
ਹਾਲੋ ਬੇਹਾਲ ਪਟਿਆਲਾ ਦਾ ਸੀਵਰੇਜ ਸਿਸਟਮ :ਗਲੀਆਂ ਮੁਹੱਲਿਆਂ ਵਿਚ ਬਣਿਆਂ ਸੀਵਰੇਜ ਸਿਸਟਮ ਹੋ ਰਿਹਾ ਹੈ ਫੇਲ
- by Jasbeer Singh
- April 28, 2025

ਹਾਲੋ ਬੇਹਾਲ ਪਟਿਆਲਾ ਦਾ ਸੀਵਰੇਜ ਸਿਸਟਮ :ਗਲੀਆਂ ਮੁਹੱਲਿਆਂ ਵਿਚ ਬਣਿਆਂ ਸੀਵਰੇਜ ਸਿਸਟਮ ਹੋ ਰਿਹਾ ਹੈ ਫੇਲ - ਗਲੀਆਂ ਮੁਹੱਲਿਆਂ ਵਿਚ ਪਾਏ ਸੀਵਰੇਜ ਪਾਈਪ ਸੀਵਰੇਜ ਰਾਹੀਂ ਲੰਘਣ ਵਾਲੇ ਮਲ ਮੂਤਰ ਆਦਿ ਗੰਦਗੀ ਨੂੰ ਲੰਘਾਉਣ ਦੀ ਨਹੀਂ ਰੱਖਦੇ ਸਮਰੱਥਾ - ਸੀਵਰੇਜ ਸਿਸਟਮ ਵਿਚ ਜਿਆਦਾਦਰ ਥਾਵਾਂ ਤੇ ਸਟੇਟ ਸੀਵਰੇਜ ਸਿਸਟਮ ਢਲਾਨ ਕਿਤੇ ਕਿਤੇ - ਢਲਾਨ ਨਾ ਹੋਣ ਕਾਰਨ ਖੜ੍ਹਾ ਰਹਿੰਦਾ ਹੈ ਸੀਵਰੇਜ ਅੰਦਰ ਗੰਦ ਪਟਿਆਲਾ, 28 ਅਪੈ੍ਰਲ : ਪਟਿਆਲਾ ਦਾ ਸੀਵਰੇਜ ਸਿਸਟਮ ਹਾਲੋ ਬੇਹਾਲ ਹੋ ਰਿਹਾ ਹੈ। ਪਟਿਆਲਾ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿਚ ਵੀ ਥਾਂ ਥਾਂ ਖੜਿਆ ਪਾਣੀ, ਸੀਵਰੇਜ ਜਾਮ ਨਗਰ ਨਿਗਮ ਦੇ ਪ੍ਰਬੰਧਾਂ ਨੂੰ ਮੂੰਹ ਚਿੜਾਉਂਦਾ ਹੈ। ਹਾਲਾਂਕਿ ਨਗਰ ਨਿਗਮ ਦੇ ਸੀਵਰੇਜ ਕਰਮਚਾਰੀ ਪੂਰੀ ਮੁਸਤੈਣੀ ਨਾਲ ਇਸਨੂੰ ਖੋਲਣ ਦੀ ਕੋਸ਼ਿਸ਼ ਕਰਦੇ ਹਨ ਪਰ ਟੈਕਨੀਕਲ ਕਾਰਨਾਂ ਕਰਕੇ, ਡੇਅਰੀਆਂ ਸਿਫ਼ਟ ਨਾ ਹੋਣ ਕਰਕੇ ਸੀਵਰੇਜ ਜਾਮ ਦੀ ਸਮੱਸਿਆ ਤੋਂ ਲੋਕ ਤਰਾਹ ਤਰਾਹਕਰ ਰਹੇ ਹਨ। ਸੀਵਰੇਜ ਜਾਮ ਦੇ ਪਿੱਛੇ ਇੱਕ ਕਾਰਨ ਉਥੇ ਵੱਡੇ ਸੀਵਰੇਜ ਪਾਈਪ ਨਾ ਪਾ ਕੇ ਬਹੁਤ ਹੀ ਛੋਟੇ ਸੀਵਰੇਜ ਦੇ ਪਾਈਪ ਪਾ ਦਿੱਤੇ ਜਾਂਦੇ ਹਨ, ਜਿਸ ਕਾਰਨ ਘਰਾਂ ਵਿਚੋਂ ਨਿਕਲਣ ਵਾਲੀ ਗੰਦਗੀ ਅੱਗੇ ਵੱਡੇ ਸੀਵਰੇਜ ਪਾਈਪਾਂ ਤੱਕ ਪਹੁੰਚਣ ਵਿਚ ਬਹੁਤ ਹੀ ਜਿਆਦਾ ਸਮਾਂ ਲੈਂਦੀ ਹੈ, ਜਿਸ ਕਾਰਨ ਤਕਰੀਬਨ ਤਕਰੀਬਨ ਸੀਵਰੇਜ ਸਿਸਟਮ ਜਾਮ ਰਹਿੰਦਾ ਹੈ ਤੇ ਵਾਰ ਵਾਰ ਸੀਵਰੇਜ ਖੋਲ੍ਹਣ ਲਈ ਨਗਰ ਨਿਗਮ ਦੇ ਸਿਕਾਇਤ ਕੇਂਦਰ ਵਿਖੇ ਸਿਕਾਇਤਾਂ ਕਰਨ ਤੇ ਸੀਵਰੇਜ ਕਰਮਚਾਰੀ ਸੀਵਰੇਜ ਵਿਚ ਡਾਂਗਾਂ ਮਾਰ ਮਾਰ ਕੇ ਤੇ ਗੰਦਗੀ ਕੱਢ ਕੇ ਸੀਵਰੇਜ ਖੋਲ੍ਹ ਤਾਂ ਜਾਂਦੇ ਹਨ ਪਰ ਫਿਰ ਹਾਲਾਤ ਥੋੜੇ ਸਮੇਂ ਬਾਅਦ ਉਵੇਂ ਦੇ ਉਵੇਂ ਹੀ ਹੋ ਜਾਂਦੇ ਹਨ, ਜਿਸ ਕਾਰਨ ਸੀਵਰੇਜ ਸਮੱਸਿਆਵਾਂ ਵਿਚ ਵਾਧਾ ਹੁੰਦਾ ਰਹਿੰਦਾ ਹੈ ਪਰ ਪੱਕਾ ਹੱਲ ਨਹੀਂ ਹੋ ਪਾਉਂਦਾ। ਗਲੀਆਂ ਮੁਹੱਲਿਆਂ ਵਿਚ ਪਾਏ ਗਏ ਸੀਵਰੇਜ ਸਿਸਟਮ ਦੇ ਬਲਾਕ ਰਹਿਣ ਪਿੱਛੇ ਇਕ ਕਾਰਨ ਇਹ ਵੀ ਦੇਖਿਆ ਗਿਆ ਹੈ ਕਿ ਸੀਵਰੇਜ ਦੇ ਇਕ ਸਿਰੇ ਤੋਂ ਦੂਸਰੇ ਸਿਰੇ ਤੱਕ ਢਲਾਨ ਨਾਮਾਤਰ ਹੀ ਹੁੰਦੀ ਹੈ ਜਿਸ ਨਾਲ ਸੀਵਰੇਜ ਅੰਦਰ ਵਗ ਰਹੀ ਗੰਦਗੀ ਪਾਣੀ ਦੇ ਵਹਾਅ ਨਾਲ ਬਹੁਤ ਹੀ ਹੋਲੀ ਹੋਲੀ ਤੁਰਦੀਹੈਪਰ ਜੇਕਰ ਸੀਵਰੇਜ ਪਾਉਣ ਵਾਲੇ ਜਿਥੇ ਵੱਡੇ ਸੀਵਰੇਜ ਪਾਈਪ ਪਾਏ ਜਾਣ ਤਾਂ ਘਰਾਂ ਵਿਚੋਂ ਨਿਕਲਣ ਵਾਲੀ ਗੰਦਗੀ ਵੱਡੀਆਂ ਪਾਈਪਾਂ ਵਿਚ ਜੇਕਰ ਕਾਫੀ ਸਮਾਂ ਰਹਿ ਵੀ ਜਾਵੇਗੀ ਤਾਂ ਉਹ ਆਪਣੀ ਸਮਰੱਥਾ ਮੁਤਾਬਕ ਜਲਦੀ ਜਲਦੀ ਬਲਾਕ ਨਹੀਂ ਹੋਵੇਗੀ ਤੇ ਜੇਕਰ ਢਲਾਨ ਬਣੀ ਹੋਈ ਹੋਵੇਗੀ ਤਾਂ ਉਹ ਵੀ ਸੀਵਰੇਜ ਸਿਸਟਮ ਅੰਦਰ ਵਗ ਰਹੇ ਪਾਣੀ ਦੇ ਨਾਲ ਰੁੜਦੀ ਰਹੇਗੀ ਤੇ ਸੀਵਰੇਜ ਜਿ਼ਆਦਾਤਰ ਜਾਮ ਨਹੀਂ ਹੋਣਗੇ। ਨਗਰ ਨਿਗਮ ਕੋਲ ਬਰਸਾਤੀ ਪਾਣੀ ਦਾ ਵੀ ਕੋਈ ਨਹੀਂ ਹੈ ਸੁੱਚਜਾ ਪ੍ਰਬੰਧ ਨਗਰ ਨਿਗਮ ਪਟਿਆਲਾ ਦੇਕੋਲ ਪਟਿਆਲਵੀਆਂ ਤੋਂ ਭਾਰੀ ਮਾਤਰਾ ਵਿਚ ਤਰ੍ਹਾਂ ਤਰ੍ਹਾਂ ਤੋਂ ਟੈਕਸ ਦੀ ਰਿਕਰਵਰੀ ਕਰਕੇ ਨਿਗਮ ਨੂੰ ਮਾਲਾ ਮਾਲ ਬਣਾਉਣ ਲਈ ਤਾਂ ਬਹੁਤ ਕਿਆਸਰਾਈਆਂ ਹਨ ਪਰ ਨਗਰ ਨਿਗਮ ਕੋਲ ਪਟਿਾਲਵੀਆਂ ਕੋਲ ਮਾਲੀਆ ਇਕੱਠਾ ਕਰਕੇ ਪਟਿਆਲਵੀਆਂ ਨੂੰ ਸਹੂਲਤਾ ਦੇਣ ਲਈ ਕੋਈ ਵੀ ਸੁੱਚਜਾ ਤੇ ਠੋਸ ਪ੍ਰਬੰਧ ਨਹੀਂ ਹੈ। ਹਾਂ ਜੇਕਰ ਹੈ ਤਾਂ ਬਸ ਇਕ ਰਟਿਆ ਰਟਾਇਆ ਪ੍ਰਬੰਧ ਜ਼ਰੂਰ ਹੈ ਇਸ ਵਾਰ ਦੇ ਬਰਸਾਤੀ ਸੀਜਨ ਵਿਚ ਬਰਸਾਤੀ ਪਾਣੀ ਨਹੀਂ ਖੜ੍ਹੇਗਾ ਪਰ ਹਾਲਾਤ ਇਹੋ ਜਿਹੇ ਹੁੰਦੇ ਹਨ ਕਿ ਚੁਫੇਰੇਓਂ ਖੇਤਰ ਦੇ ਖੇਤਰ ਪਾਣੀ ਹੀ ਡੁੱਬੇ ਰਹਿੰਦੇ ਹਨ ਕਿਉਂਕਿ ਜਦੋਂ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਹੋਵੇਗਾ ਹੀ ਨਹੀਂ ਤਾਂ ਫਿਰ ਪਾਣੀ ਨੇਜਾਣਾ ਕਿਥੇ ਹੈ ਸੜਕਾਂ ਤੇ ਹੀ ਖੜ੍ਹੇ ਰਹਿਣਾ ਹੈਅਤੇ ਇਸ ਬਰਸਾਤੀ ਪਾਣੀ ਦਾ ਨਿੱਘ ਮਾਣਨ ਲਈ ਫਿਰ ਪਟਿਆਲਵੀ ਵੀ ਪਿੱਛੇ ਨਹੀਂ ਰਹਿ ਸਕਦੇ ਕਿਉਂਕਿ ਉਹ ਵੀ ਇਸ ਬਰਸਾਤੀ ਪਾਣੀ ਜੋ ਕਿ ਸੜਕਾਂ ਤੇ ਪਈ ਗੰਦਗੀ ਨਾਲ ਬਿਲਕੁੱਲ ਗੰਦਾ ਤੇ ਕੀਟਾਣੂ ਭਰਿਆ ਹੋ ਜਾਂਦਾ ਹੈ ਵਿਚ ਲੰਘਣ ਵੇਲੇ ਛਿੱਟਿਆਂ ਨਾਲ ਨਹਾਉਣ ਦਾ ਮੌਕਾ ਮਿਲ ਜਾਂਦਾ ਹੈ । ਰੇਨ ਵਾਟਰ ਸੀਕੇਜ ਵੈਲ ਵੀ ਨਹੀਂ ਹਨ ਭੋਰਾ ਵੀ ਕਾਮਯਾਬ ਨਗਰ ਨਿਗਮ ਪਟਿਆਲਾ ਵਲੋਂ ਵੱਖ ਵੱਖ ਗਲੀਆਂ ਮੁਹੱਲਿਆਂ ਅੰਦਰ ਇੰਟਰਲਾਕਿੰਗ ਟਾਇਲਜ਼ ਵਾਲੀਆਂ ਸੜਕਾਂ ਤੋਂ ਇਲਾਵਾ ਥੋੜੇ ਥੋੜੇ ਡਿਸਟੈਂਸ ਪਾ ਕੇ ਰੇਨ ਵਾਟਰ ਬਣਾਏ ਗਏ ਹਨ ਤਾਂ ਜੋ ਬਰਸਾਤੀ ਪਾਣੀ ਇਨ੍ਹਾਂ ਸੀਕੇਜ ਵੈਲਾਂ ਰਾਹੀਂ ਸੜਕਾਂ ਤੇ ਨਾ ਖੜ੍ਹ ਕੇ ਸੀਵਰੇਜ ਸਿਸਟਮ ਵਿਚ ਚਲਿਆ ਜਾਵੇ ਪਰ ਬਰਸਾਤੀ ਪਾਣੀ ਆਖਰ ਜਾਵੇਗਾ ਤਾਂ ਜੇਕਰ ਸੀਵਰੇਜ ਸਿਸਟਮ ਖਾਲੀ ਹੋਣਗੇ ਤਾਂ ਪਰ ਹਾਲਾਤ ਤਾਂ ਇਹ ਹਨ ਕਿ ਸੀਵਰੇਜ ਗੰਦਗੀ ਨਾਲ ਭਰੇ ਪਏ ਹਨ, ਜਿਸ ਕਾਰਨ ਬਰਸਾਤੀ ਪਾਣੀ ਤਾਂ ਰੇਨ ਵਾਟਰ ਸੀਕੇਜ ਵੈਲਾਂ ਰਾਹੀਂ ਜਾਣਾ ਹੀ ਨਹੀਂ ਉਲਟਾ ਸੀਵਰੇਜ ਵਾਲਾ ਗੰਦਾ ਪਾਣੀ ਹੀ ਇਨ੍ਹਾਂ ਰੇਨ ਵਾਟਰ ਸੀਕੇਜ ਵੈਲਾਂ ਦੇ ਉਪਰ ਮੰਡਰਾਉਂਦਾ ਰਹਿੰਦਾ ਹੈ, ਜਿਸ ਨਾਲ ਗੰਦਗੀ ਹੀ ਗੰਦਗੀ ਫੈਲ ਜਾਂਦੀ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.