ਬਿਹਾਰ `ਚ ਅਸਲਾ ਫੈਕਟਰੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਰਾਜਗੀਰ, 9 ਦਸੰਬਰ 2025 : ਬਿਹਾਰ ਦੇ ਨਾਲੰਦਾ ਜਿ਼ਲੇ ਵਿਚ ਅਸਲਾ ਫੈਕਟਰੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈ-ਮੇਲ ਮਿਲਣ ਤੋਂ ਬਾਅਦ ਉਥੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ । ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ । ਦੱਸਿਆ ਗਿਆ ਹੈ ਕਿ ਤਾਮਿਲਨਾਡੂ ਤੋਂ ਭੇਜੀ ਗਈ ਅਤੇ ਪਾਕਿਸਤਾਨੀ ਏਜੰਸੀਆਂ ਦਾ ਸੰਦਰਭ ਰੱਖਣ ਵਾਲੀ ਇਸ ਈ-ਮੇਲ ਤੋਂ ਬਾਅਦ ਅਸਲਾ ਫੈਕਟਰੀ ਕੰਪਲੈਕਸ ਵਿਚ ਇਕ ਵੱਡੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ । ਈਮੇਲ ਵਿਚ ਕੀਤਾ ਗਿਆ ਸੀ ਜਿਕਰ ਕਿ ਰਾਜਗੀਰ ਵਿਚ ਅਸਲਾ ਫੈਕਟਰੀ ਅੰਦਰ ਧਮਾਕਾਖੇਜ ਸਮੱਗਰੀ ਗਈ ਹੈ ਲਗਾਈ : ਡੀ. ਐਸ. ਪੀ. ਰਾਜਗੀਰ ਦੇ ਡਿਪਟੀ ਸੁਪਰਡੈਂਟ ਆਫ਼ ਪੁਲਸ (ਡੀ. ਐੱਸ. ਪੀ.) ਸੁਨੀਲ ਕੁਮਾਰ ਸਿੰਘ ਨੇ ਕਿਹਾ ਕਿ ਈ-ਮੇਲ ਵਿਚ ਜਿ਼ਕਰ ਕੀਤਾ ਗਿਆ ਸੀ ਕਿ ਰਾਜਗੀਰ ਵਿਚ ਅਸਲਾ ਫੈਕਟਰੀ ਦੇ ਅੰਦਰ ਧਮਾਕਾਖੇਜ਼ ਸਮੱਗਰੀ ਲਗਾਈ ਗਈ ਹੈ। ਸੂਚਨਾ ਮਿਲਦਿਆਂ ਹੀ ਇਮਾਰਤ ਦੀ ਸੁਰੱਖਿਆ ਵਧਾ ਦਿੱਤੀ ਗਈ ਅਤੇ ਇਲਾਕੇ ਦੀ ਤਲਾਸ਼ੀ ਲਈ ਬੰਬ ਸਕੁਐਡ ਅਤੇ ਡੌਗ ਸਕੁਐਡ ਤਾਇਨਾਤ ਕੀਤੇ ਗਏ। ਹਾਲਾਂਕਿ, ਕੋਈ ਸ਼ੱਕੀ ਵਸਤੂ ਨਹੀਂ ਮਿਲੀ ।
