
ਅੰਮ੍ਰਿਤਸਰ `ਚ ਜ਼ਮੀਨ ਦਾ ਕਬਜ਼ਾ ਲੈਣ ਆਏ ਮਾਲ ਮਹਿਕਮਾ ਤੇ ਨਗਰ ਨਿਗਮ ਨੂੰ ਖਾਲੀ ਹੱਥ ਮੁੜਨਾ ਪਿਆ
- by Jasbeer Singh
- September 10, 2024

ਅੰਮ੍ਰਿਤਸਰ `ਚ ਜ਼ਮੀਨ ਦਾ ਕਬਜ਼ਾ ਲੈਣ ਆਏ ਮਾਲ ਮਹਿਕਮਾ ਤੇ ਨਗਰ ਨਿਗਮ ਨੂੰ ਖਾਲੀ ਹੱਥ ਮੁੜਨਾ ਪਿਆ ਝਬਾਲ : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦੇ ਝਬਾਲ ਰੋਡ ਤੇ ਸਥਿਤ 27 ਕਨਾਲ ਏਕੜ ਦੇ ਵਿੱਚ ਬਣੀਆ 20 ਦੇ ਕਰੀਬ ਦੁਕਾਨਾਂ ਦੇ ਉੱਪਰ ਅੱਜ ਨਗਰ ਨਿਗਮ ਤੇ ਮਾਲ ਵਿਭਾਗ ਦੇ ਅਧਿਕਾਰੀ ਕਬਜ਼ਾ ਲੈਣ ਪਹੁੰਚੇ। ਇਸ ਦੌਰਾਨ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਦੁਕਾਨਦਾਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ । ਦੁਕਾਨਦਾਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ 27 ਕਨਾਲ ਜਮੀਨ ਹੈ ਜਿਸ ਦੇ ਵਿੱਚ ਕਰੀਬ 20 ਦੁਕਾਨਾਂ ਹਨ ਅਤੇ ਹਰ ਇੱਕ ਦੁਕਾਨਦਾਰ ਨੇ 25 ਲੱਖ ਰੁਪਏ ਦੀ ਇੱਕ ਦੁਕਾਨ ਖਰੀਦੀ ਹੈ। 2005 ਤੋਂ ਪਹਿਲਾਂ ਦੀਆਂ ਇਹਨਾਂ ਦੁਕਾਨਾਂ ਦੀਆਂ ਰਜਿਸਟਰੀਆਂ ਵੀ ਹੋਈਆਂ ਹਨ। ਲੇਕਿਨ ਹੁਣ ਮਾਲ ਮਹਿਕਮਾ ਅਤੇ ਨਗਰ ਨਿਗਮ ਦੇ ਅਧਿਕਾਰੀ ਜਾਣ ਬੁਝ ਕੇ ਅੱਜ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਆਏ ਹਨ।ਉਹਨਾਂ ਕਿਹਾ ਕਿ ਅੱਜ ਤੋਂ ਚਾਰ ਸਾਲ ਪਹਿਲਾਂ ਵੀ ਇਹਨਾਂ ਜਮੀਨਾਂ ਨੂੰ ਲੈ ਕੇ ਵਿਵਾਦ ਉੱਠਿਆ ਸੀ ਤਾਂ ਉਸ ਸਮੇਂ ਨਗਰ ਨਿਗਮ ਨੇ ਲਿਖ ਕੇ ਦਿੱਤਾ ਸੀ ਕਿ ਸਾਡਾ ਇਸ ਨਾਲ ਕੋਈ ਲੈਣ ਦੇਣ ਨਹੀਂ ਹੈ। ਜਿਸ ਦੇ ਕਿ ਪਟਵਾਰੀ ਸਮੇਤ ਤਹਿਸੀਲਦਾਰ ਨੇ ਵੀ ਹਸਤਾਖਰ ਕੀਤੇ ਹੋਏ ਹਨ। ਲੇਕਿਨ ਅੱਜ ਫਿਰ ਇਹ ਨਜਾਇਜ਼ ਤੌਰ ਤੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਆਏ ਹਨ। ਜਦੋਂ ਅਸੀਂ ਇਹਨਾਂ ਤੋਂ ਕਾਗਜ਼ਾਤ ਮੰਗੇ ਤਾਂ ਕਿਸੇ ਵੀ ਅਧਿਕਾਰੀ ਕੋਲੋਂ ਇਸ ਜ਼ਮੀਨ ਦੇ ਪੁਖਤਾ ਕਾਗਜਾਤ ਨਹੀਂ ਮਿਲੇ ।ਦੂਜੇ ਪਾਸੇ ਮੌਕੇ ਤੇ ਮੌਜੂਦ ਪਟਵਾਰੀ ਤੇ ਕਾਨਗੋ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜੋ ਦੁਕਾਨਦਾਰਾਂ ਵੱਲੋਂ ਕਾਗਜ਼ ਦਿਖਾਏ ਜਾ ਰਹੇ ਹਾਂ ਉਹ ਵੀ ਇੱਕਦਮ ਸਹੀ ਹਨ । ਲੇਕਿਨ ਜੋ ਉਹਨਾਂ ਨੂੰ ਉਹਨਾਂ ਦੇ ਸੀਨੀਅਰ ਅਧਿਕਾਰੀਆਂ ਦੀਆਂ ਹਦਾਇਤਾਂ ਮਿਲੀਆਂ ਹਨ । ਉਹ ਉਹਨਾਂ ਹਦਾਇਤਾਂ ਦੇ ਤਹਿਤ ਹੀ ਇੱਥੇ ਕਬਜ਼ਾ ਲੈਣ ਆਏ ਸਨ ਅਤੇ ਫਿਲਹਾਲ ਦੋਵਾਂ ਦੇ ਕਾਗਜ਼ ਚੈੱਕ ਕੀਤੇ ਜਾ ਰਹੇ ਹਨ ਤੇ ਜੋ ਵੀ ਇਸ ਦੀ ਰਿਪੋਰਟ ਹੋਵੇਗੀ ਉਹ ਸੀਨੀਅਰ ਅਧਿਕਾਰੀਆਂ ਤੱਕ ਭੇਜ ਦਿੱਤੀ ਜਾਵੇਗੀ।