July 6, 2024 02:22:25
post

Jasbeer Singh

(Chief Editor)

Sports

T20 WC 2024 'ਚ 'ਡਾਰਕ ਹੌਰਸ' ਸਾਬਿਤ ਹੋ ਸਕਦੀ ਹੈ ਇਹ ਟੀਮ, ਇਰਫ਼ਾਨ ਪਠਾਨ ਦੀ ਵੱਡੀ ਭਵਿੱਖਬਾਣੀ; ਸੈਮੀਫਾਈਨਲ ਦੀ ਸੰਭਾ

post-img

: ਸਾਰੀਆਂ 20 ਟੀਮਾਂ ਨੇ ਟੀ-20 ਵਿਸ਼ਵ ਕੱਪ 2024 ਲਈ ਤਿਆਰੀਆਂ ਕਰ ਲਈਆਂ ਹਨ। ਸਾਰੇ ਅਭਿਆਸ ਮੈਚ 1 ਜੂਨ ਨੂੰ ਖਤਮ ਹੋਣਗੇ। ਸਾਬਕਾ ਦਿੱਗਜ ਕ੍ਰਿਕਟਰਾਂ ਨੇ ਇਸ ਮੈਗਾ ਟੂਰਨਾਮੈਂਟ ਦੇ ਆਖਰੀ ਚਾਰ 'ਚ ਪਹੁੰਚਣ ਵਾਲੀਆਂ ਟੀਮਾਂ ਨੂੰ ਲੈ ਕੇ ਆਪਣੀਆਂ ਸੰਭਾਵr ਟੀਮਾਂ ਦਾ ਖੁਲਾਸਾ ਕੀਤਾ ਹੈ। ਇਸ ਸਿਲਸਿਲੇ ਟਚ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਨੇ ਇੱਕ ਟੀਮ ਨੂੰ ਡਾਰਕ ਹਾਰਸ ਦੱਸਿਆ ਹੈ। ਟੀ-20 ਵਿਸ਼ਵ ਕੱਪ 2024 ਦੇ ਸਬੰਧ 'ਚ ਸਟਾਰ ਸਪੋਰਟਸ ਦੇ ਪ੍ਰੈੱਸ ਰੂਮ 'ਚ ਗੱਲਬਾਤ ਕਰਦਿਆਂ ਇਰਫਾਨ ਪਠਾਨ ਨੇ ਸੈਮੀਫਾਈਨਲ 'ਚ ਪਹੁੰਚਣ ਲਈ ਚਾਰ ਸੰਭਾਵੀ ਟੀਮਾਂ ਦਾ ਨਾਂ ਦੱਸਿਆ। ਇਰਫਾਨ ਪਠਾਨ ਨੇ ਭਾਰਤ ਦੇ ਨਾਲ-ਨਾਲ ਬੀਤੀ ਚੈਂਪੀਅਨ ਇੰਗਲੈਂਡ, ਸਾਊਥ ਅਫਰੀਕਾ ਨੂੰ ਰੱਖਿਆ। ਇਸ ਤੋਂ ਇਲਾਵਾ ਇਰਫਾਨ ਪਠਾਨ ਨੇ ਦੋ ਵਾਰ ਦੀ ਟੀ20 ਵਰਲਡ ਕੱਪ ਚੈਂਪੀਅਨ ਵੈਸਟਇੰਡੀਜ਼ ਨੂੰ ਡਾਰਕ ਹੌਰਸ ਦੱਸਿਆ। ਵੈਸਟਇੰਡੀਜ਼ ਨੂੰ ਦੱਸਿਆ 'ਡਾਰਕ ਹਾਰਸ' ਉਨ੍ਹਾਂ ਕਿਹਾ ਕਿ ਵੈਸਟਇੰਡੀਜ਼ ਆਖਰੀ ਚਾਰ 'ਚ ਜਗ੍ਹਾ ਬਣਾ ਸਕਦੀ ਹੈ। ਇਸ ਪਿੱਛੇ ਕਾਰਨ ਦੱਸਦੇ ਹੋਏ ਇਰਫਾਨ ਪਠਾਨ ਨੇ ਕਿਹਾ ਕਿ ਵੈਸਟਇੰਡੀਜ਼ ਨੂੰ ਘਰੇਲੂ ਹਾਲਾਤ ਦਾ ਕਾਫੀ ਫਾਇਦਾ ਮਿਲੇਗਾ। ਨਾਲ ਹੀ ਟੀਮ ਦੇ ਖਿਡਾਰੀਆਂ ਨੇ ਇਸ ਵਾਰ ਮੈਚ ਜਿੱਤਣ ਦੀ ਭੁੱਖ ਦਿਖਾਈ ਹੈ। ਨਿਕੋਲਸ ਪੂਰਨ ਸ਼ਾਨਦਾਰ ਫਾਰਮ 'ਚ ਹਨ। ਰੋਵਮੈਨ ਪਾਵੇਲ ਅਤੇ ਸ਼ਿਮਰੋਨ ਹੇਟਮਾਇਰ ਨੂੰ ਘੱਟ ਨਹੀਂ ਸਮਝਿਆ ਜਾ ਸਕਦਾ। ਨੌਜਵਾਨ ਤੇਜ਼ ਗੇਂਦਬਾਜ਼ ਸ਼ਮਰ ਜੋਸੇਫ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। 5 ਜੂਨ ਨੂੰ ਆਪਣੀ ਮੁਹਿੰਮ ਦਾ ਆਗਾਜ਼ ਕਰੇਗਾ ਭਾਰਤ ਤੁਹਾਨੂੰ ਦੱਸ ਦੇਈਏ ਕਿ 2 ਜੂਨ ਤੋਂ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ 2024 ਦੀ ਮੇਜ਼ਬਾਨੀ ਦੋ ਦੇਸ਼ਾਂ ਨੂੰ ਮਿਲੀ ਹੈ। ਵੈਸਟਇੰਡੀਜ਼ ਨੂੰ ਅਮਰੀਕਾ ਦੇ ਨਾਲ ਸਹਿ-ਮੇਜ਼ਬਾਨ ਦੇਸ਼ ਬਣਾਇਆ ਗਿਆ ਹੈ। ਭਾਰਤ ਆਪਣਾ ਪਹਿਲਾ ਮੈਚ 5 ਜੂਨ ਨੂੰ ਆਇਰਲੈਂਡ ਖਿਲਾਫ ਖੇਡੇਗਾ। ਇਸ ਦੇ ਨਾਲ ਹੀ 9 ਜੂਨ ਨੂੰ ਇਸ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ। ਫਾਈਨਲ 29 ਜੂਨ ਨੂੰ ਖੇਡਿਆ ਜਾਵੇਗਾ। ਇਸ ਵਾਰ ਸੈਮੀਫਾਈਨਲ ਮੈਚ ਸੁਪਰ-8 ਤੋਂ ਬਾਅਦ ਖੇਡੇ ਜਾਣਗੇ।

Related Post