post

Jasbeer Singh

(Chief Editor)

Patiala News

ਪਿਛਲੇ ਦਿਨੀਂ ਆਏ ਝੱਖੜ ਨੇ ਸੈਂਕੜੇ ਏਕੜ ਮੱਕੀ ਦੀ ਫਸਲ ਕੀਤੀ ਤਬਾਹ

post-img

ਪਿਛਲੇ ਦਿਨੀਂ ਆਏ ਝੱਖੜ ਨੇ ਸੈਂਕੜੇ ਏਕੜ ਮੱਕੀ ਦੀ ਫਸਲ ਕੀਤੀ ਤਬਾਹ ਪੀੜਤ ਕਿਸਾਨਾਂ ਵਲੋਂ ਮੁਆਵਜ਼ੇ ਦੀ ਮੰਗ ਨਾਭਾ 25 ਅਪ੍ਰੈਲ : ਕੁਦਰਤੀ ਆਫਤ ਦੇ ਨਾਲ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਮੱਕੇ ਦੀ ਫਸਲ ਦਾ ਹੋਇਆ ਵੱਡਾ ਨੁਕਸਾਨ, ਨਾਭਾ ਦੇ ਪਿੰਡ ਬਿੰਨਾਹੇੜੀ ਦੇ ਕਿਸਾਨ ਹਰ ਸਾਲ 400 ਏਕੜ ਦੇ ਲਗਭਗ ਮੱਕੀ ਦੀ ਫਸਲ ਦੀ ਬਿਜਾਈ ਕਰਦੇ ਹਨ।, ਕਿਉਂਕਿ ਮੱਕੀ ਦੀ ਕਟਾਈ ਅਗਲੇ ਮਹੀਨੇ ਮਈ ਦੇ ਵਿੱਚ ਹੋ ਜਾਣੀ ਸੀ, ਪਿਛਲੇ ਦਿਨੀਂ ਤੇਜ਼ ਹਨੇਰੀ ਅਤੇ ਵਾਰਸ ਦੇ ਨਾਲ ਮੱਕੀ ਦੀ ਫਸਲ ਬਿਲਕੁਲ ਟੁੱਟ ਚੁੱਕੀ ਹੈ, ਕਿਸਾਨ ਮੁਆਵਜੇ ਦੀ ਮੰਗ ਕਰ ਰਹੇ ਹਨ। ਮੱਕੀ ਦੀ ਫਸਲ ਵੱਲ ਵੇਖ ਮਨ ਭਾਵਕ ਹੁੰਦਾ ਹੈ, ਹਰਪਾਲ ਸਿੰਘ ਤੇ ਹੋਰ ਕਿਸਾਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪਹਿਲਾਂ ਮੱਕੀ ਦਾ ਬੀਜ਼ ਬਲੈਕ ਦੇ ਵਿੱਚ ਮਿਲਿਆ ਇਸ ਨੂੰ ਬੀਜਣ ਲਈ ਪਰ ਏਕੜ ਤੇ 25 ਤੋਂ 30 ਹਜ ਦਾ ਖਰਚਾ ਆਉਂਦਾ ਹੈ। ਇਸ ਫਸਲ ਦੇ ਵਿੱਚ ਡੀ. ਏ. ਪੀ. ਖਾਦ ਦੀ ਵੱਧ ਤੋਂ ਵੱਧ ਲੋੜ ਪੈਂਦੀ ਹੈ ਉਹ ਵੀ ਬੜਾ ਮੁਸ਼ਕਿਲ ਮਿਲਿਆ ਪਰ ਜਦ ਹੁਣ ਤਕਰੀਬਨ ਮੱਕੀ ਦੀ ਫਸਲ ਤਿਆਰ ਹੋਣ ਕਿਨਾਰੇ ਸੀ ਤਾਂ ਆਈ ਇਸ ਕੁਦਰਤੀ ਆਫ਼ਤ ਨੇ ਸਾਰਾ ਕੁੱਝ ਬਰਬਾਦ ਕਰ ਦਿੱਤਾ ਹੈ ਉਨਾਂ ਕਿਹਾ ਅਹਿਜੇ ਔਖੇ ਵੇਲੇ ਸਰਕਾਰ ਨੂੰ ਕਿਸਾਨਾਂ ਦੀ ਬਾਹ ਫੜਨੀ ਚਾਹਿਦੀ ਹੈ

Related Post