
ਸ੍ਰੀ ਅਕਾਲ ਤਖਤ ਸਾਹਿਬ ਦੇ ਭਗੌੜੇ ਸੁਖਬੀਰ ਧੜੇ ਨੂੰ ਸੰਗਤਾਂ ਕਦੇ ਵੀ ਨਹੀ ਕਰਨਗੀਆਂ ਪ੍ਰਵਾਨ : ਚੰਦੂਮਾਜਰਾ
- by Jasbeer Singh
- February 28, 2025

ਸ੍ਰੀ ਅਕਾਲ ਤਖਤ ਸਾਹਿਬ ਦੇ ਭਗੌੜੇ ਸੁਖਬੀਰ ਧੜੇ ਨੂੰ ਸੰਗਤਾਂ ਕਦੇ ਵੀ ਨਹੀ ਕਰਨਗੀਆਂ ਪ੍ਰਵਾਨ : ਚੰਦੂਮਾਜਰਾ - 28 ਲੱਖ ਦੀ ਭਰਤੀ ਕਰਨ ਵਾਲਿਆਂਨੂੰ ਪੰਜਾਬ ਵਿਚੋਂ 8 ਲੱਖ ਵੋਟਾਂ ਵੀ ਨਹੀ ਮਿਲੀਆਂ : ਵਡਾਲਾ - ਅਕਾਲੀ ਦਲ ਸਿਰਫ਼ ਤੇ ਸਿਰਫ਼ ਸ੍ਰੀ ਅਕਾਲ ਤਖਤ ਸਾਹਿਬ ਦੀਰਹਿਨੁਮਾਈ ਹੇਠ ਹੀ ਸਫਲ ਹੋ ਸਕਦਾ ਹੈ ਪਟਿਆਲਾ : ਪੰਜਾਬ ਦੇ ਸਾਬਕਾ ਮੰਤਰੀ ਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇਥੇ ਆਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਭਗੌੜੇ ਸੁਖਬੀਰ ਧੜੇ ਨੂੰ ਸੰਗਤਾਂ ਕਦੇ ਵੀ ਪ੍ਰਵਾਨ ਨਹੀ ਕਰਨਗੀਆਂ । ਪ੍ਰੋਫੈਸਰ ਚੰਦੂਮਾਜਰਾ ਅੱਜ ਇੱਥੇ ਐਸ. ਜੀ. ਪੀ. ਸੀ. ਦੇ ਸੀਨੀਅਰ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਵਲੋ ਕਰਵਾਏ ਗਏ ਇਕ ਸਮਾਗਮ ਵਿਚ ਹਿੱਸਾ ਲੈਣ ਤੋਂ ਬਾਅਦ ਗੱਲਬਾਤ ਕਰ ਰਹੇ ਸਨ । ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਆਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜਾ ਸੁਖਬੀਰ ਧੜਾ ਅੱਜ ਦਾਅਵਾ ਕਰ ਰਿਹਾ ਹੈ ਕਿ ਉਨ੍ਹਾ ਦਾ ਜਾਅਲੀ ਅਕਾਲੀ ਦਲ ਪੰਜਾਬ ਵਿਚ 28 ਲੱਖ ਦੀਭਰਤੀ ਕਰ ਰਿਹਾ ਹੈ ਪਰ ਇਸ ਗੱਲ ਦੀ ਬੜੀ ਹੈਰਾਨੀ ਹੈ ਕਿ ਜਿਹੜੇ ਅਕਾਲੀ ਦਲ ਨੂੰ 8 ਲੱਖ ਵੋਟਾਂ ਵੀ ਨਹੀ ਪਈਆਂ, ਉਹ 28 ਲੱਖ ਦੀ ਭਰਤੀ ਕਿਸ ਤਰ੍ਹਾ ਕਰ ਰਿਹਾ ਹੈ । ਉਨ੍ਹਾ ਆਖਿਆ ਕਿ ਜਾਅਲੀ ਰਸੀਦਾਂ ਦੇ ਸਹਾਰੇ ਹੁਣ ਪੰਜਾਬ ਦੇ ਲੋਕਾਂ ਨੂੰ ਸੁਖਬੀਰ ਗੁੰਮਰਾਹ ਨਹੀ ਕਰ ਸਕਦਾ ਕਿਉਂਕ ਅੱਜ ਇਨਾ ਦੀ ਅਸਲੀਅਤ ਪੂਰੀ ਤਰ੍ਹਾ ਬਾਹਰ ਆ ਚੁਕੀ ਹੈ । ਚੰਦੂਮਾਜਰਾ ਅਤੇ ਵਡਾਲਾ ਨੇ ਆਖਿਆ ਕਿ ਹੈਰਾਨੀ ਹੈ ਕਿ ਜਿਸ ਸੁਖਬੀਰ ਧੜੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾ ਮੰਨਣ ਕਾਰਨ ਪੰਜਾਬ ਦੀਆਂ ਸੰਗਤਾਂ ਨੇ ਨਕਾਰ ਦਿੱਤਾ ਹੋਵੇ । ਉਹ ਫਿਰ ਅੱਜ ਪੁਰਾਣਂਆਂ ਗਲਤੀਆਂ ਨੂੰੂ ਦੁਹਰਾ ਰਿਹਾ ਹੈ । ਉਨ੍ਹਾ ਆਖਿਆ ਿਕ ਜਦੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਪਸਟ ਹੁਕਮ ਹੋ ਗਏ ਸਨ ਕਿ ਹੁਣ ਸਿਰਫ ਸੱਤ ਮੈਂਬਰੀ ਕਮੇਟੀ ਹੀ ਭਰਤੀ ਕਰੇਗੀ । ਉਸ ਵੇਲੇ ਆਪਣੀ ਜਾਅਲੀ ਭਰਤੀ ਕਰਕੇ ਸੁਖਬੀਰ ਵਲੋ ਅਤੇ ਉਸਦੇ ਧੜੇ ਵਲੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦਿੱਤੀ ਗਈ ਹੈ । ਉਨ੍ਹਾਂ ਆਖਿਆ ਕਿ ਇਸਤੋ ਸਪੱਸਟ ਹੈ ਕਿ ਹੁਣ ਸੁਖਬੀਰ ਦੇ ਦਿਨ ਬਹੁਤ ਮਾੜੇ ਆ ਚੁਕੇ ਹਨ । ਚੰਦੂਮਾਜਰਾ ਤੇ ਵਡਾਲਾ ਨੇ ਆਖਿਆ ਕਿ ਸ੍ਰੋਮਣੀ ਅਕਾਲੀ ਦੀ ਸਿਰਫ ਤੇ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਸਫਲ ਹੋ ਸਕਦਾ ਹੈ ਤੇ ਅਸੀ ਸਮੁਚੀਆਂ ਪੰਥਕ ਸ਼ਕਤੀਆਂ ਨੂੰ ਇਕਠਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਹੀ ਪੰਜਾਬ ਵਿਚ ਅਕਾਲੀ ਦਲ ਦਾ ਝੰਡਾ ਬੁਲੰਦ ਕਰਨਾ ਚਾਹੁੰਦੇ ਹਾਂ । ਉਨ੍ਹਾਂ ਆਖਿਆ ਕਿ ਪੰਥਕ ਧਿਰਾਂ ਨੂੰ ਵੀ ਨਿਜੀ ਏਜੰਡੇ ਛੱਡ ਕੇ ਇਕਠੇ ਹੋਣਦ ੀ ਅਪੀਲ ਕਰ ਰਹੇ ਹਾਂ । ਉਨ੍ਹਾਂ ਆਖਿਆ ਕਿ ਹਾਲਾਤ ਇਹ ਹਨ ਕਿ ਸੁਖਬੀਰ ਧੜਾ ਪੰਜਾਬ ਦੇ ਨਕਸੇ ਤੋਂ ਹੀ ਗਾਇਬ ਹੋ ਚੁਕਿਆ ਹੈ, ਜਦੋ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੁੰਦੇ ਹਨ ਪਰ ਸੁਖਬੀਰ ਅਤੇ ਇਸਦੀ ਜੁੰਡਲੀ ਨੂੰ ਨਹੀ। ਚੰਦੂਮਾਜਰਾ ਨੇ ਆਖਿਆ ਕਿ ਆਉਣ ਵਾਲੇ ਸਮੇਂ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਪੰਜਾਬ ਅੰਦਰ ਕਿ ਐਕਸ਼ਨ ਕਰਨਾ ਹੈ। ਇਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਤੇ ਜਲਦ ਹੀ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਨੂੰ ਮਿਲਕੇ ਅਗਲੀ ਵਿਉਂਤਬੰਦੀ ਕੀਤੀ ਜਾਵੇਗੀ । ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਾਬਕਾ ਵਿਧਾਇਕ ਹਲਕਾ ਸਨੌਰ ਹਰਿੰਦਰ ਪਾਲ ਸਿੰਘ ਚੰਦੂਮਾਜਰਾ, ਐਡਵੋਕੇਟ ਸਿਮਰਨ ਸਿੰਘ ਚੰਦੂਮਾਜਰਾ, ਐਸਜੀਪੀਸੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਪ੍ਰੀਤਮ ਸਿੰਘ ਸਨੌਰ ਸਾਬਕਾ ਪ੍ਰਧਾਨ, ਅਮਰਜੀਤ ਸਿੰਘ ਨੌਗਾਵਾ, ਸ਼ਾਨਵੀਰ ਸਿੰਘ ਬ੍ਰਹਮਪੁਰਾ, ਬਿਕਰਮ ਸਿੰਘ ਫਰੀਦਪੁਰ, ਗੁਰਦੇਵ ਸਿੰਘ ਸੇਖਪੁਰਾ, ਜਸਵੀਰ ਸਿੰਘ ਠੇਕੇਦਾਰ, ਮਨਿੰਦਰ ਸਿੰਘ ਕੌੜਾ, ਕੁਲਦੀਪ ਸਿੰਘ ਹਰਪਾਲਪੁਰ, ਗੁਰਜੰਟ ਸਿੰਘ ਨੂਰਖੇੜੀਆਂ, ਨਿਰੰਜਨ ਸਿੰਘ ਫੌਜੀ, ਤਰਸੇਮ ਸਿੰਘ ਕੋਟਲਾ, ਭਰਭੂਰ ਸਿੰਘ ਮਹਿਤਾਬਗੜ, ਜਸਪ੍ਰੀਤ ਸਿੰਘ ਬੱਤਾ, ਜਤਿੰਦਰ ਸਿੰਘ ਪਹਾੜੀਪੁਰ ਅਤੇ ਹੋਰ ਵੀ ਬਹੁਤ ਸਾਰੇ ਨੇਤਾ ਹਾਜਰ ਸਨ ।