
ਪੰਜਾਬ ਸਰਕਾਰ ਨੇ ਸੀ.ਏ. ਵਿਨੋਦ ਕੁਮਾਰ ਬਾਂਸਲ ਦਾ ਪੀ.ਐਸ.ਟੀ.ਸੀ.ਐਲ. ਦੇ ਨਿਰਦੇਸ਼ਕ (ਵਿੱਤ ਅਤੇ ਵਣਜ਼) ਵਜੋਂ ਕਾਰਜਕਾਲ 2
- by Jasbeer Singh
- October 10, 2024

ਪੰਜਾਬ ਸਰਕਾਰ ਨੇ ਸੀ.ਏ. ਵਿਨੋਦ ਕੁਮਾਰ ਬਾਂਸਲ ਦਾ ਪੀ.ਐਸ.ਟੀ.ਸੀ.ਐਲ. ਦੇ ਨਿਰਦੇਸ਼ਕ (ਵਿੱਤ ਅਤੇ ਵਣਜ਼) ਵਜੋਂ ਕਾਰਜਕਾਲ 2 ਸਾਲਾਂ ਲਈ ਵਧਾਇਆ ਪਟਿਆਲਾ : ਪੰਜਾਬ ਸਰਕਾਰ ਨੇ ਅੱਜ ਸੀ.ਏ. ਵਿਨੋਦ ਕੁਮਾਰ ਬਾਂਸਲ ਦਾ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਨਿਰਦੇਸ਼ਕ (ਵਿੱਤ ਅਤੇ ਵਣਜ਼) ਵਜੋਂ ਕਾਰਜਕਾਲ ਦੋ ਸਾਲਾਂ ਲਈ ਵਧਾ ਦਿੱਤਾ ਹੈ । ਵਿਨੋਦ ਕੁਮਾਰ ਬਾਂਸਲ ਨੂੰ ਅਕਤੂਬਰ, 2019 ਵਿੱਚ ਨਿਰਦੇਸ਼ਕ (ਵਿੱਤ ਅਤੇ ਵਣਜ਼) ਵਜੋਂ ਨਿਯੁਕਤ ਕੀਤੇ ਗਏ ਸਨ । ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਮਿਆਦ ਵਿਚ ਇਹ ਵਾਧਾ ਉਨ੍ਹਾਂ ਵੱਲੋਂ ਪਿਛਲੇ ਕਾਰਜਕਾਲ ਦੌਰਾਨ ਪੀ.ਐਸ.ਟੀ.ਸੀ.ਐਲ. ਲਈ ਕੀਤੀਆਂ ਸ਼ਾਨਦਾਰ, ਇਮਾਨਦਾਰ ਅਤੇ ਚੰਗੀਆਂ ਸੇਵਾਵਾਂ ਦੇ ਮੱਦੇਨਜ਼ਰ ਦਿੱਤੀ ਗਈ ਹੈ । ਵਿਨੋਦ ਕੁਮਾਰ ਬਾਂਸਲ, ਨਿਰਦੇਸ਼ਕ (ਵਿੱਤ ਅਤੇ ਵਣਜ਼) ਨੇ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਅਤੇ ਸ਼੍ਰੀ ਰਾਹੁਲ ਤਿਵਾੜੀ, ਆਈ.ਏ.ਐਸ., ਸੀ.ਐਮ.ਡੀ. ਪੀ.ਐਸ.ਟੀ.ਸੀ.ਐਲ. ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਪੀ.ਐਸ.ਟੀ.ਸੀ.ਐਲ. ਦੀ ਸੇਵਾ ਕਰਨ ਦਾ ਮੌਕਾ ਦਿੱਤਾ। ਉਹਨਾਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਦਿੱਤੀ ਜਿੰਮੇਵਾਰੀ ਨੂੰ ਤਹਿ ਦਿੱਲ ਨਾਲ ਨਿਭਾਉਂਦੇ ਹੋਏ ਸਰਕਾਰ ਅਤੇ/ ਪੰਜਾਬ ਦੇ ਬਿਜਲੀ ਖਪਤਕਾਰਾਂ ਦੀਆਂ ਉਮੀਦਾਂ ਤੇ ਖਰੇ ਉਤਰਣ ਦੀ ਪੂਰੀ ਕੋਸ਼ਿਸ਼ ਕਰਨਗੇ ।