post

Jasbeer Singh

(Chief Editor)

Patiala News

ਹਾਲੋ-ਬੇਹਾਲ ਮਿੰਨੀ ਸਕੱਤਰੇਤ ਪਟਿਆਲਾ

post-img

ਹਾਲੋ-ਬੇਹਾਲ ਮਿੰਨੀ ਸਕੱਤਰੇਤ ਪਟਿਆਲਾ ਕਰੋੜਾਂ ਦੀ ਬਿਲਡਿੰਗ ਵਿਚ ਕੋਈ ਵੀ ਸੁਰਖਿਆ ਪ੍ਰਬੰਧ ਨਹੀ -ਸ਼ਾਮ ਨੂੰ ਤਿੰਨੋ ਗੇਟ ਖੁਲੇ : ਜਾ ਕੇ ਖਾਓ ਹਵਾ ਦੇ ਬੁੱਲੇ : 5 ਵਜੇ ਤੋਂ ਬਾਅਦ ਕੋਈ ਵੀ ਪੁੱਛਣ ਵਾਲਾ ਨਹੀ ਪਟਿਆਲਾ, 28 ਅਪੈ੍ਰਲ : ਪਟਿਆਲਾ ਦੇ ਦਿਲ ਵਜੋਂ ਜਾਣੇ ਜਾਂਦੇ ਮਿੰਨੀ ਸਕੱਤਰੇਤ ਦੀ ਹਾਲਤ ਇਸ ਸਮੇਂ ਹਾਲੋ ਬੇਹਾਲ ਹੈ। ਕਰੋੜਾਂ ਦੀ ਬਿਲਡਿੰਗ ਵਿਚ ਕੋਈ ਵੀ ਸੁਰਖਿਆ ਪ੍ਰਬੰਧ ਨਹੀ ਹੈ, ਸਫਾਈ ਦੇ ਪ੍ਰਬੰਧ ਨਹੀ ਹਨ, ਜਿਸ ਕਾਰਨ ਇਹ ਆਪਣੇ ਅਧਿਕਾਰੀਆਂ ਦਾ ਮੂੰਹ ਚਿੜਾ ਰਹੀ ਹੈ। ਇਸ ਮਿੰਨੀ ਸਕੱਤਰੇਤ ਨੂੰ ਚੰਡੀਗੜ੍ਹ ਦੇ ਸੱਕਤਰੇਤ ਦੀ ਤਰਜ ਉਪਰ ਬਣਾਇਆ ਗਿਆ ਸੀ। ਇਸ ਵਿਚ ਡੀ.ਸੀ., ਐਸ.ਐਸ.ਪੀ., ਡਵੀਜਨਲ ਕਮਿਸ਼ਨਰ ਤੋਂ ਲੈ ਕੇ ਲਗਭਗ ਜਿਲੇ ਦੇ ਸਮੁਚੇ ਅਧਿਕਾਰੀਆਂ ਦੇ ਦਫ਼ਤਰ ਹਨ। ਮਿੰਨੀ ਸਕੱਤਰੇਤ ਜਿਸ ਵਿਚ ਏ, ਬੀ, ਸੀ. ਤੇ ਡੀ. ਵੱਡੇ ਵੱਡੇ ਬਲਾਕ ਬਣੇ ਹੋਏ ਹਨ ਤੇ ਇਨ੍ਹਾਂ ਬਲਾਕਾਂ ਵਿਚ ਜਿਲਾ ਪ੍ਰਸ਼ਾਨ, ਪੁਲਸ ਪ੍ਰਸ਼ਾਸਨ ਤੋਂ ਇਲਾਵਾ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੇ ਦਫ਼ਤਰ ਬਣੇ ਹੋਏ ਹਨ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ ਪੰਜ ਵਜੇ ਤੱਕ ਤਾਂ ਰੌਣਕ ਰਹਿੰਦੀ ਹੈ ਪਰ ਜਿਊਂ ਹੀ ਪੰਜ ਵਜਦੇ ਹਨ। ਇਥੇ ਇੰਝ ਸੁਨਸਰਾਂ ਹੋ ਜਾਂਦੀ ਹੈ ਕਿ ਇੰਝ ਲੱਗਦਾ ਹੈ ਕਿ ਇਥੇ ਕੋਈ ਕਦੇ ਹੁੰਦਾ ਵੀ ਹੋਵੇਗਾ ਜਾਂ ਨਹੀਂ। ਛੁੱਟੀ ਹੋਣ ਤੋਂ ਬਾਅਦ ਸੁਰਖਿਆ ਦੇ ਇੰਤਜਾਮ ਹਨ ਜੀਰੋ ਮਿੰਨੀ ਸਕੱਤਰੇਤ ਪਟਿਆਲਾ ਜਿਸਦੇ ਤਿੰਨ ਮੇਨ ਗੇਟ ਹਨ ਤਿੰਨ ਗੇਟਾਂ ਵਿਚੋਂ ਇਕ ਗੇਟ ਜੋ ਕਿ ਮੁੱਖ ਸੜਕ ਵੱਲ ਖੁੱਲ੍ਹਦਾ ਹੈ ਵਿਖੇ ਸਵੇਰ ਸਮੇਂ ਤਾਂ ਇਕ ਪੁਲਸ ਅਧਿਕਾਰੀ ਜ਼ਰੂਰ ਤਾਇਨਾਤ ਹੁੰਦਾ ਹੈ ਕਿਉਂਕਿ ਉਸ ਗੇਟ ਤੋਂ ਡਿਪਟੀ ਕਮਿਸ਼ਨਰ, ਏ. ਡੀ. ਸੀਜ., ਐਸ. ਡੀ. ਐਮ ਤੇ ਹੋਰ ਏ ਬਲਾਕ ਵਿਚ ਬਣੇ ਵੱਖ ਵੱਖ ਅਧਿਕਾਰੀਆਂ ਦੀਆਂ ਸਰਕਾਰੀ ਗੱਡੀਆਂ ਨੇ ਸ਼ੈਡ ਹੇਠਾਂ ਖੜ੍ਹਨਾ ਹੁੰਦਾ ਹੈ। ਇਸਤੋ ਬਿਨਾ ਮਿੰਨੀ ਸਕੱਤਰੇਤ ਦੇ ਦੋ ਹੋਰ ਮੁੱਖ ਗੇਟ ਜਿਨ੍ਹਾਂ ਵਿਚ ਇਕ ਗੇਟ ਤਾਂ ਬੀ ਬਲਾਕ ਜੋ ਕਿ ਪੁਲਸ ਵਿਭਾਗ ਹੈ ਤੇ ਦੂਸਰਾ ਗੇਟ ਜੋ ਕਿ ਸਿੱਧੇ ਸੀ ਬਲਾਕ ਵਿਚ ਬਣੇ ਪੀ. ਡਬਲਿਊ. ਡੀ. ਵਿਭਾਗ, ਆਰ. ਟੀ. ਏ. ਵਿਭਾਗ ਵੱਲ ਖੁੱਲ੍ਹਦਾ ਹੈ। ਸਵੇਰੇ ਵੇਲੇ ਤਾਂ ਲੋਕਾਂ ਦੀ ਭੀੜ ਦੇ ਨਾਲ ਨਾਲ ਵਾਹਨ ਪਾਰਕਿੰਗ ਸਟੈਂਡ ਵਾਲਿਆਂ ਦੀ ਵੀ ਭੀੜ ਲੱਗੀ ਰਹਿੰਦੀ ਹੈ ਪਰ ਜਿਊਂ ਹੀ ਪੰਜ ਵਜਦੇ ਹਨ ਤਾਂ ਉਸ ਤੋਂ ਬਾਅਦ ਇਥੇ ਚਿੜੀ ਵੀ ਫੜਕਦੀ ਦਿਖਾਈ ਨਹੀਂ ਹੁੰਦੀ ਯਾਨੀ ਕਿ ਇੰਨੇ ਵੱਡੇ ਖੇਤਰ ਵਿਚ ਬਣੇ ਮਿੰਨੀ ਸਕੱਤਰੇਤ ਦੀ ਸੁਰੱਖਿਆ ਦਾ ਇੰਚ ਭਰ ਵੀ ਪ੍ਰਬੰਧ ਨਹੀਂ ਹੁੰਦਾ ਤੇ ਕੱਝ ਕੁ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਛੁੱਟੀ ਹੋਣ ਤੋਂ ਬਾਅਦ ਵੀ ਕਈ ਕਈ ਵਾਰ ਆਪਣੇ ਆਪਣੇ ਦਫ਼ਤਰਾਂ ਵਿਚ ਬੈਠ ਕੇ ਕੰਮ ਕੀਤਾ ਜਾਂਦਾ ਹੈ ਪਰ ਸੁਰੱਖਿਆ ਦੇ ਨਾਮ ਤੇ ਕੋਈ ਵੀ ਮੌਜੂਦ ਨਹੀਂ ਹੁੰਦਾ ਬਲਕਿ ਤਿੰਨੇ ਗੇਟ ਝਪੱਟ ਖੁੱਲ੍ਹੇ ਹੁੰਦੇ ਹਨ, ਜਿਸ ਨਾਲ ਕਦੇ ਵੀ ਕੋਈ ਅੰਦਰ ਤੇ ਬੇਰੋਕਟੋਕ ਬਾਹਰ ਜਾ ਸਕਦਾ ਹੈ। ਅਜਿਹਾ ਹੋਣ ਨਾਲ ਕਿਸੇ ਵੀ ਸਮੇਂ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਏਬਲਾਕ, ਬੀ. ਬਲਾਕ ਵਿਚ ਤਾਂ ਜਾਣ ਵੇਲੇ ਕਈ ਤਰ੍ਹਾਂ ਦੇ ਸਕੈਨਰ ਲੱਗੇ ਹੋਏ ਹਨ ਪਰ ਸੀ. ਬਲਾਕ ਤੇ ਡੀ. ਬਲਾਕ ਵੱਲ ਬਣੇ ਵਿਭਾਗਾਂ ਵਿਚ ਕੋਈ ਵੀ ਆਉਣ ਜਾਣ ਵਾਲੇ ਵਿਅਕਤੀ ਤੇ ਉਸ ਦੇ ਨਾਲ ਜਾ ਰਹੇ ਸਮਾਨ ਨੂੰ ਸਕੈਨ ਕਰਨ ਵਾਲਾ ਕੋਈ ਯੰਤਰ ਨਹੀਂ ਲੱਗਿਆ ਹੋਇਆ ਹਾਂ ਬਸ ਜੇਕਰ ਲੱਗੇ ਹੋਏ ਹਨ ਤਾਂ ਆਉਣ ਜਾਣ ਵਾਲੇ ਨੂੰ ਗਤੀਵਿਧੀ ਨੂੰ ਕੈਦ ਕਰਨ ਲਈ ਕੈਮਰੇਜ਼ਰੂਰ ਲੱਗੇ ਹੋਏ ਹਨ, ਜਿਸ ਨਾਲ ਮਿੰਨੀ ਸਕੱਤਰੇਤ ਦੀ ਬਾਹਰ ਤੇ ਅੰਦਰੂਨੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਣਾ ਬੇਹਦ ਮੁਸ਼ਕਲ ਹੈ। ਮਿੰਨੀ ਸਕੱਤਰੇਤ ਦੇ ਅੰਦਰ ਪਏ ਹਨ ਦਰੱਖਤਾਂ ਤੋਂ ਟੁੱਟ ਟੁੱਟ ਕੇ ਸੁੱਕੇ ਪੱਤਿਆਂ ਦੇ ਢੇਰ ਪਟਿਆਲਾ : ਮਿੰਨੀ ਸਕੱਤਰੇਤ ਪਟਿਆਲਾ ਦੇ ਵੱਖ ਵੱਖ ਬਲਾਕਾਂ ਦੇ ਚੁਫੇਰੇਓਂ ਨਜ਼ਰ ਦੌੜਾਈ ਜਾਵੇ ਤਾਂ ਆਪ ਜੀ ਨੂੰ ਮਿੰਨੀ ਸਕੱਤਰੇਤ ਵਿਚ ਲੱਗੇ ਦਰੱਖਤਾਂ ਤੋਂ ਟੁੱਟ ਚੁੱਕੇ ਪੱਤੇ ਜੋ ਕਿ ਸੁੱਕ ਚੁੱਕੇ ਹਨ ਬਲਾਕਾਂ ਦੇ ਕੋਨਿਆਂ ਵਿਚ ਅਤੇ ਵਾਹਨ ਖੜ੍ਹੇ ਕਰਨ ਲਈ ਬਣੇ ਪਾਰਕਿੰਗ ਸਟੈਂਡ ਵਾਲੇ ਸ਼ੈਡਾਂ ਉਤੇ ਡਿੱਗੇ ਦਿਖਾਈ ਦੇਣਗੇ, ਜਿਨ੍ਹਾਂ ਨੂੰ ਸਾਫ ਕਰਨ ਵਾਲਾ ਵੀ ਕੋਈ ਨਹੀਂ, ਜਿਸ ਨਾਲ ਜਿਥੇ ਇਕ ਤਾਂ ਗੰਦਗੀ ਚੁਫੇਰੇਓਂ ਫੈਲੀ ਨਜ਼ਰ ਆਉਂਦੀ ਹੈ ਉਥੇ ਕਦੇ ਵੀ ਕਿਸੇ ਸਮੇਂ ਸੁੱਕੇ ਪੱਤਿਆਂ ਨੂੰ ਗਰਮੀ ਦੇ ਮੌਸਮ ਵਿਚ ਅੱਗ ਲੱਗਣ ਦਾ ਡਰ ਵੀ ਬਣਿਆਂ ਰਹਿੰਦਾ ਹੈ। ਮਿੰਨੀ ਸਕੱਤਰੇਤ ਦੇ ਬਲਾਕਾਂ ਦੇ ਬਾਹਰੀ ਪਾਸੇਸਿਰਫ਼ ਪੱਤੇ ਹੀ ਨਹੀਂ ਡਿੱਗੇ ਪਏ ਹਨ ਬਲਕਿ ਪਾਰਕਿੰਗ ਵਾਲੇ ਸ਼ੈਡਾਂ ਹੇਠਾਂ ਕਈ ਕੰਡਮ ਵਾਹਨ ਵੀ ਮਿੱਟੀ ਦੀ ਫੱਕ ਛਾਣ ਰਹੇ ਹਨ, ਜਿਨ੍ਹਾਂ ਵਿਚ ਅਕਸਰ ਹੀ ਜਾਨਵਰਾਂ ਵਲੋਂ ਆਪਣਾ ਬਸੇਰਾ ਬਣਾ ਲਿਆ ਜਾਂਦਾ ਹੈ, ਜਿਸ ਨਾਲ ਵੀ ਕਦੇ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ । ਮਿੰਨੀ ਸਕੱਤਰੇਤ ਪਟਿਆਲਾ ਦੇ ਪੁਲਸ ਲਾਈਨ ਖੇਤਰ ਵਾਲੇ ਗੇਟ ਤੋਂ ਜੇਕਰ ਅੰਦਰ ਵੜ ਕੇ ਪੁਲਸ ਵਿਭਾਗ ਦੇ ਪਿਛਲੇ ਹਿੱਸੇ ਤੋਂ ਅਗਲੇ ਹਿੱਸੇ ਵਲ ਜਾਇਆ ਜਾਵੇ ਤਾਂ ਉਥੇ ਬਹੁਤ ਹੀ ਜਿਆਦਾ ਮਾਤਰਾ ਵਿਚ ਗੰਦਾ ਬਦਬੂਦਾਰ ਪਾਣੀ ਮਿਲਦਾ ਹੈ, ਜਿਸ ਨਾਲ ਕਦੇ ਵੀ ਕਿਸੇ ਤਰ੍ਹਾਂ ਦੀ ਬਿਮਾਰੀ ਹੋਣ ਦਾ ਖਦਸਾ ਬਣਿਆਂ ਰਹਿੰਦਾ ਹੈ । ਮਿੰਨੀ ਸਕੱਤਰੇਤ ਦੇ ਸਾਹਮਣੇ ਲੱਗਦੇ ਹਨ ਕਈ ਨਜਾਇਜ਼ ਪਾਰਕਿੰਗ ਸਟੈਂਡ ਮਿੰਨੀ ਸਕੱਤਰੇਤ ਪਟਿਆਲਾ ਵਿਚ ਜਿਥੇ ਫੁਲਕੀਆ ਇਨਕਲੇਵ ਨੰੁ ਜਾਂਦੇ ਦੋਹਾਂ ਗੇਟਾਂ ਦੇ ਅੰਦਰ ਵਾਲੀਆਂ ਥਾਵਾਂ ਤੋਂ ਇਲਾਵਾ ਦੋਹਾਂ ਗੇਟਾਂ ਦੇ ਸਾਹਮਣੇ ਬਣੇ ਜਨ ਸਹਾਇਤਾ ਕੇਂਦਰਾਂ ਦੇ ਅੱਗੇ ਅਤੇ ਵਿਚਕਾਰ ਤੱਕ ਵਾਹਨ ਪਾਰਕਿੰਗ ਸਟੈਂਡ ਬਣੇ ਹੋਏ ਹਨ, ਉਥੇ ਇਨ੍ਹਾਂ ਥਾਵਾਂ ਦੇ ਨਾਲ ਲੱਗਦੀਆਂ ਥਾਵਾਂ ਤੇ ਵਾਹਨ ਪਾਰਕਿੰਗ ਸਟੈਂਡ ਦਾ ਕੰਮ ਕਰਨ ਵਾਲਿਆਂ ਵਲੋਂ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਜਾਇਜ ਵਾਹਨ ਪਾਰਕਿੰਗ ਸਟੈਂਡ ਵੀ ਬਣਾਏ ਹੋਏ ਹਨ ਤੇ ਇਹ ਲੋਕਾਂ ਤੋਂ ਤਿੰਨ ਤਿੰਨ ਗੁਣਾ ਪਰਚੀ ਵਸੂਲ ਕਰਦੇ ਹਨ ਪਰ ਅਧਿਕਾਰੀ ਕੁੰਭਕਰਲੀ ਨੀਂਦ ਸੁਤੇ ਪਏ ਹਨ ।

Related Post