
ਇੱਕ ਮਹੀਨੇ ਤੋਂ ਬੰਦ ਪਈਆਂ ਟ੍ਰੈਫ਼ਿਕ ਲਾਈਟਾਂ ਲੋਕਾਂ ਲਈ ਸਿਰਦਰਦੀ ਬਣੀਆਂ
- by Jasbeer Singh
- October 3, 2024

ਇੱਕ ਮਹੀਨੇ ਤੋਂ ਬੰਦ ਪਈਆਂ ਟ੍ਰੈਫ਼ਿਕ ਲਾਈਟਾਂ ਲੋਕਾਂ ਲਈ ਸਿਰਦਰਦੀ ਬਣੀਆਂ - ਵੱਡੇ ਹਾਦਸੇ ਹੋਣ ਦੇ ਬਾਵਜੂਦ - ਜਿਲ੍ਹਾ ਪ੍ਰਸ਼ਾਸਨ ਕੁੰਭਕਰਣੀ ਨੀਂਦ ਸੁੱਤਾ ਪਟਿਆਲਾ,3 ਅਕਤੂਬਰ : ਅਸਟੇਟ ਦੇ ਫੇਜ਼-3 ਦੇ ਨਜ਼ਦੀਕ ਪਟਿਆਲਾ-ਚੰਡੀਗੜ੍ਹ ਹਾਈਵੇ ’ਤੇ ਲੱਗੀਆਂ ਟ੍ਰੈਫ਼ਿਕ ਲਾਈਟਾਂ ਪਿਛਲੇ ਇੱਕ ਮਹੀਨੇ ਤੋਂ ਬੰਦ ਪਈਆਂ ਹਨ। ਇਨ੍ਹਾਂ ਬੰਦ ਪਈਆਂ ਲਾਈਟਾਂ ਨੂੰ ਚਾਲੂ ਕਰਾਉਣ ਲਈ ਨਾ ਤਾਂ ਟ੍ਰੈਫਿਕ ਪੁਲਿਸ ਦਾ ਧਿਆਨ ਜਾ ਰਿਹਾ ਹੈ ਅਤੇ ਨਾ ਹੀ ਜਿਲ੍ਹਾ ਪ੍ਰਸ਼ਾਸਨ ਲਾਈਟਾਂ ਨੂੰ ਚਾਲੂ ਕਰਾਉਣ ਲਈ ਕੋਈ ਤਵੱਜੋ ਨਹੀਂ ਦੇ ਰਿਹਾ ਹੈ, ਜਿਸ ਕਾਰਨ ਦਿਨ-ਪ੍ਰਤੀਦਿਨ ਇਸ ਸੜਕ ’ਤੇ ਹੋ ਰਹੇ ਐਕਸੀਡੈਂਟਾਂ ਕਾਰਨ ਲੋਕਾਂ ਲਈ ਸਿਰਦਰਦੀ ਬਣੇ ਹੋਇ ਹਨ । ਪਟਿਆਲਾ-ਚੰਡੀਗੜ੍ਹ ਨੂੰ ਆਉਣ-ਜਾਣ ਲਈ ਨਿੱਤ ਸੈਂਕੜੇ ਬੱਸਾਂ, ਕਾਰਾਂ ਅਤੇ ਹੋਰ ਹੈਵੀ ਵਹੀਕਲ ਇਸ ਸੜਕ ਤੋਂ ਗੁਜ਼ਰਦੇ ਹਨ । ਅਰਬਨ ਅਸਟੇਟ ਫੇਜ਼-3 ਦੇ ਨਜ਼ਦੀਕ ਪੈਂਦੇ ਚਰਸਤੇ ’ਤੇ ਇਹ ਟ੍ਰੈਫ਼ਿਕ ਲਾਈਟਾਂ ਪਿਛਲੇ ਇਕ ਮਹੀਨੇ ਤੋਂ ਬੰਦ ਪਈਆਂ ਹਨ ਜਿਸ ਕਾਰਨ ਸੜਕ ’ਤੇ ਰੋਜ਼ਾਨਾ ਘੰਟਿਆਂ ਬੱਧੀ ਜਾਮ ਲੱਗੇ ਰਹਿੰਦੇ ਹਨ ਅਤੇ ਅਰਬਨ ਅਸਟੇਟ ਫੇਜ਼-1 ਸਲਾਰੀਆ ਵਿਹਾਰ ਅਤੇ ਫੇਜ਼-3 ਨੂੰ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਚੁਰਸਤੇ ’ਤੇ ਆਵਾਜਾਈ ਨੂੰ ਨਿਰਵਿਘਨ ਜਾਰੀ ਰੱਖਣ ਲਈ ਨਾ ਤਾਂ ਟ੍ਰੈਫਿਕ ਪੁਲਿਸ ਦਾ ਕੋਈ ਅਧਿਕਾਰੀ/ਕਰਮਚਾਰੀ ਇਸ ਥਾਂ ਤੇ ਤੈਨਾਤ ਕੀਤਾ ਗਿਆ ਹੈ ਅਤੇ ਨਾ ਹੀ ਇਨ੍ਹਾਂ ਬੰਦ ਪਈਆਂ ਲਾਈਟਾਂ ਨੂੰ ਪ੍ਰਸ਼ਾਸਨ ਚਾਲੂ ਕਰਵਾ ਰਿਹਾ ਹੈ। ਅਰਬਨ ਅਸਟੇਟ ਰੈਜ਼ੀਡੈਂਸ ਵੈਲਫੇਅਰ ਐਸੋਸੀਏਸ਼ਨ ਫੇਜ਼-3 ਦੇ ਪ੍ਰਧਾਨ ਮਨਜੀਤ ਸਿੰਘ ਸ਼ਾਹੀ ਤੋਂ ਇਲਾਵਾ ਵਿੱਤ ਸਕੱਤਰ ਨਵਦੀਪ ਸਿੰਘ ਛੀਨਾ, ਐਡਵੋਕੇਟ ਕੁਲਵੰਤ ਸਿੰਘ, ਐਡਵੋਕੇਟ ਹਰਜਿੰਦਰ ਸਿੰਘ, ਰਾਜਿੰਦਰ ਸਿੰਘ ਥਿੰਦ, ਨਛੱਤਰ ਸਿੰਘ ਸਫ਼ੇੜਾ, ਸਤਨਾਮ ਪਟਵਾਰੀ, ਕਰਨਲ ਜਸਵੀਰ ਸਿੰਘ ਗਿੱਲ, ਕਾਮਰੇਡ ਤਰਸੇਮ ਸਿੰਘ ਬਰੇਟਾ ਸੁਪਰਡੰਟ (ਰਿਟ.), ਚੌਧਰੀ ਕੁਲਦੀਪ ਨੇ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਤੋਂ ਇਹ ਬੰਦ ਪਈਆਂ ਟ੍ਰੈਫਿਕ ਲਾਈਟਾਂ ਨੂੰ ਪਹਿਲ ਦੇ ਅਧਾਰ ’ਤੇ ਚਾਲੂ ਕਰਾਉਣ ਦੀ ਜੋਰਦਾਰ ਮੰਗ ਕਰਦੇ ਕਿਹਾ ਹੈ ਕਿ ਜੇਕਰ ਇਕ ਦੋ ਦਿਨ ਵਿਚ ਪ੍ਰਸ਼ਾਸਨ ਇਨ੍ਹਾਂ ਬੰਦ ਪਈਆਂ ਲਾਈਟਾਂ ਨੂੰ ਚਾਲੂ ਨਹੀਂ ਕਰਵਾਉਂਦਾ ਤਾਂ ਉਹ ਮੁੱਖ ਸੜਕ ’ਤੇ ਧਰਨਾ ਲਗਾਉਣਗੇ।ਇਹ ਏਰੀਆ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਦੇ ਵਿਧਾਨ ਸਭਾ ਹਲਕੇ ਚ ਪੈਂਦਾ ਹੈ ਅਤੇ ਇਹ ਸੜਕ ਨੈਸਨਲ ਹਾਈਵੇ ਅਥਾਰਟੀ ਆਫ ਇੰਡੀਆ ਅਧੀਨ ਆਉਦੀ ਹੈ ਪ੍ਰਤੂੰ ਇਸ ਅਥਾਰਟੀ ਵੱਲੋਂ ਵੀਂ ਬੰਦ ਪਈਆਂ ਟ੍ਰੈਫਿਕ ਲਾਈਟਾਂ ਨੂੰ ਚਾਲੂ ਕਰਵਾਉਨ ਵੱਲ ਕ਼ੋਈ ਧਿਆਨ ਨਹੀ ਦਿੱਤਾ ਜਾ ਰਿਹਾ ਜਿਸ ਕਾਰਨ ਲੋਕ ਪ੍ਰੇਸ਼ਾਨ ਹਨ ।
Related Post
Popular News
Hot Categories
Subscribe To Our Newsletter
No spam, notifications only about new products, updates.