post

Jasbeer Singh

(Chief Editor)

National

ਪਾਲਘਰ ਜਿਲ੍ਹੇ ਵਿਚ 14 ਲੱਖ ਰੁਪਏ ਦੇ ਨਕਲੀ ਨੋਟਾਂ ਸਮੇਤ ਤਿੰਨ ਗ੍ਰਿਫਤਾਰ

post-img

ਪਾਲਘਰ ਜਿਲ੍ਹੇ ਵਿਚ 14 ਲੱਖ ਰੁਪਏ ਦੇ ਨਕਲੀ ਨੋਟਾਂ ਸਮੇਤ ਤਿੰਨ ਗ੍ਰਿਫਤਾਰ ਪਾਲਘਰ, 25 ਫਰਵਰੀ : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਪਾਲਘਰ ਜਿਲ੍ਹੇ ਵਿਚ ਪੁਲਸ ਨੇ 14 ਲੱਖ ਰੁਪਏ ਦੇ ਨਕਲੀ ਨੋਟ ਜ਼ਬਤ ਕੀਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਨੋੋਟਾਂ ’ਤੇ ਚਿਲਡਰਨ ਬੈਂਕ ਆਫ ਇੰਡੀਆ ਛਾਪਿਆ ਹੋਇਆ ਸੀ । ਵਾਡਾ ਪੁਲਸ ਸਟੇਸ਼ਨ ਦੇ ਇੰਸਪੈਕਟਰ ਦੱਤਾਤ੍ਰੇਯ ਕਿੰਦਰੇ ਨੇ ਦੱਸਿਆ ਕਿ ਇੱਕ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਅਸਲੀ ਕਰੰਸੀ ਬਦਲੇ ਨਕਲੀ ਨੋਟ ਬਦਲਣ ਲਈ ਪਾਲੀ ਪਿੰਡ ਪਹੁੰਚਣਗੇ, ਜਿਸ ’ਤੇ ਕਾਰਵਾਈ ਕਰਦਿਆਂ ਪੁਲਸ ਟੀਮ ਨੇ ਜਾਲ ਵਿਛਾਇਆ। ਇਸ ਦੌਰਾਨ ਪੁਲੀਸ ਨੇ ਇਕ ਵਿਅਕਤੀ ਨੂੰ ਬੈਗ ਲੈ ਕੇ ਇਲਾਕੇ ’ਚ ਸ਼ੱਕੀ ਢੰਗ ਨਾਲ ਘੁੰਮਦੇ ਦੇਖਿਆ ਅਤੇ ਬਾਅਦ ਵਿੱਚ ਦੋ ਹੋਰ ਵਿਅਕਤੀ ਇੱਕ ਕਾਰ ਵਿੱਚ ਉੱਥੇ ਪਹੁੰਚੇ ਅਤੇ ਵਿਅਕਤੀ ਨਾਲ ਗੱਲਬਾਤ ਕਰਨ ਲੱਗੇ। ਪੁਲਸ ਟੀਮ ਨੇ ਤਿੰਨਾਂ ਨੂੰ ਕਾਬੂ ਕਰ ਲਿਆ। ਅਧਿਕਾਰੀ ਨੇ ਦੱਸਿਆ ਕਿ ਚੈਕਿੰਗ ਦੌਰਾਨ ਉਨ੍ਹਾਂ ਨੇ ਵਿਅਕਤੀ ਕੋਲੋਂ 100 ਅਤੇ 500 ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ, ਜਿਨ੍ਹਾਂ ਦੀ ਕੀਮਤ 14 ਲੱਖ ਰੁਪਏ ਹੈ । ਉਨ੍ਹਾਂ ਦੱਸਿਆ ਕਿ ਕਾਰ ਵਿੱਚ ਆਏ ਦੋਹਾਂ ਵਿਅਕਤੀਆਂ ਕੋਲੋਂ 1 ਲੱਖ ਰੁਪਏ ਦੇ ਅਸਲੀ ਕਰੰਸੀ ਨੋਟ ਵੀ ਬਰਾਮਦ ਕੀਤੇ ਗਏ ਹਨ । ਅਧਿਕਾਰੀ ਨੇ ਦੱਸਿਆ ਕਿ ਅਸਲ ਕਰੰਸੀ ਨੋਟ ਬੰਡਲਾਂ ਦੇ ਉੱਪਰ ਅਤੇ ਹੇਠਾਂ ਰੱਖੇ ਹੋਏ ਸਨ, ਜਦੋਂ ਕਿ ਨਕਲੀ ਕਰੰਸੀ ਨੋਟ ਜਿਨ੍ਹਾਂ ‘ਤੇ ‘ਚਿਲਡਰਨ ਬੈਂਕ ਆਫ਼ ਇੰਡੀਆ’ ਦਾ ਨਾਮ ਛਪਿਆ ਹੋਇਆ ਸੀ, ਵਿਚਕਾਰ ਰੱਖੇ ਗਏ ਸਨ। ਪੁਲੀਸ ਨੇ ਦੱਸਿਆ ਕਿ ਵਿਅਕਤੀ ਨੇ 1 ਲੱਖ ਰੁਪਏ ਦੀ ਅਸਲੀ ਕਰੰਸੀ ਲਈ 3 ਲੱਖ ਰੁਪਏ ਦੇ ਨਕਲੀ ਨੋਟ ਬਦਲਣ ਦੀ ਯੋਜਨਾ ਬਣਾਈ ਸੀ। ਪੁਲੀਸ ਨਕਲੀ ਨੋਟਾਂ ਦੇ ਸਰੋਤ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਗੋਰਹੇ ਅਤੇ ਸ਼ਿਰੀਸ਼ ਪੱਡਾ ਖੇਤਰਾਂ ਤੋਂ ਨਕਲੀ ਨੋਟ ਫੜੇ ਗਏ ਸਨ, ਜਿੱਥੇ ਦੋਸ਼ੀਆਂ ਨੇ ਆਪਣੇ ਘਰਾਂ ਵਿਚ ਨਕਲੀ ਨੋਟ ਛਾਪ ਕੇ ਉਨ੍ਹਾਂ ਨੂੰ ਵੰਡਿਆ ਗਿਆ ਸੀ ।

Related Post