

ਨੌਜਵਾਨ ਦੀ ਸਾਨ੍ਹ ਵੱਲੋਂ ਕੀਤੇ ਹਮਲੇ ਵਿਚ ਹੋਈ ਮੌਤ ਕਪੂਰਥਲਾ : ਪੰਜਾਬ ਦੇ ਸ਼ਹਿਰ ਕਪੂਰਥਲਾ ਦੇ ਪਿੰਡ ਚੱਕੋਕੀ ਦੇ ਇਕ 23-24 ਸਾਲਾ ਨੌਜਵਾਨ ਦੀ ਸਾਂਡ ਵੱਲੋਂ ਕੀਤੇ ਹਮਲੇ `ਚ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੀਆਂ ਸੀ. ਸੀ. ਟੀ. ਵੀ. ਤਸਵੀਰਾਂ ਸੋਸ਼ਲ ਮੀਡੀਆ `ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਮ੍ਰਿਤਕ ਨੌਜਵਾਨ ਦੇ ਤਾਇਆ ਜਸਵੰਤ ਸਿੰਘ ਨੇ ਦੱਸਿਆ ਕਿ ਉਕਤ ਸਾਂਡ ਸਾਡੇ ਗਵਾਂਢੀਆਂ ਦਾ ਪਾਲਤੂ ਸੀ ਤੇ ਉਹ ਅਕਸਰ ਇਸ ਨੂੰ ਰੇੜ੍ਹੇ (ਬੈਲ ਗੱਡੀ) ਅੱਗੇ ਜੋੜਿਆ ਕਰਦੇ ਸਨ। ਜਸਵੰਤ ਸਿੰਘ ਨੇ ਦੱਸਿਆ ਕਿ ਬੀਤੀ 9 ਅਗਸਤ ਨੂੰ ਜਦੋਂ ਮੇਰੇ 23-24 ਸਾਲਾ ਭਤੀਜੇ ਨੇ ਰੇੜ੍ਹੇ `ਤੇ ਲੱਦੇ ਕੂੜਾ ਕਰਕਟ ਨੂੰ ਖ਼ਾਲੀ ਕਰਨ ਲਈ ਸਾਂਡ ਨੂੰ ਰੇੜ੍ਹੇ ਅੱਗੇ ਜੋੜਨ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਸਾਂਡ ਨੇ ਹਮਲਾ ਕਰ ਦਿੱਤਾ। ਸਾਂਡ ਦੇ ਸਿੰਗ ਬਹੁਤ ਜ਼ਿਆਦਾ ਤਿੱਖੇ ਹੋਣ ਕਾਰਨ ਉਸ ਦੀਆਂ ਕਾਫੀ ਨਸਾਂ ਕੱਟੀਆਂ ਗਈਆਂ ਤੇ ਖ਼ੂਨ ਜ਼ਿਆਦਾ ਵਹਿ ਗਿਆ। ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਹ ਰਸਤੇ ਵਿਚ ਹੀ ਦਮ ਤੋੜ ਗਿਆ। ਪਰਿਵਾਰ ਵੱਲੋਂ ਮ੍ਰਿਤਕ ਦਾ ਪੋਸਟਮਾਰਟਮ ਜਾਂ ਕਿਸੇ ਕਿਸਮ ਦੀ ਕੋਈ ਕਾਨੂੰਨੀ ਕਾਰਵਾਈ ਨਹੀਂ ਕਾਰਵਾਈ ਗਈ। ਸਸਕਾਰ ਤੋਂ ਕਾਫ਼ੀ ਦਿਨਾਂ ਬਾਅਦ ਹੁਣ ਘਟਨਾ ਦਾ ਸੀ. ਸੀ. ਟੀ. ਵੀ. ਵੀਡੀਓ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ `ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.