post

Jasbeer Singh

(Chief Editor)

National

ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰਾਂ ਕੀਤੀ ਭਾਜਪਾ ਜੁਆਇਨ

post-img

ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰਾਂ ਕੀਤੀ ਭਾਜਪਾ ਜੁਆਇਨ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਅੱਜ ਤਿੰਨ ਆਪ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖਦਿਆਂ ਭਾਰਤੀ ਜਨਤਾ ਪਾਰਟੀ ਵਿਚ ਆਪਣਾ ਰਲੇਵਾਂ ਕਰ ਦਿੱਤਾ ਹੈ, ਜਿਸ ਨਾਲ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਦਿੱਲੀ ਵਿੱਚ ਵੱਡਾ ਝਟਕਾ ਲੱਗਾ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਜਿਹੜੇ ਤਿੰਨ ਕੌਂਸਲਰ ਆਮ ਆਦਮੀ ਪਾਰਟੀ ਛੱਡ ਭਾਜਪਾ ਵਿਚ ਸ਼ਾਮਲ ਹੋਏ ਹਨ ਵਿਚ ਐਂਡਰਿਊਜ਼ ਗੰਜ ਤੋਂ ਅਨੀਤਾ ਬਸੋਆ, ਬਦਰਪੁਰ ਤੋਂ ਨਿਖਿਲ ਛਪਰਾਨਾ ਅਤੇ ਆਰਕੇ ਪੁਰਮ ਤੋਂ ਧਰਮਵੀਰ ਸ਼ਾਮਲ ਹਨ । ਉਕਤ ਤਿੰਨੋਂ ਕੌਂਸਲਰਾਂ ਨੇ ਦਿੱਲੀ ਭਾਜਪਾ ਪ੍ਰਧਾਨ ਵੀਰੇਂਦਰ ਸਚਦੇਵਾ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਆਪਣਾ ਰਲੇਵਾਂ ਦਿੱਤਾ ਹੈ ।

Related Post