 
                                             
                                  National
                                 
                                    
  
    
  
  0
                                 
                                 
                              
                              
                              
                              ਦਿੱਲੀ ਦੇ 8 ਹਸਪਤਾਲਾਂ ਤੇ ਆਈਜੀਆਈ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ
- by Aaksh News
- May 12, 2024
 
                              ਦਿੱਲੀ ਫਾਇਰ ਸਰਵਿਸਿਜ਼ ਨੇ ਐਤਵਾਰ ਨੂੰ ਕਿਹਾ ਕਿ ਦਿੱਲੀ-ਐਨਸੀਆਰ ਦੇ 150 ਤੋਂ ਵੱਧ ਸਕੂਲਾਂ ਵਿੱਚ ਬੰਬ ਦੀ ਧਮਕੀ ਤੋਂ ਲਗਪਗ 11 ਦਿਨਾਂ ਬਾਅਦ ਸ਼ਹਿਰ ਦੇ ਸੱਤ ਹਸਪਤਾਲਾਂ ਅਤੇ ਆਈਜੀਆਈ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਈਮੇਲ ਰਾਹੀਂ ਮਿਲੀ ਹੈ। ਦਿੱਲੀ ਫਾਇਰ ਸਰਵਿਸਿਜ਼ (ਡੀਐਫਐਸ) ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ-3, ਬੁਰਾੜੀ ਹਸਪਤਾਲ, ਸੰਜੇ ਗਾਂਧੀ ਹਸਪਤਾਲ, ਗੁਰੂ ਤੇਗ ਬਹਾਦਰ ਹਸਪਤਾਲ, ਬਾਰਾ ਹਿੰਦੂ ਰਾਓ ਹਸਪਤਾਲ, ਜਨਕਪੁਰੀ ਸੁਪਰ ਸਪੈਸ਼ਲਿਟੀ ਹਸਪਤਾਲ, ਦੀਨ ਦਿਆਲ ਉਪਾਧਿਆਏ ਅਤੇ ਦਾਬਰੀ ਦੇ ਦਾਦਾ ਦੇਵ ਹਸਪਤਾਲ ਅਤੇ ਅਰੁਨਾ ਆਸਫ਼ ਅਲੀ ਸਰਕਾਰੀ ਹਸਪਤਾਲ ਸਿਵਿਲ ਲਾਈਨਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     