post

Jasbeer Singh

(Chief Editor)

National

ਅਮਰੀਕਾ ਨੇ ਪੜ੍ਹਾਈ ਕਰਨ ਲਈ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਲਈ ਅਰਜ਼ੀਆਂ ਲੈਣੀਆਂ ਕੀਤੀ ਸ਼ੁਰੂ

post-img

ਆਓ ਅਮਰੀਕਾ ਚੱਲੀਏ ਅਮਰੀਕਾ ਨੇ ਪੜ੍ਹਾਈ ਕਰਨ ਲਈ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਲਈ ਅਰਜ਼ੀਆਂ ਲੈਣੀਆਂ ਕੀਤੀ ਸ਼ੁਰੂ ਚੰਡੀਗੜ੍ਹ, 3 ਜੁਲਾਈ 2025 : ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਵਲੋਂ ਮੁੜ ਵਿਦੇਸ਼ੀਆਂ ਵਿਦਿਆਰਥੀਆਂ ਨੰੁ ਅਮਰੀਕਾ ਵਿਚ ਪੜ੍ਹਾਈ ਲਈ ਆਉਣ ਲਈ ਅਰਜ਼ੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਕੀ ਆਖਿਆ ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਨੇ ਅਮਰੀਕਾ ਆ ਕੇ ਪੜ੍ਹਾਈ ਕਰਨ ਲਈ ਵੀਜ਼ਾ ਅਰਜ਼ੀਆਂ ਖੋਲ੍ਹਣ ਤੇ ਸਪੱਸ਼ਟੀਕਰਨ ਦਿੰਦਿਆਂ ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਮਿਗਨਨ ਹਿਊਸਟਨ ਨੇ ਕਿਹਾ ਹੈ ਕਿ ਅਮਰੀਕਾ ਲਈ ਸਟੱਡੀ ਵੀਜ਼ਾ ਅਰਜ਼ੀਆਂ ਤਾਂ ਬੇਸ਼ਕ ਖੁੱਲ੍ਹ ਗਈਆਂ ਹਨ ਤੇ ਵਿਦੇਸ਼ੀ ਵਿਦਿਆਰਥੀਆਂ ਨੂੰ ਵੀਜ਼ਾ ਲਈ ਅਰਜ਼ੀ ਦੇਣ ਲਈ ਉਤਸ਼ਾਹਤ ਵੀ ਕੀਤਾ ਜਾਵੇਗਾ ਪਰ ਵਿਦਿਆਰਥੀਆਂ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਉਹ ਵੀਜ਼ਾ ਦੀ ਵਰਤੋਂ ਉਸੇ ਉਦੇਸ਼ ਲਈ ਕਰਨ ਜਿਸ ਲਈ ਅਰਜ਼ੀ ਦਿੱਤੀ ਗਈ ਹੈ। ਕਿਉਂਕਿ ਵੀਜ਼ਾ ਨਾਲ ਸਬੰਧਤ ਸਮੁੱਚੇ ਫ਼ੈਸਲੇ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਹੀ ਲਏ ਜਾਂਦੇ ਹਨ। ਵਿਦਿਆਰਥੀ ਸਟਡੀ ਵੀਜ਼ਾ ਤੇ ਆ ਕੇ ਪੜ੍ਹਾਈ ਕਰਨ ਨਾ ਕਿ ਰੁਕਾਵਟ ਅਮਰੀਕਾ ਵਿਚ ਪੜ੍ਹਾਈ ਕਰਨ ਲਈ ਅਰਜ਼ੀਆਂ ਦੇ ਕੇ ਵੀਜਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਅਮਰੀਕਾ ਆ ਕੇ ਪੜ੍ਹਾਈ ਕਰਨ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ ਨਾ ਕਿ ਇਸ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਪਾਉਣੀ ਚਾਹੀਦੀ ਹੈ।

Related Post