post

Jasbeer Singh

(Chief Editor)

National

ਤਿੰਨ ਹਵਾਈ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

post-img

ਤਿੰਨ ਹਵਾਈ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨਵੀਂ ਦਿੱਲੀ : ਤਿੰਨ ਹਵਾਈ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਨ੍ਹਾਂ ਵਿਚੋਂ ਮੁੰਬਈ ਤੋਂ ਨਿਊਯਾਰਕ ਜਾਣ ਵਾਲੀ ਹਵਾਈ ਉਡਾਣ ਵੀ ਸ਼ਾਮਲ ਹੈ ਜਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਦਿੱਲੀ ਹਵਾਈ ਅੱਡੇ ’ਤੇ ਭੇਜਿਆ ਗਿਆ ਤੇ ਇਸ ਜਹਾਜ਼ ਵਿਚ 239 ਯਾਤਰੀ ਸਵਾਰ ਹਨ। ਇਹ ਪਤਾ ਲੱਗਿਆ ਹੈ ਕਿ ਇਹ ਉਡਾਣ ਨਵੀਂ ਦਿੱਲੀ ਪੁੱਜ ਗਈ ਹੈ। ਇਸ ਤੋਂ ਇਲਾਵਾ ਦੋ ਹੋਰ ਉਡਾਣਾਂ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ, ਇਹ ਹਵਾਈ ਉਡਾਣਾਂ ਇੰਡੀਗੋ ਦੀਆਂ ਹਨ। ਇਨ੍ਹਾਂ ਵਿਚੋਂ ਇਕ ਉਡਾਣ ਮੁੰਬਈ ਤੋ ਮਸਕਟ ਜਾਣ ਵਾਲੀ ਸੀ ਜਦਕਿ ਤੀਜੀ ਉਡਾਣ ਨੇ ਮੁੰਬਈ ਤੋਂ ਜੇਦਾਹ ਜਾਣਾ ਸੀ। ਇਨ੍ਹਾਂ ਦੋਵੇਂ ਉਡਾਣਾਂ ਭਰਨ ਵਾਲੇ ਜਹਾਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਹਵਾਈ ਜਹਾਜ਼ਾਂ ਵਿਚੋਂ ਯਾਤਰੀਆਂ ਨੂੰ ਉਤਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮੁੰਬਈ ਹਾਵੜਾ ਰੇਲ ਗੱਡੀ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਪਰ ਇਸ ਦੀ ਜਾਂਚ ਤੋਂ ਬਾਅਦ ਰੇਲ ਗੱਡੀ ਨੂੰ ਰਵਾਨਾ ਕਰ ਦਿੱਤਾ ਗਿਆ ।

Related Post