
ਸਕੂਲ ਵਿੱਚ ਬੈਠਣ ਲਈ ਵਿਛਾਏ ਗਏ ਮੈਟ ਨੂੰ ਚੰਗੀ ਤਰ੍ਹਾਂ ਫੋਲਡ ਨਾ ਕਰ ਸਕਣ ਤੇ ਅਧਿਆਪਕ ਨੇ ਬੱਚੀ ਦੀ ਕੁੱਟਮਾਰ ਕਰਕੇ ਤੋੜਿ
- by Jasbeer Singh
- October 20, 2024

ਸਕੂਲ ਵਿੱਚ ਬੈਠਣ ਲਈ ਵਿਛਾਏ ਗਏ ਮੈਟ ਨੂੰ ਚੰਗੀ ਤਰ੍ਹਾਂ ਫੋਲਡ ਨਾ ਕਰ ਸਕਣ ਤੇ ਅਧਿਆਪਕ ਨੇ ਬੱਚੀ ਦੀ ਕੁੱਟਮਾਰ ਕਰਕੇ ਤੋੜਿਆ ਉਸਦਾ ਹੱਥ ਰਾਜਸਥਾਨ : ਰਾਜਸਥਾਨ ਦੇ ਕੋਟਾ ਵਿਖੇ ਇੱਕ ਅਧਿਆਪਕ ਨੇ ਇੱਕ ਵਿਦਿਆਰਥਣ ਨੂੰ ਇਸ ਲਈ ਕੁੱਟਿਆ ਕਿਉਂਕਿ ਉਹ ਸਕੂਲ ਵਿੱਚ ਬੈਠਣ ਲਈ ਵਿਛਾਈ ਗਈ ਮੈਟ ਨੂੰ ਚੰਗੀ ਤਰ੍ਹਾਂ ਫੋਲਡ ਨਹੀਂ ਕਰ ਸਕੀ ਸੀ। ਅਧਿਆਪਕ ਨੇ ਬੱਚੀ ਨੂੰ ਇੰਨਾ ਕੁੱਟਿਆ ਕਿ ਉਸਦੇ ਹੱਥ `ਚ ਫਰੈਕਚਰ ਹੋ ਗਿਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਧਿਆਪਕ ਖਿ਼ਲਾਫ਼ ਕੇਸ ਦਰਜ ਕਰਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।ਮਾਮਲੇ `ਚ ਅਧਿਕਾਰੀਆਂ ਨੇ ਦੱਸਿਆ ਕਿ ਇੱਥੋਂ ਦੇ ਇਕ ਸਰਕਾਰੀ ਸਕੂਲ ਦੀ 5ਵੀਂ ਜਮਾਤ ਦੀ ਵਿਦਿਆਰਥਣ ਦਾ ਹੱਥ ਫਰੈਕਚਰ ਹੋ ਗਿਆ ਹੈ। ਕਥਿਤ ਤੌਰ `ਤੇ ਉਸ ਦੇ ਅਧਿਆਪਕ ਨੇ ਮੈਟ ਨੂੰ ਚੰਗੀ ਤਰ੍ਹਾਂ ਨਾ ਮੋੜਨ ਕਾਰਨ ਉਸ ਨੂੰ ਡੰਡੇ ਨਾਲ ਮਾਰਿਆ ਸੀ। ਘਟਨਾ ਸ਼ਨੀਵਾਰ ਨੂੰ ਮੋਡਕ ਥਾਣਾ ਖੇਤਰ ਦੇ ਤੇਲੀਆ ਖੇੜੀ ਸਥਿਤ ਸਰਕਾਰੀ ਹਾਇਰ ਸੈਕੰਡਰੀ ਸਕੂਲ `ਚ ਵਾਪਰੀ। ਇਸ ਘਟਨਾ ਦੇ ਸਬੰਧ ਵਿੱਚ ਅਧਿਆਪਕ ਅਬਦੁਲ ਅਜ਼ੀਜ਼ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਉਸਨੇ ਦੱਸਿਆ ਕਿ ਸਿੱਖਿਆ ਵਿਭਾਗ ਨੇ ਵੀ ਉਸਦੇ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ।