ ਬਿਨਾਂ ਸ਼ੁਰੂ ਹੋਇਆ ਸੀ।

Related Post