post

Jasbeer Singh

(Chief Editor)

National

ਮਹਾਕੁੰਭ `ਚ ਦੂਜੀ ਵਾਰ ਵਾਪਰੀ ਅੱਗ ਲੱਗਣ ਦੀ ਘਟਨਾ

post-img

ਮਹਾਕੁੰਭ `ਚ ਦੂਜੀ ਵਾਰ ਵਾਪਰੀ ਅੱਗ ਲੱਗਣ ਦੀ ਘਟਨਾ ਉਤਰ ਪ੍ਰਦੇਸ਼ : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਸ਼ਹਿਰ ਪ੍ਰਯਾਗਰਾਜ ਦੇ ਮਹਾਕੁੰਭ ਵਿੱਚ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਅੱਗ ਲੱਗਣ ਦੀ ਘਟਨਾ ਵਾਪਰੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਕਈ ਫਾਇਰ ਬ੍ਰਿਗੇਡ ਗੱਡੀਆਂ ਮੌਕੇ `ਤੇ ਪਹੁੰਚ ਗਈਆਂ ਹਨ ਅਤੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਜਾਣਕਾਰੀ ਮੁਤਾਬਿਕ ਇਹ ਅੱਗ ਮੇਲਾ ਖੇਤਰ ਦੇ ਸ਼ੰਕਰਾਚਾਰੀਆ ਮਾਰਗ ਦੇ ਸੈਕਟਰ-18 ਵਿੱਚ ਲੱਗੀ, ਜਿਸ ਕਾਰਨ ਕਈ ਟੈਂਟ ਸੜ ਕੇ ਸੁਆਹ ਹੋ ਗਏ । ਅੱਗ ਲੱਗਣ ਦੀ ਘਟਨਾ ਜਿਵੇਂ ਵਾਪਰੀ, ਤੁਰੰਤ ਬਾਅਦ ਹੀ ਲੋਕਾਂ ਨੂੰ ਟੈਂਟਾਂ ਚੋਂ ਬਾਹਰ ਕੱਢਿਆ ਗਿਆ, ਇਸ ਦੇ ਨਾਲ ਹੀ, ਪ੍ਰਸ਼ਾਸਨ ਨੇੜਲੇ ਹੋਰ ਟੈਂਟਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਾਹਰ ਆਉਣ ਦੀ ਲਗਾਤਾਰ ਅਪੀਲ ਕਰ ਰਿਹਾ ਹੈ ਕਿਉਂਕਿ ਹਵਾ ਤੇਜ਼ ਚੱਲ ਰਹੀ ਹੈ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਸਕਦੀ ਹੈ । ਹਾਲਾਂਕਿ, ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅੱਗ ਕਿਸ ਕਾਰਨ ਲੱਗੀ ।

Related Post