
ਡੇਢ ਦਹਾਕੇ ਤੋਂ ਪਿੰਡ ਰੱਖੜਾ ਦੇ ਬੇਆਬਾਦ ਪਏ ਖੇਡ ਸਟੇਡੀਅਮ ਦੀ 60 ਲੱਖ ਰੁਪਏ ਨਾਲ ਬਦਲੇਗੀ ਨੁਹਾਰ-ਜੌੜਾਮਾਜਰਾ
- by Jasbeer Singh
- September 22, 2024

ਡੇਢ ਦਹਾਕੇ ਤੋਂ ਪਿੰਡ ਰੱਖੜਾ ਦੇ ਬੇਆਬਾਦ ਪਏ ਖੇਡ ਸਟੇਡੀਅਮ ਦੀ 60 ਲੱਖ ਰੁਪਏ ਨਾਲ ਬਦਲੇਗੀ ਨੁਹਾਰ-ਜੌੜਾਮਾਜਰਾ -ਕਿਹਾ ਪੰਜਾਬ ਦੇ ਭਲੇ ਤੇ ਸੂਬੇ ਦੇ ਵਡੇਰੇ ਹਿਤਾਂ ਲਈ ਕੰਮ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ -ਕੈਬਨਿਟ ਮੰਤਰੀ ਜੌੜਮਾਜਰਾ ਵੱਲੋਂ ਪਿੰਡ ਰੱਖੜਾ ਤੇ ਲੰਗੜੋਈ ਵਿਖੇ 1.15 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਪਟਿਆਲਾ : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸਮਾਣਾ ਹਲਕੇ ਦੇ ਦੋ ਅਹਿਮ ਪਿੰਡਾਂ ਰੱਖੜਾ ਤੇ ਲੰਗੜੋਈ ਵਿਖੇ 1 ਕਰੋੜ 15 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਬਿਨ੍ਹਾਂ ਕਿਸੇ ਰਾਜਸੀ ਵਿਤਕਰੇ ਤੋਂ ਪੰਜਾਬ ਦੇ ਭਲੇ ਤੇ ਸੂਬੇ ਦੇ ਵਡੇਰੇ ਹਿੱਤਾਂ ਲਈ ਲਗਾਤਾਰ ਕੰਮ ਕਰ ਰਹੀ ਹੈ । ਚੇਤਨ ਸਿੰਘ ਜੌੜਾਮਾਜਰਾ ਨੇ ਪਿੰਡ ਰੱਖੜਾ ਵਿਖੇ 60 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਅਤਿਆਧੁਨਿਕ ਖੇਡ ਸਟੇਡੀਅਮ, 10 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਈਪਾਂ ਤੇ 5 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਦੇ ਕਰਵਾਏ ਜਾਣ ਵਾਲੇ ਕੰਮਾਂ ਦਾ ਵੀ ਨੀਂਹ ਪੱਥਰ ਰੱਖਿਆ। ਇਸੇ ਤਰ੍ਹਾਂ ਉਨ੍ਹਾਂ ਨੇ ਪਿੰਡ ਲੰਗੜੋਈ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਖੇਡ ਮੈਦਾਨ ਤੋਂ ਖੜਵੰਜੇ ਵਾਲੀ ਸੜਕ ਅਤੇ ਇੰਟਰਲਾਕਿੰਗ ਟਾਈਲਾਂ ਲਗਾ ਕੇ ਫਿਰਨੀ ਪੱਕੀ ਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਉਹ ਇਸ ਤਰ੍ਹਾਂ ਵਿਕਾਸ ਕਾਰਜ ਕਰਵਾਉਣਗੇ ਕਿ ਪਿੰਡ ਵਾਸੀਆਂ ਨੂੰ ਅਗਲੀ ਵਾਰ ਕੋਈ ਗ੍ਰਾਂਟ ਮੰਗਣ ਦੀ ਲੋੜ ਨਹੀਂ ਪਵੇਗੀ । ਸੂਚਨਾ ਤੇ ਲੋਕ ਸੰਪਰਕ, ਖਨਣ ਤੇ ਭੂ-ਵਿਗਿਆਨ, ਜਲ ਸਰੋਤ, ਜਲ ਤੇ ਭੂਮੀ ਰੱਖਿਆ, ਬਾਗਬਾਨੀ, ਸੁਤੰਤਰਤਾ ਸੰਗਰਾਮੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅਫ਼ਸੋਸ ਜਤਾਇਆ ਕਿ ਇਸ ਪਿੰਡ ਦਾ ਵਜ਼ੀਰ ਹੋਣ ਦੇ ਬਾਵਜੂਦ ਪਿਛਲੇ ਕਰੀਬ ਡੇਢ ਦਹਾਕੇ ਤੋਂ ਖੇਡ ਸਟੇਡੀਅਮ ਬੇਆਬਾਦ ਪਿਆ ਸੀ ਪਰ ਹੁਣ ਇਸਨੂੰ ਪਟਿਆਲਾ ਜ਼ਿਲ੍ਹੇ ਦਾ ਨੰਬਰ ਇਕ ਤੇ ਸਭ ਤੋਂ ਬਿਹਤਰ ਖੇਡ ਸਟੇਡੀਅਮ ਬਣਾਇਆ ਜਾਵੇਗਾ। ਇੱਥੇ ਵਾਲੀਵਾਲ, ਕ੍ਰਿਕਟ, ਫੁਟਬਾਲ ਸਮੇਤ ਹਰ ਖੇਡ ਦਾ ਮੈਦਾਨ ਹੋਵੇਗਾ ਸਗੋਂ ਪਿੰਡ ਵਾਸੀਆਂ ਲਈ ਸੈਰ ਕਰਨ ਵਾਸਤੇ ਟਰੈਕ ਵੀ ਬਣੇਗਾ । ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ ਸਾਡੇ ਨੌਜਵਾਨ ਨਸ਼ਿਆਂ ਤੋਂ ਦੂਰ ਰੱਖਿਆ ਜਾਵੇ, ਇਸ ਲਈ ਪਿੰਡ-ਪਿੰਡ ਖੇਡ ਸਟੇਡੀਅਮ ਬਣ ਰਹੇ ਹਨ ਜਿਸ ਕਰਕੇ ਸਾਡੇ ਨੌਜਵਾਨ ਖੇਡਾਂ ਨਾਲ ਤਾਂ ਜੁੜ ਹੀ ਰਹੇ ਹਨ, ਸਗੋਂ ਖੇਡ ਮੈਦਾਨਾਂ ਵਿੱਚ ਜਾ ਕੇ ਤਿਆਰੀ ਕਰਨ ਨਾਲ ਪੁਲਿਸ ਤੇ ਫ਼ੌਜ ਵਿੱਚ ਵੀ ਭਰਤੀ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਕੀਤੇ ਫ਼ੈਸਲੇ ਮੁਤਾਬਕ ਹੁਣ ਪੁਲਿਸ ਦੀ ਭਰਤੀ ਹਰ ਸਾਲ ਬਿਨ੍ਹਾਂ ਕਿਸੇ ਸਿਫ਼ਾਰਸ਼ ਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾ ਰਹੀ ਹੈ । ਚੇਤਨ ਸਿੰਘ ਜੌੜਾਮਾਜਰਾ ਨੇ ਲੋਕਾਂ ਨੂੰ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਹਰੇਕ ਪਿੰਡ ਵਿੱਚ ਪੰਚਾਇਤੀ ਚੋਣਾਂ ਵਿੱਚ ਚੰਗੇ ਪੰਚਾਂ-ਸਰਪੰਚਾਂ ਦੀ ਚੋਣ ਕੀਤੀ ਜਾਵੇ ਅਤੇ ਜੇਕਰ ਹੋ ਸਕੇ ਤਾਂ ਹਰੇਕ ਪਿੰਡ ਵਿੱਚ ਸਰਵਸੰਮਤੀ ਹੀ ਕਰ ਲਈ ਜਾਵੇ। ਉਨ੍ਹਾਂ ਦੱਸਿਆ ਕਿ ਹਰੇਕ ਖੇਤ ਤੱਕ ਨਹਿਰੀ ਪਾਣੀ ਪਹੁੰਚਾਇਆ ਜਾ ਰਿਹਾ ਹੈ, ਇਸ ਲਈ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕਿਸਾਨ ਨਹਿਰੀ ਪਾਣੀ ਦੀ ਵਰਤੋਂ ਵੱਧ ਤੋਂ ਵੱਧ ਕਰਨ । ਇਸ ਮੌਕੇ ਹਰਜਿੰਦਰ ਸਿੰਘ ਮਿੰਟੂ, ਬਲਕਾਰ ਸਿੰਘ ਗੱਜੂਮਾਜਰਾ, ਗੁਰਦੇਵ ਸਿੰਘ ਟਿਵਾਣਾ, ਤਰਲੋਚਨ ਸਿੰਘ ਰੱਖੜਾ, ਹਰਿੰਦਰ ਸਿੰਘ ਢਿੱਲੋਂ, ਨਾਜਰ ਸਿੰਘ, ਸੋਨੂ ਥਿੰਦ, ਬੀ.ਡੀ.ਪੀ.ਓ. ਸੁਖਵਿੰਦਰ ਸਿੰਘ ਟਿਵਾਣਾ, ਪੰਚਾਇਤ ਵਿਭਾਗ ਤੋਂ ਗੁਰਮੁੱਖ ਸਿੰਘ, ਜੇ.ਈ. ਸੁਨੀਲ ਕੁਮਾਰ, ਸੁਰਿੰਦਰ ਸਿੰਘ ਤੇ ਅਸੋਕ ਕੁਮਾਰ ਅਤੇ ਪਿੰਡ ਵਾਸੀ ਵੱਡੀ ਗਿਣਤੀ 'ਚ ਮੌਜੂਦ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.