post

Jasbeer Singh

(Chief Editor)

Punjab

ਅਣਪਛਾਤੇ ਵਿਅਕਤੀਆਂ ਨੇ ਡਾਕਟਰ ਨੂੰ ਗੋਲੀਆਂ ਮਾਰ ਕੇ ਕੀਤਾ ਬੇਹਦ ਜ਼ਖ਼ਮੀ

post-img

ਅਣਪਛਾਤੇ ਵਿਅਕਤੀਆਂ ਨੇ ਡਾਕਟਰ ਨੂੰ ਗੋਲੀਆਂ ਮਾਰ ਕੇ ਕੀਤਾ ਬੇਹਦ ਜ਼ਖ਼ਮੀ ਮੋਗਾ, 4 ਜੁਲਾਈ 2025 : ਪੰਜਾਬ ਦੇ ਜਿ਼ਲਾ ਮੋਗਾ ਦੇ ਕਸਬਾ ਕੋਟ ਈਸੇ ਖਾਂ ਵਿਖੇ ਚਿੱਟੇ ਦਿਨ ਅਣਪਛਾਤੇ ਵਿਅਕਤੀਆਂ ਵਲੋ਼ ਡਾਕਟਰ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਹੈ, ਜਿਸ ਕਾਰਨ ਡਾਕਟਰ ਦੀ ਹਾਲਤ ਬੇਹਦ ਨਾਜ਼ੁਕ ਬਣੀ ਹੋਈ ਹੈ।ਜਿਨ੍ਹਾਂ ਵਿਅਕਤੀਆਂ ਵਲੋਂ ਡਾਕਟਰ ਨੂੰ ਗੋਲੀਆਂ ਮਾਰੀਆਂ ਗਈਆਂ ਹਨ ਵਲੋ਼ ਉਕਤ ਘਟਨਾ ਨੂੰ ਅੰਜਾਮ ਹਰਬੰਸ ਨਰਸਿੰਗ ਹੋਮ ਵਿਖੇ ਦਿੱਤਾ ਗਿਆ ਹੈ। ਕੌਣ ਹੈ ਡਾਕਟਰ ਹਰਬੰਸ ਨਰਸਿੰਗ ਹੋਮ ਦੇ ਅੰਦਰ ਵੜ ਕੇ ਡਾਕਟਰਾਂ ਨੂੰ ਗੋਲੀਆਂ ਨਾਲ ਭੁੰਨਣ ਵਾਲੇ ਵਿਅਕਤੀਆਂ ਦੀ ਹਾਲੇ ਤੱਕ ਬੇਸ਼ਕ ਪਛਾਣ ਨਹੀਂ ਹੋ ਸਕੀ ਹੈ ਪਰ ਡਾਕਟਰ ਜਿਸਦੇ ਗੋਲੀਆਂ ਲੱਗੀਆਂ ਹਨ ਦਾ ਨਾਮ ਡਾਕਟਰ ਅਨਿਲਜੀਤ ਕੰਬੋਜ ਹੈ ਤੇ ਇਹ ਡਾਕਟਰ 55 ਸਾਲਾਂ ਦਾ ਹੈ।ਜਿਨ੍ਹਾਂ ਦੇ ਤਿੰਨ ਗੋਲੀਆਂ ਲੱਗੀਆਂ ਹਨ। ਡਾਕਟਰਾਂ ਨੂੰ ਪਹਿਲਾਂ ਵੀ ਮਿਲ ਚੁੱਕੀਆਂ ਹਨ ਧਮਕੀਆਂ ਕੋਟ ਈਸੇ ਖਾਂ ਵਿਖੇ ਬਣੇ ਨਰਸਿੰਗ ਹੋਮ ਜਿਥੇ ਡਾਕਟਰ ਅਨਿਲਜੀਤ ਨੂੰ ਗੋਲੀਆਂ ਮਾਰੀਆਂ ਗਈਆਂ ਹਨ ਨੂੰ ਪਹਿਲਾਂ ਵੀ ਧਮਕੀਆਂ ਮਿਲ ਚੁੱਕੀਆਂ ਹਨ, ਜਿਸਦੇ ਚਲਦਿਆਂ ਅੱਜ ਧਮਕੀਆਂ ਦੇਣ ਵਾਲਿਆਂ ਨੇ ਧਮਕੀ ਨੂੰ ਆਖਰਕਾਰ ਪੂਰਾ ਕਰ ਦਿੱਤਾ ਤੇ ਡਾਕਟਰ ਜਿਸਦੀ ਹਾਲਤ ਕਾਫੀ ਨਾਜੁਕ ਹੈ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਵੀ ਕਰਵਾਇਆ ਗਿਆ ਹੈ ਤਾਂ ਜੋ ਡਾਕਟਰ ਦੀ ਜਾਨ ਬਚਾਈ ਜਾ ਸਕੇ ਤੇ ਹਾਲਤ ਠੀਕ ਹੋਣ ਤੇ ਡਾਕਟਰ ਤੋ਼ ਹੀ ਪਤਾ ਕੀਤਾ ਜਾ ਸਕੇ ਕਿ ਆਖਰ ਉਸਨੂੰ ਗੋਲੀਆਂ ਮਾਰਨ ਵਾਲੇ ਕੌਣ ਸਨ। ਪੁਲਸ ਨੇ ਮੌਕੇ ਤੇ ਪਹੁੰਚ ਲਿਆ ਨਰਸਿੰਗ ਹੋਮ ਨੂੰ ਕਬਜੇ ਵਿਚ ਜਿ਼ਲਾ ਮੋਗਾ ਦੇ ਕਸਬਾ ਕੋਟ ਈਸੇ ਖਾਂ ਦੀ ਪੰਜਾਬ ਪੁਲਸ ਨੇ ਘਟਨਾਕ੍ਰਮ ਦਾ ਪਤਾ ਚਲਦਿਆਂ ਹੀ ਮੌਕੇ ’ਤੇ ਪਹੁੰਚ ਕੇ ਨਰਸਿੰਗ ਹੋਮ ਨੂੰ ਕਬਜ਼ੇ ਵਿੱਚ ਲੈ ਲਿਆ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਨਹੀ਼ ਦਿੱਤਾ। ਕਿਉਂਕਿ ਪੁਲਸ ਵਲੋਂ ਵਾਰਦਾਤ ਵਾਲੀਆਂ ਥਾਵਾਂ ਤੋਂ ਘਟਨਾਕ੍ਰਮ ਦੇ ਸਮੁੱਚੇ ਸਬੂਤਾਂ ਨੂੰ ਇਕੱਠਾ ਕਰਨਾ ਹੁੰਦਾ ਹੈ।

Related Post