post

Jasbeer Singh

(Chief Editor)

Punjab

ਬਿਜਲੀ ਮੁਲਾਜ਼ਮਾਂ ਵੱਲੋ 1 ਸਤੰਬਰ ਨੂੰ ਬਿਜਲੀ ਮੰਤਰੀ ਦੀ ਰਿਹਾਇਸ ਅਮ੍ਰਿੰਤਸਰ ਵਿਖੇ ਹਜਾਰਾਂ ਮੁਲਾਜਮ ਵਹੀਰਾ ਘੱਤਣਗੇ

post-img

ਬਿਜਲੀ ਮੁਲਾਜ਼ਮਾਂ ਵੱਲੋ 1 ਸਤੰਬਰ ਨੂੰ ਬਿਜਲੀ ਮੰਤਰੀ ਦੀ ਰਿਹਾਇਸ ਅਮ੍ਰਿੰਤਸਰ ਵਿਖੇ ਹਜਾਰਾਂ ਮੁਲਾਜਮ ਵਹੀਰਾ ਘੱਤਣਗੇ ਮੁਲਾਜ਼ਮਾਂ ਤੇ ਸਰਕਾਰ ਵੱਲੋ ਐਸਮਾਂ ਲਾਗੂ ਕਰਨ ਦੀ ਨਿਖੇਧੀ ਪਟਿਆਲਾ : ਪੰਜਾਬ ਸਰਕਾਰ ਵੱਲੋ ਬਿਜਲੀ ਮੁਲਾਜ਼ਮਾਂ ਦੀਆਂ ਮੰਗਾ ਨਾ ਮੰਨਣ ਦੇ ਵਿਰੋਧ ਵਿੱਚ ਹਜ਼ਾਰਾ ਬਿਜਲੀ ਕਾਮੇ 1 ਸਤੰਬਰ ਨੂੰ ਬਿਜਲੀ ਮੰਤਰੀ ਦੀ ਅਮ੍ਰਿੰਤਸਰ ਸਥਿਤ ਰਿਹਾਇਸ ਦੇ ਸਾਹਮਣੇ ਵਿਸਾਲ ਪ੍ਰਦਰਸ਼ਨ ਕਰਕੇ ਰੋਸ਼ ਮੁਜਾ਼ਹਰਾਂ ਕਰਨਗੇ।ਪ੍ਰਦਰਸਨ ਦੀ ਅਗਵਾਈ ਇਪੰਲਾਈਜ਼ ਸਾਂਝੇ ਫੋਰਮ,ਬਿਜਲੀ ਮੁਲਾਜ਼ਮ ਏਕਤਾ ਮੰਚ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜ:ਦੇ ਆਗੂ ਕਰਨਗੇ।ਇੰਨ੍ਹਾਂ ਜਥੇਬੰਦੀਆਂ ਦੇ ਆਗੂਆਂ ਮਨਜੀਤ ਸਿੰਘ ਚਾਹਲ,ਅਵਤਾਰ ਸਿੰਘ ਕੈਥ ਅਤੇ ਇੰਜ:ਰਣਜੀਤ ਸਿੰਘ ਢਿਲੋ ਨੇ ਸਾਂਝੇ ਬਿਆਨ ਰਾਹੀ ਦੱਸਿਆਂ ਕਿ ਬਿਜਲੀ ਮੰਤਰੀ ਨੇ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਵਾਅਦਾ ਕੀਤਾ ਸੀ ਕਿ 15 ਅਗਸਤ ਤੱਕ ਮੁਲਾਜ਼ਮਾਂ ਦੇ ਮਸਲੇ ਹੱਲ ਕਰ ਦਿੱਤੇ ਜਾਣਗੇ।ਮਸਲੇ ਕਰਨ ਦੀ ਬਜਾਏ ਸਰਕਾਰ ਨੇ ਮੁਲਾਜਮਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਮੁਲਾਜਮਾਂ ਤੇ ਐਸਮਾਂ ਲਾਉਣ ਦੇ ਫੁਰਮਾਨ ਜਾਰੀ ਕਰ ਦਿੱਤੇ ਹਨ।ਉ੍ਹਨਾਂ ਦੱਸਿਆ ਕਿ ਬਿਜਲੀ ਕਾਮੇ ਪਿਛਲੇ 10 ਦਿਨਾਂ੍ਹ ਤੋ ਸੰਘਰਸ਼ ਕਰ ਰਹੇ ਹਨ। ਸਰਕਾਰ ਨੇ ਮੰਨਿਆਂ ਸੀ ਕਿ ਬਿਜਲੀ ਮੁਲਾਜਮਾਂ ਦੀ ਹਾਦਸੇ ਨਾਲ ਮੋਤ ਹੋਣ ਦੇ ਇਕ ਕਰੋੜ ਦੀ ਰਾਸੀ ਮੁਆਵਜੇ ਦੇ ਰੂਪ ਵਿੱਚ ਦਿੱਤੀ ਜਾਵੇਗੀ ਅਤੇ ਕਰਮਚਾਰੀ ਨੂੰ ਸਹੀਦ ਦਾ ਦਰਜ਼ਾਂ ਦਿੱਤਾ ਜਾਵੇਗਾ।ਉਨਾ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਵਿੱਚ ਅਸਫਲ ਸਿੱਧ ਹੋਈ।ਉ੍ਹਨਾ ਦੱਸਿਆਂ ਕਿ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਸਰਕਾਰ ਬਨਣ ਤੋ ਬਾਅਦ ਮੁਲਾਜ਼ਮਾਂ ਨੂੰ ਸੰਘਰਸ਼ ਨਹੀ ਕਰਨਾ ਪਵੇਗਾ ਪ੍ਰਤੂੰ ਸਰਕਾਰ ਆਪਣਾ ਵਾਅਦਾ ਲਾਗੂ ਕਰਨ ਵਿੱਚ ਅਸਫਲ ਰਹੀ ਹੈ।ਉਨਾ ਕਿਹਾ ਕਿ ਸਰਕਾਰ ਨੇ ਮੁਲਾਜਮਾਂ ਦੇ 1 ਜਨਵਰੀ 2016 ਤੋ 30 ਜੂਨ 2021 ਤੱਕ ਮੁਲਾਜਮਾਂ ਦੇ ਤਨਖਾਹ ਬਕਾਏ ਅਤੇ ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾ ਜਾਰੀ ਨਹੀ ਕੀਤੀਆਂ।ਉਨਾ ਮੰਗ ਕੀਤੀ ਕਿ ਪੁਰਾਣੀ ਪੈਨ਼ਸ਼ਨ ਦੀ ਬਹਾਲੀ,ਹਰ ਕਿਸ਼ਮ ਦੇ ਕੱਚੇ ਕਾਮੇ ਪੱਕੇ ਕੀਤੇ ਜਾਣ।ਜਥੇਬੰਦੀਆ ਨੇ ਇਹ ਵੀ ਫੈਸਲਾ ਕੀਤਾ ਕਿ ਜੇਕਰ ਸਰਕਾਰ ਨੇ ਮੁਲਜ਼ਮਾ ਦੇ ਮਸਲੇ ਹੱਲ ਨਾ ਕੀਤੇ ਤਾ ਪੰਜਾਬ ਦੇ ਬਿਜਲੀ ਕਾਮੇ 10 ਸਤੰਬਰ ਤੋ 12 ਸਤੰਬਰ ਤੱਕ ਤਿੰਨ ਦਿਨ ਸਮੂਹਿਕ ਛੁੱਟੀ ਤੇ ਜਾਣਗੇ।

Related Post