post

Jasbeer Singh

(Chief Editor)

Punjab

ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਕੋਲੋਂ 20 ਸਾਲਾਂ ਲਈ ਵਿਆਜ਼ ਦੀ ਮੋਟੀ ਭਰਪਾਈ ਨਾਲ ਲੈਸ 1150 ਕਰੋੜ ਰ

post-img

ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਕੋਲੋਂ 20 ਸਾਲਾਂ ਲਈ ਵਿਆਜ਼ ਦੀ ਮੋਟੀ ਭਰਪਾਈ ਨਾਲ ਲੈਸ 1150 ਕਰੋੜ ਰੁਪਏ ਦਾ ਕਰਜ਼ਾ ਲਿਆ ਚੰਡੀਗੜ੍ਹ : ਪੰਜਾਬ ਦੀ ਮਾਨ ਸਰਕਾਰ ਵੱਲੋਂ ਕਰਜ਼ੇ ਦੀ ਪੰਡ ਨੂੰ ਹੋਰ ਵੀ ਭਾਰੀ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਕੋਲੋਂ 1150 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਜਿਸ ਲਈ ਪੰਜਾਬ ਦੀ ਮਾਨ ਸਰਕਾਰ 20 ਸਾਲਾਂ ਲਈ ਵਿਆਜ਼ ਦੀ ਮੋਟੀ ਭਰਪਾਈ ਕਰੇਗੀ। ਪੰਜਾਬ ਸਰਕਾਰ ਨੇ 20 ਸਾਲਾਂ ’ਚ 600 ਕਰੋੜ ਰੁਪਏ ਦਾ ਵਿਆਜ ਚੁਕਾਉਣਾ ਪਵੇਗਾ। ਤਕਰੀਬਨ 7 ਫੀਸਦ ’ਤੇ ਲਏ ਪੈਸੇ ਨੂੰ 2049 ਤੱਕ ਵਾਪਸ ਕਰਨ ਹੋਵੇਗਾ। ਸਭ ਤੋ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਪ੍ਰੈਲ 2024 ਤੋਂ ਲੈ ਕੇ ਹੁਣ ਤੱਕ 6 ਮਹੀਨਿਆਂ ’ਚ 11 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਅਪ੍ਰੈਲ ਮਹੀਨੇ ’ਚ 2700 ਕਰੋੜ ਰੁਪਏ, ਮਈ 1500 ਕਰੋੜ ਰੁਪਏ, ਜੂਨ 2500 ਕਰੋੜ ਰੁਪਏ, ਜੁਲਾਈ 2500 ਕਰੋੜ ਰੁਪਏ, ਅਗਸਤ 700 ਕਰੋੜ ਰੁਪਏ ਅਤੇ ਹੁਣ ਅਕਤੂਬਰ ’ਚ 1150 ਰੁਪਏ ਦਾ ਕਰਜ਼ ਲਿਆ ਹੈ। ਜਿਸ ਮੁਤਾਬਿਕ ਹੁਣ ਤੱਕ ਪੰਜਾਬ ਸਰਕਾਰ ਕੁੱਲ 11050 ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੀ ਹੈ। ਇਹ ਸਾਲਾ ਕਰਜ਼ਾ ਪੰਜਾਬ ਦੀ ਮਾਨ ਸਰਕਾਰ ਨੇ ਇਸ ਵਿੱਤੀ ਸਾਲ ’ਚ ਲਿਆ ਹੈ। ਪੰਜਾਬ ਸਰਕਾਰ ਵੱਲੋਂ ਲਏ ਜਾਣ ਵਾਲੇ ਇਸ ਕਰਜ਼ੇ ਤੋਂ ਸਾਫ ਜਾਹਿਰ ਹੋ ਰਿਹਾ ਹੈ ਕਿ ਪੰਜਾਬ ਕਰਜ਼ੇ ਦੇ ਸਹਾਰੇ ਚੱਲ ਰਿਹਾ ਹੈ। ਕਿਉਂਕਿ ਮਾਨ ਸਰਕਾਰ ਕੋਲ ਤਨਖਾਹਾਂ ਦੇਣ ਤੱਕ ਲਈ ਵੀ ਪੈਸੇ ਨਹੀਂ ਹਨ। ਉੱਥੇ ਹੀ ਦੂਜੇ ਪਾਸੇ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਦੀ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਭਗਵੰਤ ਮਾਨ ਜੀ ਵੱਲੋਂ ਪੰਜਾਬ ਨੂੰ ਕਰਜ਼ਈ ਕਰਨ ਦਾ ਕੰਮ ਜਾਰੀ ਹੈ। ਸਰਕਾਰ ਨੇ ਢਾਈ ਸਾਲਾਂ ’ਚ ਸਵਾਏ ਕਰਜ਼ਾ ਚੁੱਕਣ ਦੇ ਕੁਝ ਨਹੀਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਨਾ ਸੂਬੇ ’ਚ ਕੋਈ ਵਿਕਾਸ ਕਾਰਜ, ਨਾ ਬੁਨਿਆਦੀ ਢਾਂਚੇ ਦਾ ਪ੍ਰਾਜੈਕਟ ਨਾ ਕੋਈ ਨਵਾਂ ਨਿਵੇਸ਼ ਹੋਇਆ ਹੈ। ਨਿਵੇਸ਼ ਉਦਯੋਗਪਤੀ ਤੇ ਵਪਾਰੀਆਂ ਸਮੇਤ ਆਮ ਆਦਮੀ ਵੀ ਗੈਂਗਸਟਰਾਂ ਤੋਂ ਸਹਿਮੇ ਹੋਏ ਪਏ ਹਨ।

Related Post