post

Jasbeer Singh

(Chief Editor)

National

ਕੌਣ ਬਣੇਗਾ ਕਰੋੜੀ ਪ੍ਰੋਗਰਾਮ ਵਿਚ ਮੋਗਾ ਦੇ ਨੌਜਵਾਨ ਨੇ ਜਿੱਤੇ 12. 50 ਲੱਖ

post-img

ਕੌਣ ਬਣੇਗਾ ਕਰੋੜੀ ਪ੍ਰੋਗਰਾਮ ਵਿਚ ਮੋਗਾ ਦੇ ਨੌਜਵਾਨ ਨੇ ਜਿੱਤੇ 12. 50 ਲੱਖ ਮੰੁਬਈ : ਭਾਰਤ ਦੇਸ਼ ਵਿਚ ਦਹਾਕਿਆਂ ਤੋਂ ਚੱਲ ਰਹੇ ਰਿਐਲਿਟੀ ਸ਼ੋਅ ਕੌਨ ਬਣੇਗਾ ਕਰੋੜਪਤੀ ਵਿੱਚ ਹਿੱਸਾ ਲੈਣ ਲਈ ਆਪਣੀ ਪ੍ਰਤਿਭਾ ਦਿਖਾਉਣ ਦੀ ਕੋਸਿ਼ਸ਼ ਕਰਦਿਆਂ ਮੋਗਾ ਦੇ ਸ਼੍ਰੀਮ ਸ਼ਰਮਾ ਨੇ ਵੀ 12 ਲੱਖ 50 ਹਜ਼ਾਰ ਰੁਪਏ ਜਿੱਤੇ ਹਨ। ਸ਼੍ਰੀਮ ਸ਼ਰਮਾ ਦਾ ਸੁਪਨਾ ਸੀ ਕਿ ਉਹ ਇਸ ਰਿਐਲਿਟੀ ਸ਼ੋਅ ਵਿੱਚ ਹਿੱਸਾ ਲੈ ਕੇ ਆਪਣੀ ਮਾਂ ਦਾ ਸੁਪਨਾ ਪੂਰਾ ਕਰੇਗਾ, ਇਸ ਦੇ ਲਈ ਸ਼੍ਰੀਮ ਸ਼ਰਮਾ ਆਪਣੀ ਪੜ੍ਹਾਈ ਦੇ ਨਾਲ-ਨਾਲ ਪਿਛਲੇ 11 ਸਾਲਾਂ ਤੋਂ ਲਗਾਤਾਰ ਯਤਨਸ਼ੀਲ ਸਨ। ਉਨ੍ਹਾ ਦੱਸਿਆ ਕਿ ਉਹ 3 ਮਈ 2024 ਨੂੰ ਕੌਨ ਬਣੇਗਾ ਕਰੋੜਪਤੀ ਵਿੱਚ ਚੁਣੇ ਗਏ ਤੇ ਉਸੇ ਦਿਨ ਉਸ ਨੇ ਆਪਣੇ ਮਨ ਵਿੱਚ ਫੈਸਲਾ ਕਰ ਲਿਆ ਕਿ ਅੱਜ ਤੋਂ ਉਹ ਉਦੋਂ ਤੱਕ ਖਾਣਾ ਨਹੀਂ ਖਾਵੇਗਾ ਜਦੋਂ ਤੱਕ ਉਹ ਹਾਟ ਸੀਟ ‘ਤੇ ਨਹੀਂ ਜਾਂਦਾ, ਕਿਉਂਕਿ ਇਹ ਉਸ ਲਈ ਤਪੱਸਿਆ ਹੈ ਅਤੇ ਵਰਤ ਸਿਰਫ਼ ਅਮਿਤਾਭ ਬੱਚਨ ਹੀ ਤੋੜੇਗਾ। 96 ਦਿਨਾਂ ਤੱਕ ਖਾਣਾ ਨਾ ਖਾਣ ਅਤੇ ਸਿਰਫ਼ ਫਲ ਖਾਣ ਤੋਂ ਬਾਅਦ 2 ਸਤੰਬਰ ਨੂੰ ਸ਼੍ਰੀਮ ਸ਼ਰਮਾ ਨੇ ਸੋਨੀ ਟੀਵੀ ‘ਤੇ ਰਿਐਲਿਟੀ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ‘ਚ ਜਾ ਕੇ ਅਮਿਤਾਭ ਨੇ ਉਸ ਨੂੰ ਆਪਣੇ ਹੱਥਾਂ ਨਾਲ ਰਸਮਲਾਈ ਖਿਲਾ ਕੇ ਵਰਤ ਖ਼ਤਮ ਕੀਤਾ ਅਤੇ 12 ਲੱਖ 50 ਹਜ਼ਾਰ ਰੁਪਏ ਜਿੱਤੇ।

Related Post