post

Jasbeer Singh

(Chief Editor)

Patiala News

ਨਗਰ ਨਿਗਮ ਪਟਿਆਲਾ ਦੀ ਬਿਲਡਿੰਗ ਬ੍ਰਾਂਚ ਦਾ ਅਜੀਬੋ ਗਰੀਬ ਕਾਰਨਾਮਾ

post-img

ਨਗਰ ਨਿਗਮ ਪਟਿਆਲਾ ਦੀ ਬਿਲਡਿੰਗ ਬ੍ਰਾਂਚ ਦਾ ਅਜੀਬੋ ਗਰੀਬ ਕਾਰਨਾਮਾ ਨਜਾਇਜ਼ ਬਿਲਡਿੰਗ ਨੂੰ ਸੀਲ ਕਰਨ ਤੋਂ ਬਾਅਦ ਵੀ ਬਿਲਡਿੰਗ ਰਹੀ ਬਣਦੀ ਬਿਲਡਿੰਗ ਇੰਸਪੈਕਟਰ ਨੇ ਪਤਾ ਹੋਣ ਦੇ ਬਾਵਜੂਦ ਕਮਿਸ਼ਨਰ ਦੇ ਹੁਕਮਾਂ ਤੇ ਕੀਤੀ ਸੀ ਬਿਲਡਿੰਗ ਸੀਲ ਸੀਲ ਬਿਲਡਿੰਗ ਵਿਚ ਚਲਦੇ ਕੰਮ ਨੂੰ ਰੋਕਣ ਲਈ ਨਹੀਂ ਚੁੱਕਿਆ ਗਿਆ ਕੋਈ ਕਦਮ ਪਟਿਆਲਾ, 12 ਜੁਲਾਈ 2025 : ਨਗਰ ਨਿਗਮ ਪਟਿਆਲਾ ਦੀ ਬਿਲਡਿੰਗ ਬ੍ਰਾਂਚ ਦੇ ਬਿਲਡਿੰਗ ਇੰਸਪੈਕਟਰ ਅੰਜਨਾ ਨੂੰ ਦਿੱਤੇ ਗਏ ਵੱਖ-ਵੱਖ ਖੇਤਰਾਂ ਵਿਚ ਤ੍ਰਿਪੜੀ ਖੇਤਰ ਵਿਚ ਹਨੂੰਮਾਨ ਮੰਦਰ ਰੋਡ ਤੇ ਬਣੀ ਨਜਾਇਜ਼ ਬਿਲਡਿੰਗ ਦੇ ਮਾਮਲੇ ਵਿਚ ਜਦੋਂ ਬਿਲਡਿੰਗ ਇੰਸਪੈਕਟਰ ਅੰਜਨਾ ਨਾਲ ਫੋਨ ਤੇ ਗੱਲਬਾਤ ਕਰਕੇ ਜਾਣਕਾਰੀ ਪ੍ਰਾਪਤ ਕੀਤੀ ਗਈ ਤਾਂ ਉਨ੍ਹਾਂ ਆਮ ਵਾਂਗ ਪਹਿਲਾਂ ਤਾਂ ਫੋਨ ਚੁੱਕਣਾ ਮੁਨਾਸਿਕ ਹੀ ਨਹੀਂ ਸਮਝਿਆ ਅਤੇ ਫਿਰ ਜਦੋਂ ਉਨ੍ਹਾਂ ਦੇ ਵਟਸਐਪ ਤੇ ਨਜਾਇਜ਼ ਬਿਲਡਿੰਗ ਦੀ ਉਸਾਰੀ ਕੀਤੇ ਜਾਣ ਦੀ ਤਸਵੀਰ ਭੇਜ ਕੇ ਪੁੱਛਿਆ ਗਿਆ ਤਾਂ ਵੀ ਕੋਈ ਜਵਾਬ ਨਾ ਦਿਓ ਵਾਲੀ ਨੀਤੀ ਤੇ ਚਲਦਿਆਂ ਅਣਦੇਖਾ ਕੀਤਾ ਗਿਆ ਅਤੇ ਫਿਰ ਜਦੋਂ ਕੁੱਝ ਦਿਨਾਂ ਬਾਅਦ ਫਿਰ ਫੋਨ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਮੈਂ ਤੁਹਾਨੂੰ ਇਕੱਲੀ-ਇਕੱਲੀ ਬਿਲਡਿੰਗ ਦਾ ਨਹੀਂ ਦੱਸ ਸਕਦੀ, ਜਿਸ ਤੇ ਜਦੋਂ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਪਰਮਵੀਰ ਸਿੰਘ ਦੇ ਵਟਸਐਪ ਤੇ ਇਸ ਬਿਲਡਿੰਗ ਸਬੰਧੀ ਤਸਵੀਰਾਂ ਅਤੇ ਬਿਲਡਿੰਗ ਇੰਸਪੈਕਟਰ ਅੰਜਨਾ ਦੇ ਵਤੀਰੇ ਬਾਰੇ ਦੱਸਿਆ ਗਿਆ ਤਾਂ ਕਮਿਸ਼ਨਰ ਸਾਹਿਬ ਪਰਮਵੀਰ ਸਿੰਘ ਵਲੋ਼ ਪ੍ਰਾਪਤ ਹੁਕਮਾਂ ਤੇ ਕਾਰਵਾਈ ਕਰਦਿਆਂ ਬਿਲਡਿੰਗ ਇੰਸਪੈਕਟਰ ਅੰਜਨਾ ਵਲੋਂ ਬਿਲਡਿੰਗ ਨੂੰ ਸੀਲ ਕਰ ਦਿੱਤਾ ਗਿਆ। ਪਰ ਹੈਰਾਨੀ ਸਭ ਤੋਂ ਵਧ ਇਸ ਗੱਲ ਦੀ ਰਹੀ ਕਿ ਨਿਗਮ ਦੇ ਕਮਿਸ਼ਨਰ ਦੇ ਹੁਕਮਾਂ ਤੇ ਸੀਲ ਕੀਤੀ ਗਈ ਬਿਲਡਿੰਗ ਵਿਚ ਮੁੜ ਕੰਮ ਸ਼ੁਰੂ ਕਰ ਦਿੱਤਾ ਗਿਆ, ਜਿਸ ਤੇ ਜਦੋਂ ਫਿਰ ਬਿਲਡਿੰਗ ਇੰਸਪੈਕਟਰ ਅੰਜਨਾ ਨੰੁ ਫੋਨ ਤੇ ਜਾਣੂ ਕਰਵਾਉਣ ਲਈ ਕਿ ਸੀਲ ਬਿਲਡਿੰਗ ਵਿਚ ਤਾਂ ਉਸਾਰੀ ਕਾਰਜ ਚੱਲ ਰਿਹਾ ਹੈ ਤਾਂ ਉਨ੍ਹਾਂ ਪਹਿਲਾਂ ਵਾਂਗ ਫੋਨ ਨਾ ਚੁੱਕ ਕੇ ਵਟਸਐਪ ਤੇ ਭੇਜੀਆਂ ਗਈਆਂ ਉਸਾਰੀਆਂ ਦੀਆਂ ਤਸਵੀਰਾਂ ਨੂੰ ਅਣਦੇਖਾ ਹੀ ਕੀਤਾ ਤੇ ਜਦੋਂ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਨੂੰ ਇਸ ਸਬੰਧੀ ਤਸਵੀਰਾਂ ਭੇਜ ਕੇ ਜਾਣੂ ਕਰਵਾਇਆ ਗਿਆ ਤਾਂ ਕੋਈ ਵੀ ਮੈਸੇਜ ਰਿਪਲਾਈ ਨਾ ਹੋਣ ਦੇ ਚਲਦਿਆਂ ਫੋਨ ਕੀਤਾ ਗਿਆ ਤਾਂ ਕਮਿਸ਼ਨਰ ਨਗਰ ਨਿਗਮ ਨੇ ਫੋਨ ਕੱਟ ਕੇ ਸਿਰਫ਼ ਵਟਸਐਪ ਮੈਸੇਜ ਭੇਜਿਆ ਕਿ ਨੋਟਡ ਪਲੀਜ਼ (ਯਾਨੀ ਕਿ ਇਸ ਸਬੰਧੀ ਨੋਟ ਕਰਵਾ ਦਿੱਤਾ ਗਿਆ ਹੈ) ਪਰ ਹੋਇਆ ਕੁੱਝ ਵੀ ਨਹੀਂ ਬਲਕਿ ਬਿਲਡਿੰਗ ਦੇ ਉਸਾਰੀ ਕਰਤਾ ਵਲੋ਼ ਬਿਲਡਿੰਗ ਦਾ ਕੰਮ ਸੀਲ ਕੀਤੀ ਬਿਲਡਿੰਗ ਵਿਚ ਚਾਲੂ ਰੱਖਿਆ ਗਿਆ ਤੇ ਬਿਲਡਿੰਗ ਪੂਰੀ ਕਰਕੇ ਪਲਸਤਰ ਕਰਕੇ ਸਫੈਦੀ ਤੱਕ ਕਰਵਾ ਦਿੱਤੀ ਗਈ ਤਾਂ ਜੋ ਇਹ ਆਖਿਆ ਜਾ ਸਕੇ ਕਿ ਮੇਰੀ ਤਾਂ ਪੁਰਾਣੀ ਬਿਲਡਿੰਗ ਹੈ। ਸੋ ਦੇਖਣ ਵਾਲੀ ਗੱਲ ਹੈ ਕਿ ਸਭ ਕੁੱਝ ਹੋਣ ਦੇ ਬਾਵਜੂਦ ਕਿਸ ਤਰ੍ਹਾਂ ਅਣਦੇਖਾ ਨੀਤੀ ਅਪਣਾਉਂਦਿਆਂ ਨਜਾਇਜ਼ ਬਿਲਡਿੰਗਾਂ ਦੇ ਨਿਰਮਾਣ ਕਾਰਜਾਂ ਨੂੰ ਜੰਗੀ ਪੱਧਰ ਤੇ ਕਰਨ ਵਾਲਿਆਂ ਦਾ ਇਕ ਤਰ੍ਹਾਂ ਨਾਲ ਸਾਥ ਦਿੱਤਾ ਜਾ ਰਿਹਾ ਹੈ ਤੇ ਇਸ ਸਬੰਧੀ ਸਵਾਲ ਜਵਾਬ ਕਰਨ ਵਾਲੇ ਮੀਡੀਆ ਕਰਮੀਆਂ ਤੇ ਸਿ਼ਕਾਇਤਕਰਤਾਵਾਂ ਨੂੰ ਅਣਗੌਲਿਆਂ ਕਰਕੇ ਸਮਾਂ ਟਪਾਇਆ ਜਾ ਰਿਹਾ ਹੈ। ਜਿਸ ਤੋਂ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਬਿਲਡਿੰਗ ਇੰਸਪੈਕਟਰ ਤੋਂ ਲੈ ਕੇ ਏ. ਟੀ. ਪੀਜ, ਐਮ. ਟੀ. ਪੀਜ., ਜੁਆਇੰਟ ਕਮਿਸ਼ਨਰਜ਼, ਨਿਗਮ ਕਮਿਸ਼ਨਰ ਅਤੇ ਡਿਪਟੀ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਮੇਅਰ ਸਭ ਇਸ ਕਾਰਜ ਨੂੰ ਦੇਖ ਦੇਖ ਕੇ ਮੂਕ ਦਰਸ਼ਕ ਬਣ ਰਹੇ ਹਨ। ਜੋ ਸਿੱਧੇ ਸਿੱਧੇ ਕੰਮ ਠੀਕ ਤਰੀਕੇ ਨਾਲ ਨਾ ਕਰਨਾ ਤੇ ਮਿਲੀਭੁਗਤ ਵਲ ਵੀ ਇਸ਼ਾਰਾ ਕਰਦੀ ਹੈ।

Related Post