
ਸਾਲ 2012 ਵਿਚ ਲੜਕੀ ਦੀ ਮੌਤ ਦੇ ਮਾਮਲੇ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਹੈ : ਢੱਡਰੀਆਂ ਵਾਲੇ
- by Jasbeer Singh
- November 15, 2024

ਸਾਲ 2012 ਵਿਚ ਲੜਕੀ ਦੀ ਮੌਤ ਦੇ ਮਾਮਲੇ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਹੈ : ਢੱਡਰੀਆਂ ਵਾਲੇ ਪਟਿਆਲਾ : ਸਾਲ 2012 ਵਿਚ ਲੜਕੀ ਦੀ ਮੌਤ ਮਾਮਲਾ ਹੁਣ ਹਾਈ ਕੋਰਟ ਪੁੱਜਣ `ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਆਪਣਾ ਪੱਖ ਰੱਖਦਿਆਂ ਕਿਹਾ ਹੈ ਕਿ ਇਸ ਮਾਮਲੇ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਹੈ। ਢੱਡਰੀਆਂ ਵਾਲਿਆਂ ਨੇ ਵੀਡਿਓ ਜਾਰੀ ਕਰਕੇ ਕਿਹਾ ਹੈ ਕਿ ਇਹ ਮਾਮਲਾ ਕਈ ਸਾਲ ਪੁਰਾਣਾ ਹੈ, ਉਸ ਸਮੇਂ ਗੁਰਦੁਆਰਾ ਸਾਹਿਬ ਦੇ ਬਾਹਰ ਇਕ ਨਿੱਜੀ ਗੱਡੀ ਵਿੱਚ ਆਈ ਲੜਕੀ ਨੇ ਕੋਈ ਚੀਜ਼ ਨਿਗਲੀ ਸੀ, ਜਿਸ ਤੋਂ ਬਾਅਦ ਡੇਰੇ ਦੇ ਸਾਥੀਆਂ ਨੇ ਉਸਨੂੰ ਹਸਪਤਾਲ ਤਕ ਵੀ ਪਹੁੰਚਾਇਆ ਸੀ । ਉਸ ਸਮੇਂ ਜਾਂਚ ਤੇ ਡਾਕਟਰੀ ਰਿਪੋਰਟ ਵਿਚ ਵੀ ਸੱਚ ਸਭ ਦੇ ਸਾਹਮਣੇ ਆਇਆ ਸੀ । ਹੁਣ ਫੇਰ ਮ੍ਰਿਤਕ ਲੜਕੀ ਦੇ ਭਰਾ ਨੇ ਹਾਈ ਕੋਰਟ ਵਿਚ ਇਹ ਮਾਮਲਾ ਚੁੱਕਿਆ ਹੈ ਪਰ ਇਸਦਾ ਪ੍ਰਮੇਸ਼ਰ ਦੁਆਰ ਦਾ ਕੋਈ ਸਬੰਧ ਨਹੀਂ ਹੈ, ਭਾਵੇਂ ਇਸ ਬਾਰੇ ਸੀਬੀਆਈ ਜਾਂ ਇਸ ਤੋਂ ਵੀ ਵੱਡੀ ਏਜੰਸੀ ਤੋਂ ਜਾਂਚ ਕਰਵਾ ਲਈ ਜਾਵੇ ।