post

Jasbeer Singh

(Chief Editor)

Patiala News

ਸਾਫ ਸਫਾਈ ਪੱਖੋਂ ਪਿੰਡਾਂ ਨਾਲੋਂ ਪਛੜਿਆ ਸ਼ਾਹੀ ਸ਼ਹਿਰ ਪਟਿਆਲਾ

post-img

ਸਾਫ ਸਫਾਈ ਪੱਖੋਂ ਪਿੰਡਾਂ ਨਾਲੋਂ ਪਛੜਿਆ ਸ਼ਾਹੀ ਸ਼ਹਿਰ ਪਟਿਆਲਾ -ਸ਼ਹਿਰ ’ਚ ਪਾਰਕਾਂ ਅਤੇ ਸੜਕਾਂ ਤੇ ਲੱਗੇ ਗੰਦਗੀ ਦੇ ਢੇਰ -ਪਿੰਡਾਂ ਦੀਆਂ ਪੰਚਾਇਤਾਂ ਸਾਫ ਸਫਾਈ ’ਚ ਰਹੀਆਂ ਮੋਹਰੀ, ਸਰਕਾਰ ਨੇ ਕੀਤਾ ਸਨਮਾਨਿਤ ਬਾਰਨ, 30 ਜੂਨ : ਬੀਤੇ ਵਰਿਆਂ ਦੌਰਾਨ ਸ਼ਾਹੀ ਸ਼ਹਿਰ ਪਟਿਆਲਾ ਸਫਾਈ ਪੱਖੋਂ ਪੱਛੜਦਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਜ਼ਿਲ੍ਹੇ ਦੇ ਪਿੰਡਾਂ ਦੀ ਹਾਲਤ ਸਫਾਈ ਪੱਖੋਂ ਪਹਿਲਾਂ ਨਾਲੋਂ ਬਹੁਤ ਬਿਹਤਰ ਹੋਈ ਹੈ, ਜਿਥੇ ਪਿੰਡਾਂ ਅੰਦਰ ਗੰਦੇ ਪਾਣੀ ਦੀ ਨਿਕਾਸੀ, ਛੱਪੜਾਂ ਦੀ ਸਾਫ ਸਫਾਈ,ਗਲੀਆਂ ਨਾਲੀਆਂ ਦੀ ਮੁਰੰਮਤ ਆਦਿ ਸਮੱਸਿਆ ਆਮ ਦੇਖਣ ਨੂੰ ਮਿਲਦੀ ਸਨ। ਪਰ ਹੁਣ ਪਿੰਡਾਂ ਵਿੱਚ ਬੀਤੇ ਵਰ੍ਹੇ ਤੋਂ ਬੜੀ ਤਬਦੀਲੀ ਆਈ ਹੈ ਹੁਣ ਪਿੰਡਾਂ ਅੰਦਰ ਗੰਦੇ ਪਾਣੀ ਦੀ ਨਿਕਾਸੀ ਦੇ ਨਾਲ ਨਾਲ ਗਲੀਆਂ ਦੀ ਮੁਰੰਮਤ ਗ੍ਰਾਮ ਪੰਚਾਇਤਾਂ ਨੇ ਆਪਣੇ ਪੱਧਰ ਤੇ ਕਰਵਾ ਲਈ ਹੈ। ਜਿਲ੍ਹੇ ਦੇ ਬਹੁਤ ਸਾਰੇ ਪਿੰਡ ਸਾਫ ਸਫਾਈ ਵਜੋਂ ਜਾਣੇ ਜਾਣ ਲੱਗ ਪਏ ਹਨ। ਉਨ੍ਹਾਂ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੇ ਪੰਜਾਬ ਸਰਕਾਰ ਤੋਂ ਸਨਮਾਨ ਵੀ ਹਾਸਿਲ ਕੀਤੇ ਹਨ। ਜੇਕਰ ਹੁਣ ਸ਼ਾਹੀ ਸ਼ਹਿਰ ਪਟਿਆਲੇ ਦੀ ਸਾਫ ਸਫਾਈ ਦੀ ਗੱਲ ਕੀਤੀ ਜਾਵੇ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਹੈ। ਸੜਕਾਂ ਤੇ ਲੱਗੇ ਗੰਦਗੀ ਦੇ ਢੇਰ ਪਾਰਕਾਂ ਦੀ ਬਦਤਰ ਹਾਲਤ ਟੁੱਟੀਆਂ ਸੜਕਾਂ ਥਾਂ ਥਾਂ ਤੇ ਹੋਏ ਨਜਾਇਜ਼ ਕਬਜ਼ਿਆਂ ਨੇ ਸ਼ਾਹੀ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲਗਾ ਕੇ ਰੱਖ ਦਿੱਤਾ ਹੈ। ਸ਼ਾਹੀ ਸ਼ਹਿਰ ਪਟਿਆਲਾ ਦੇ ਕੁਝ ਏਰੀਏ ਸਾਫ ਸਫਾਈ ਅਤੇ ਸ਼ਹਿਰ ਦੀ ਸੁੰਦਰਤਾ ਵਜੋਂ ਜਾਣੇ ਜਾਂਦੇ ਸਨ। ਅੱਜ ਉਹਨਾਂ ਏਰੀਆ ’ਚ ਵੀ ਥਾਂ ਥਾਂ ਤੇ ਗੰਦਗੀ ਦੇ ਢੇਰ ਲੱਗੇ ਨਜ਼ਰ ਆਉਂਦੇ ਹਨ ਜਿਆਦਾ ਤਰ ਲੋਕ ਪੋਲੀਥੀਨ ਦੇ ਲਿਫਾਫਿਆਂ ’ਚ ਘਰਾਂ ਦੀ ਗੰਦਗੀ ਭਰ ਕੇ ਸੜਕਾਂ ਦੇ ਕਿਨਾਰੇ ਸੁੱਟੀ ਨਜ਼ਰ ਆਉਂਦੀ ਹੈ ਜਿਸ ਕਾਰਨ ਆਮ ਲੋਕਾਂ ਨੂੰ ਫੈਲੀ ਬਦਬੂ ਕਾਰਨ ਲੰਘਣਾ ਔਖਾ ਹੋਇਆ ਪਿਆ ਹੈ। ਸ਼ਹਿਰ ਦੇ ਬਹੁਤੇ ਪਾਰਕਾਂ ’ਚ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਕਰਕੇ ਨਜਾਇਜ਼ ਰੇਹੜੀਆਂ ਲਗਾ ਰੱਖੀਆਂ ਹਨ।ਨਗਰ ਨਿਗਮ ਪਟਿਆਲਾ ਆਪਣੇ ਵਾਰਡਾਂ ਤੇ ਪੀਡੀਏ ਆਪਣੀਆਂ ਕਾਲੋਨੀਆਂ ਨੂੰ ਸਾਫ ਸੁਥਰਾ ਬਣਾਉਣ ਵਿੱਚ ਨਾਕਾਮ ਸਾਬਤ ਹੋਇਆ ਹੈ। ਸ਼ਹਿਰ ਦੇ ਲੋਕ ਨਹੀਂ ਸਮਝਦੇ ਆਪਣੇ ਸ਼ਹਿਰ ਪ੍ਰਤੀ ਜ਼ਿੰਮੇਦਾਰੀ ਘਰਾਂ ਦਾ ਕੂੜਾ,ਗੰਦਗੀ ਸੜਕ ਤੇ ਛੁੱਟਣਾ ਕੁਝ ਸ਼ਹਿਰ ਦੇ ਲੋਕਾਂ ਲਈ ਆਮ ਗੱਲ ਹੈ। ਜਿਨਾਂ ਕਲੋਨੀਆਂ ਵਿੱਚ ਪੜੇ ਲਿਖੇ ਲੋਕ ਜਿਆਦਾ ਰਹਿੰਦੇ ਹਨ ਉਹਨਾਂ ਕਲੋਨੀਆਂ ਵਿੱਚ ਵੀ ਥਾਂ ਥਾਂ ਤੇ ਲੋਕਾਂ ਵੱਲੋਂ ਘਰਾਂ ਦਾ ਕੂੜਾ,ਗੰਦਗੀ ਰਾਤ ਦੇ ਸਮੇਂ ਸੜਕਾਂ ਕਿਨਾਰੇ ਸੁੱਟ ਦਿੱਤੀ ਜਾਂਦੀ ਹੈ। ਆਮ ਕਾਲੋਨੀਆਂ ਦਾ ਕੀ ਹਾਲ ਹੋਵੇਗਾ।ਸ਼ਹਿਰ ਵਾਸੀ ਸ਼ਹਿਰ ਪ੍ਰਤੀ ਸੁੰਦਰਤਾ ਨੂੰ ਲੈ ਕੇ ਆਪਣੀ ਜਿੰਮੇਦਾਰੀ ਨੂੰ ਨਹੀਂ ਸਮਝ ਰਹੇ। ਪ੍ਰਵਾਸੀ ਲੋਕਾਂ ਨੇ ਫਲਾਈ ਸ਼ਹਿਰ ’ਚ ਗੰਦਗੀ ਸ਼ਹਿਰ ਅੰਦਰ ਜਿਆਦਾਤਰ ਨਜਾਇਜ਼ ਰੇਹੜੀਆਂ ਪਰਵਾਸੀ ਲੋਕਾਂ ਵੱਲੋਂ ਲਗਾਈਆਂ ਗਈਆਂ ਹਨ। ਉਹਨਾਂ ਵੱਲੋਂ ਪਾਬੰਦੀ ਦੇ ਬਾਵਜੂਦ ਵੀ ਖੁੱਲ ਕੇ ਪੋਲੀਥੀਨ ਅਤੇ ਹੋਰ ਸਮੱਗਰੀ ਦੀ ਵਰਤੋਂ ਕੀਤੀ ਜਾ ਰਹੀ। ਰੇਹੜੀ ਲਗਾਉਣ ਤੋਂ ਬਾਅਦ ਸਾਰੀ ਗੰਦਗੀ ਸੜਕਾਂ ਕਿਨਾਰੇ ਸੁੱਟ ਕੇ ਚਲੇ ਜਾਂਦੇ ਹਨ।

Related Post

Instagram